ਮਿਸਰ ਨੇ ਸਵੇਜ਼ ਨਦੀ 'ਚ ਫਸਿਆ ਵਿਸ਼ਾਲ ਜਹਾਜ਼ ਜ਼ਬਤ, 90 ਮਿਲੀਅਨ ਡਾਲਰ ਮੁਆਵਜ਼ੇ ਦੀ ਮੰਗ
ਕੁਝ ਦਿਨ ਪਹਿਲਾਂ ਸਵੇਜ਼ ਨਹਿਰ ਵਿੱਚ ਫਸੇ ਵਿਸ਼ਾਲ ਸਮੁੰਦਰੀ ਜਹਾਜ਼ ਈਵਰ ਗਿਵੇਨ 'ਤੇ ਮਿਸਰ ਦੇ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਹੈ। ਮਿਸਰ ਨੇ ਸਵੇਜ਼ ਨਹਿਰ ਵਿੱਚ ਫਸੇ ਈਵਰ ਗਵਰਨ ਸਮੁੰਦਰੀ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਕਾਇਰਾ (ਮਿਸਰ): ਕੁਝ ਦਿਨ ਪਹਿਲਾਂ ਸਵਿਜ਼ ਨਹਿਰ ਵਿੱਚ ਫਸੇ ਵਿਸ਼ਾਲ ਸਮੁੰਦਰੀ ਜਹਾਜ਼ ਜਿਸ ਕਰਕੇ ਲਗਪਗ ਇੱਕ ਹਫਤੇ ਤੋਂ ਦੁਨੀਆ ਦਾ ਵਪਾਰ ਠੱਪ ਰਿਹਾ, ਉਸ ਨੂੰ ਅਦਾਲਤ ਦੇ ਆਦੇਸ਼ 'ਤੇ ਜ਼ਬਤ ਕਰ ਲਿਆ ਗਿਆ ਹੈ। ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਵੇਜ਼ ਨਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਸ਼ਾਲ ਸਮੁੰਦਰੀ ਜਹਾਜ਼ ਦੇ ਮਾਲਕਾਂ ਵੱਲੋਂ 900 ਮਿਲੀਅਨ ਡਾਲਰ ਦੀ ਰਕਮ ਦੇਣ ਦੇ ਬਾਅਦ ਜਹਾਜ਼ ਨੂੰ ਛੱਡ ਦਿੱਤਾ ਜਾਵੇਗਾ।
ਸਵੇਜ਼ ਨਹਿਰ ਅਥਾਰਟੀ ਦੇ ਪ੍ਰਮੁੱਖ ਓਸਾਮਾ ਰਾਬੀ ਨੇ ਕਿਹਾ ਕਿ ਸਵੇਜ਼ ਨਹਿਰ ਨੂੰ ਬੰਧਕ ਬਣਾ ਕੇ ਰੱਖਣ ਵਾਲੇ ਆਈਵਰ ਗਵੇਨ ਜਹਾਜ਼ ਨੂੰ ਜ਼ਬਤ ਕਰ ਲਿਆ ਗਿਆ ਹੈ। ਇਸ ਨੂੰ 90 ਮਿਲੀਅਨ ਡਾਲਰ ਦੇ ਮੁਆਵਜ਼ੇ ਦੀ ਅਦਾਇਗੀ ਕਰਨ ਮਗਰੋਂ ਹੀ ਰਿਹਾਅ ਕੀਤਾ ਜਾਵੇਗਾ। ਤਕਰੀਬਨ 1 ਹਫ਼ਤੇ ਤੋਂ ਨਹਿਰ ਵਿੱਚ ਫਸਣ ਕਾਰਨ ਵਿਸ਼ਵ ਵਿਆਪੀ ਨੂੰ ਕਾਰੋਬਾਰ ਨੂੰ ਵੱਡਾ ਘਾਟਾ ਪਿਆ ਸੀ।
ਖਾਸ ਗੱਲ ਇਹ ਹੈ ਕਿ ਇਸ ਨਹਿਰ ਦੇ ਬੰਦ ਹੋਣ ਕਾਰਨ ਮਿਸਰ ਨੂੰ ਹਰ ਰੋਜ਼ ਲਗਪਗ 12 ਤੋਂ 15 ਮਿਲੀਅਨ ਡਾਲਰ ਦਾ ਘਾਟਾ ਪਿਆ ਸੀ। ਅਦਾਲਤ ਦੇ ਕਹਿਣ 'ਤੇ ਜਹਾਜ਼ ਨੂੰ ਜ਼ਬਤ ਕਰ ਲਿਆ ਗਿਆ ਹੈ। ਰਕਮ ਅਦਾ ਕਰਨ ਤੋਂ ਬਾਅਦ ਹੀ ਜਹਾਜ਼ ਨੂੰ ਛੱਡਿਆ ਜਾਵੇਗਾ।
ਪਿਛਲੇ ਮਹੀਨੇ ਏਵਰ ਗਿਵੇਨ ਜਹਾਜ਼ ਸਵੇਜ਼ ਨਹਿਰ ਵਿੱਚ ਫਸ ਗਿਆ ਸੀ। ਲਗਪਗ 6 ਦਿਨਾਂ ਤੱਕ ਚੱਲੀ ਕੋਸ਼ਿਸ਼ਾਂ ਤੋਂ ਬਾਅਦ ਇਸ ਨੂੰ ਹਟਾਇਆ ਗਿਆ ਤੇ ਰਾਹ ਮੁੜ ਸ਼ੁਰੂ ਕੀਤਾ ਗਿਆ। ਏਵਰ ਗਿਵੇਨ ਦੇ ਫਸੇ ਹੋਣ ਕਾਰਨ ਹੋਰ ਮਾਲ ਸਮੁੰਦਰੀ ਜਹਾਜ਼ਾਂ ਨੂੰ ਹੋਰ ਰਸਤੇ ਅਪਣਾਉਣੇ ਪਏ, ਜਿਸ ਵਿੱਚ ਕਾਫ਼ੀ ਸਮਾਂ ਲੱਗ ਰਿਹਾ ਸੀ।
ਦੱਸ ਦਈਏ ਕਿ ਇਸ ਨਹਿਰ ਰੋਜ਼ਾਨਾ ਅਰਬਾਂ ਡਾਲਰ ਦੀ ਕੀਮਤ ਦਾ ਵਪਾਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸਮੁੰਦਰੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਮਿਸਰੀ ਅਧਿਕਾਰੀ ਤੇ ਅੰਤਰਰਾਸ਼ਟਰੀ ਮਾਹਰ ਫਸੇ ਜਹਾਜ਼ ਨੂੰ ਤਕਰੀਬਨ ਛੇ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਕੱਢਣ ਵਿੱਚ ਕਾਮਯਾਬ ਹੋਏ।
ਇਹ ਵੀ ਪੜ੍ਹੋ: Captain vs Badal: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੂੰ ਸਭ ਤੋਂ ਵੱਡਾ ਝਟਕਾ, ਅਕਾਲੀ ਦਲ ਹੋਇਆ ਹਾਵੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904