ਭੂਚਾਲ ਦੇ ਝਟਕਿਆਂ ਨਾਲ ਲੋਕਾਂ 'ਚ ਦਹਿਸ਼ਤ, ਕੰਬੀ ਧਰਤੀ; ਜਾਣੋ ਤਾਜ਼ਾ ਅਪਡੇਟ
ਅਫਗਾਨਿਸਤਾਨ ਵਿੱਚ ਭੂਚਾਲ ਦੇ ਝਟਕਿਆਂ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਧਰਤੀ ਕੰਬਣ ਕਰਕੇ ਲੋਕ ਡਰ ਦੇ ਮਾਰੇ ਆਪੋ ਆਪਣੇ ਘਰਾਂ ਤੋਂ ਬਾਹਰ ਆ ਗਏ। ਬੁੱਧਵਾਰ ਨੂੰ ਅਫਗਾਨਿਸਤਾਨ ਵਿੱਚ 3.9 ਦੀ ਤੀਵਰਤਾ ਵਾਲਾ ਭੂਚਾਲ ਆਇਆ..

ਅਫਗਾਨਿਸਤਾਨ ਵਿੱਚ ਭੂਚਾਲ ਦੇ ਝਟਕਿਆਂ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਧਰਤੀ ਕੰਬਣ ਕਰਕੇ ਲੋਕ ਡਰ ਦੇ ਮਾਰੇ ਆਪੋ ਆਪਣੇ ਘਰਾਂ ਤੋਂ ਬਾਹਰ ਆ ਗਏ। ਬੁੱਧਵਾਰ ਨੂੰ ਅਫਗਾਨਿਸਤਾਨ ਵਿੱਚ 3.9 ਦੀ ਤੀਵਰਤਾ ਵਾਲਾ ਭੂਚਾਲ ਆਇਆ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ ਅਤੇ ਉਹ ਘਰਾਂ ਤੋਂ ਬਾਹਰ ਨਿਕਲ ਆਏ।
ਅਫਗਾਨਿਸਤਾਨ ਪਹਿਲਾਂ ਵੀ ਕਈ ਵਾਰ ਭੂਚਾਲਾਂ ਨਾਲ ਕੰਬ ਚੁੱਕਾ ਹੈ। ਦੇਸ਼ ਦੇ ਕੁਝ ਇਲਾਕੇ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਅਫਗਾਨਿਸਤਾਨ ਵਿੱਚ 4.7 ਦੀ ਤੀਵਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇਸ ਭੂਚਾਲ ਨਾਲ ਅਫਗਾਨਿਸਤਾਨ ਦੇ ਨਾਲ-ਨਾਲ ਪਾਕਿਸਤਾਨ ਅਤੇ ਤਾਜਿਕਿਸਤਾਨ ਦੇ ਕੁਝ ਹਿੱਸੇ ਵੀ ਪ੍ਰਭਾਵਤ ਹੋਏ, ਹਾਲਾਂਕਿ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ।
ਨੇਪਾਲ 'ਚ ਸੋਮਵਾਰ ਨੂੰ ਆਏ ਭੂਚਾਲ ਨਾਲ ਧਰਤੀ ਹਿੱਲੀ, ਲੋਕ ਡਰ ਕੇ ਘਰਾਂ ਤੋਂ ਬਾਹਰ ਨਿਕਲੇ
ਸੋਮਵਾਰ, 30 ਜੂਨ 2025 ਨੂੰ ਸਵੇਰੇ 8:24 ਵਜੇ (ਭਾਰਤ ਸਮੇਂ ਅਨੁਸਾਰ) ਨੇਪਾਲ ਵਿੱਚ ਭੂਚਾਲ ਦੇ ਤੀਬਰ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਸਕੇਲ 'ਤੇ 3.9 ਦਰਜ ਕੀਤੀ ਗਈ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਮੁਤਾਬਕ, ਇਸ ਭੂਚਾਲ ਦਾ ਕੇਂਦਰ 29.24 ਉੱਤਰੀ ਅਖਰਸ਼ ਰੇਖਾ ਅਤੇ 81.77 ਪੂਰਬੀ ਦੇਸ਼ਾਂਤਰ 'ਤੇ, ਜ਼ਮੀਨ ਤੋਂ 14 ਕਿਲੋਮੀਟਰ ਗਹਿਰਾਈ ਵਿੱਚ ਸੀ। ਅਚਾਨਕ ਆਏ ਇਨ੍ਹਾਂ ਝਟਕਿਆਂ ਕਾਰਨ ਲੋਕ ਦਹਿਸ਼ਤ ਵਿੱਚ ਆ ਕੇ ਘਰਾਂ ਤੋਂ ਬਾਹਰ ਨਿਕਲ ਆਏ।
ਤਿੱਬਤ 'ਚ ਵੀ ਮਹਿਸੂਸ ਹੋਏ ਭੂਚਾਲ ਦੇ ਝਟਕੇ
ਨੇਪਾਲ ਦੇ ਗੁਆਂਢੀ ਦੇਸ਼ ਤਿੱਬਤ ਵਿੱਚ 23 ਮਈ ਦੀ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਸਮੇਂ ਅਨੁਸਾਰ ਇਹ ਭੂਚਾਲ ਸਵੇਰੇ 9 ਵਜੇ 27 ਮਿੰਟ ਅਤੇ 27 ਸਕਿੰਟ 'ਤੇ ਆਇਆ। ਰਿਕਟਰ ਸਕੇਲ 'ਤੇ ਇਸ ਦੀ ਤੀਵਰਤਾ 4.2 ਦਰਜ ਕੀਤੀ ਗਈ, ਅਤੇ ਇਸ ਦੀ ਗਹਿਰਾਈ 20 ਕਿਲੋਮੀਟਰ ਸੀ। ਹਾਲਾਂਕਿ, ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।
ਪਾਕਿਸਤਾਨ 'ਚ ਵੀ ਕਈ ਵਾਰੀ ਆ ਚੁੱਕਾ ਹੈ ਭੂਚਾਲ
ਐਤਵਾਰ ਨੂੰ ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਸਕੇਲ 'ਤੇ 5.3 ਦਰਜ ਕੀਤੀ ਗਈ। ਭੂਚਾਲ ਸਵੇਰੇ ਲਗਭਗ 3:54 ਵਜੇ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਮੁਤਾਬਕ, ਇਸ ਭੂਚਾਲ ਦਾ ਕੇਂਦਰ 30.25 ਡਿਗਰੀ ਉੱਤਰੀ ਅਖਰਸ਼ ਅਤੇ 69.82 ਡਿਗਰੀ ਪੂਰਬੀ ਦੇਸ਼ਾਂਤਰ 'ਤੇ, ਜ਼ਮੀਨ ਤੋਂ 150 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਝਟਕੇ ਇੰਨੇ ਤੀਬਰ ਸਨ ਕਿ ਲੋਕ ਡਰ ਕੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਖੁੱਲ੍ਹੇ ਮੈਦਾਨਾਂ ਵੱਲ ਦੌੜ ਪਏ।






















