Earth Day 2021 Theme: ਆਲਾ-ਦੁਆਲਾ ਹਰਿਆ-ਭਰਿਆ ਬਣਾਉਣ ਲਈ Google ਨੇ ਦਿੱਤਾ ਹੋਕਾ
Earth Day 2021 Theme: ਧਰਤੀ ਦਿਵਸ 2021 'ਚ ਗੂਗਲ ਦਾ ਡੂਡਲ ਦਿਖਾਉਂਦਾ ਹੈ ਕਿ ਕਿਵੇਂ ਹਰ ਕੋਈ ਚੰਗੇ ਭਵਿੱਖ ਲਈ ਇਕ ਬੀਜ ਬੀਜ ਸਕਦਾ ਹੈ।
ਧਰਤੀ ਦਿਵਸ 2021 ਸਬੰਧੀ ਗੂਗਲ ਨੇ ਡੂਡਲ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੂਗਲ ਦਾ ਇਹ ਡੂਡਲ ਵੀਡੀਓ ਰੂਪ ਵਿੱਚ ਹੈ ਜਿਸ ਵਿੱਚ ਕੰਪਨੀ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਆਪਣਾ ਆਲਾ-ਦੁਆਲਾ ਹਰਿਆ ਭਰਿਆ ਕਿਵੇਂ ਬਣਾਇਆ ਜਾ ਸਕਦਾ ਹੈ।
ਗੂਗਲ ਨੇ ਫੈਸਲਾ ਕੀਤਾ ਕਿ ਇਸ ਦਿਨ ਨੂੰ ਅਜਿਹੇ ਡੂਡਲ ਨਾਲ ਦਰਸਾਇਆ ਜਾਵੇ ਜੋ ਸਾਡੇ ਮਨਾਂ ਅੰਦਰ ਦਰੱਖਤਾਂ ਦੀ ਸੋਚ ਕਾਇਮ ਕਰ ਸਕੇ। ਐਨੀਮੈਟਡ ਡੂਡਲ ਦਿਖਾਉਂਦਾ ਹੈ ਕਿ ਕਿਵੇਂ ਇਕ ਪਰਿਵਾਰ ਦੀਆਂ ਕਈ ਪੀੜ੍ਹੀਆਂ ਬੂਟੇ ਲਾਉਂਦੀਆਂ ਤੇ ਉਨ੍ਹਾਂ ਨੂੰ ਵੱਡਾ ਹੁੰਦਿਆਂ ਖੂਬਸੂਰਤ ਦਰੱਖਤ ਬਣਦਿਆਂ ਦੇਖਦੀਆਂ ਹਨ।
ਧਰਤੀ ਦਿਵਸ 2021 'ਚ ਗੂਗਲ ਦਾ ਡੂਡਲ ਦਿਖਾਉਂਦਾ ਹੈ ਕਿ ਕਿਵੇਂ ਹਰ ਕੋਈ ਚੰਗੇ ਭਵਿੱਖ ਲਈ ਇਕ ਬੀਜ ਬੀਜ ਸਕਦਾ ਹੈ। ਸੋ ਅੱਜ ਦੇ ਇਸ ਦਿਹਾੜੇ 'ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਜਿਸ ਧਰਤੀ 'ਤੇ ਰਹਿੰਦੇ ਹਾਂ ਉਸ ਨੂੰ ਖੂਬਸੂਰਤ ਬਣਾਉਣ ਤੇ ਆਲਾ -ਦੁਆਲਾ ਸਾਫ ਰੱਖਣ 'ਚ ਅਸੀਂ ਖੁਦ ਵੀ ਯੋਗਦਾਨ ਪਾਈਏ। ਅਸੀਂ ਖੁਦ ਇਕ ਹੰਭਲਾ ਮਾਰੀਏ ਕਿ ਅਸੀਂ ਵੱਧ ਤੋਂ ਵੱਧ ਦਰੱਖਤ ਲਾਕੇ ਇਸ ਵਾਤਾਵਰਣ ਨੂੰ ਮਨੁੱਖਾਂ ਤੇ ਜੀਵ-ਜੰਤੂਆਂ ਦੇ ਰਹਿਣ ਲਈ ਇਕ ਖੂਬਸੂਰਤ ਥਾਂ ਦੀ ਸਿਰਜਨਾ ਕਰਨੀ ਹੈ।
ਇਸ ਦਿਨ ਪਹਿਲੀ ਵਾਰ ਮਨਾਇਆ ਗਿਆ ਸੀ ਧਰਤੀ ਦਿਵਸ
ਸਾਲ 1970 'ਚ ਪਹਿਲੀ ਵਾਰ ਦਰਤੀ ਦਿਵਸ ਮਨਾਇਆ ਗਿਆ ਸੀ। ਵਾਤਾਵਰਣ ਦੀ ਰੱਖਿਆ ਲਈ ਜੁਲਿਅਨ ਕੋਨਿਗ ਵੱਲੋਂ ਸਾਲ 1969 'ਚ ਅੰਦੋਲਨ ਨੂੰ ਅਰਥ ਡੇਅ ਦਾ ਨਾਂਅ ਦਿੱਤਾ ਗਿਆ ਤੇ 22 ਅਪ੍ਰੈਲ ਨੂੰ ਇਹ ਦਿਨ ਮਨਾਇਆ ਜਾਣ ਲੱਗਾ। ਜਦੋਂ ਦੁਨੀਆਂ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਤਾਂ ਇਸ ਸਾਲ 'Restore Our Earth' ਦੇ ਥੀਮ ਨਾਲ 51ਵਾਂ ਧਰਤੀ ਦਿਵਸ ਮਨਾਇਆ ਜਾ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :