Elon Musk: 9 ਬੱਚਿਆਂ ਦੇ ਪਿਤਾ ਹਨ ਐਲੋਨ ਮਸਕ, ਕਿਹਾ - ਮੈਂ ਆਬਾਦੀ ਨੂੰ ਲੈ ਕੇ ਚਿੰਤਤ ਹਾਂ, ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ
Elon Musk On His 9 Children: ਟੇਸਲਾ ਕੰਪਨੀ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਇੱਕ ਵਾਰ ਫਿਰ ਪਿਤਾ ਬਣ ਗਏ ਹਨ। ਇਸ ਦੌਰਾਨ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ 7 ਨਹੀਂ 9 ਬੱਚਿਆਂ ਦਾ ਪਿਤਾ ਹੈ...
Elon Musk On His 9 Children: ਟੇਸਲਾ ਕੰਪਨੀ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਇੱਕ ਵਾਰ ਫਿਰ ਪਿਤਾ ਬਣ ਗਏ ਹਨ। ਇਸ ਦੌਰਾਨ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ 7 ਨਹੀਂ 9 ਬੱਚਿਆਂ ਦਾ ਪਿਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਵੰਬਰ 2021 ਵਿੱਚ ਮਸਕ ਦੀ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਅਧਿਕਾਰੀ ਸ਼ਿਵੋਨ ਜਿਲਿਸ ਨੇ ਆਪਣੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਬੱਚੇ ਦੇ ਜਨਮ ਤੋਂ ਬਾਅਦ ਐਲਨ ਅਤੇ ਜਿਲਿਸ ਨੇ ਅਦਾਲਤ ਵਿੱਚ ਬੱਚਿਆਂ ਦੇ ਨਾਂ ਬਦਲਣ ਲਈ ਪਟੀਸ਼ਨ ਦਾਇਰ ਕੀਤੀ ਸੀ।
ਇਸ ਦੇ ਨਾਲ ਹੀ ਹੁਣ ਜੁੜਵਾਂ ਬੱਚਿਆਂ ਦੇ ਪਿਤਾ ਹੋਣ ਦੀ ਰਿਪੋਰਟ 'ਤੇ ਐਲਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਕਿਹਾ, ''ਘੱਟ ਆਬਾਦੀ ਦੇ ਸੰਕਟ (Underpopulation Crisis) 'ਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ।'' ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ 'ਚ ਟਵੀਟ ਕੀਤਾ ਕਿ ''ਜਨਮ ਦਰ (Birth Rate) ਦਾ ਡਿੱਗਣਾ ਹੁਣ ਤੱਕ ਦਾ ਸਭ ਤੋਂ ਵੱਡਾ ਖ਼ਤਰਾ ਹੈ।''
ਦੱਸ ਦੇਈਏ ਕਿ ਐਲੋਨ ਮਸਕ ਹਮੇਸ਼ਾ ਹੀ ਆਪਣੇ ਟਵੀਟਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਮਸਕ ਨੇ ਇੱਕ ਇਵੈਂਟ 'ਚ ਸ਼ਿਰਕਤ ਕੀਤੀ ਸੀ, ਜਿੱਥੇ ਉਨ੍ਹਾਂ ਨੇ ਵਾਤਾਵਰਣ ਬਾਰੇ ਗੱਲ ਕਰਨੀ ਸੀ। ਇਸ ਦੌਰਾਨ ਉਸ ਵੱਲੋਂ ਵੱਧ ਬੱਚੇ ਪੈਦਾ ਕਰਨ ਬਾਰੇ ਦਲੀਲ ਦਿੱਤੀ ਗਈ ਸੀ ਕਿ ਵਾਤਾਵਰਨ ਲਈ ਵੱਧ ਬੱਚੇ ਪੈਦਾ ਕਰਨਾ ਹੀ ਬਿਹਤਰ ਹੈ। ਉਨ੍ਹਾਂ ਦਾ ਇਹ ਜਵਾਬ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋਇਆ ਸੀ।
ਆਪਣੀ ਗੱਲ ਨੂੰ ਸਾਬਤ ਕਰਨ ਲਈ ਮਸਕ ਨੇ ਜਾਪਾਨ ਦੀ ਘਟਦੀ ਜਨਮ ਦਰ ਦਾ ਵੀ ਉਦਾਹਰਣ ਦਿੱਤਾ ਅਤੇ ਕਿਹਾ ਕਿ ਸਾਨੂੰ ਅਬਾਦੀ ਨੂੰ ਅਚਾਨਕ ਵਧਾਉਣ ਦੀ ਲੋੜ ਨਹੀਂ ਹੈ, ਸਗੋਂ ਅਸੀਂ ਇਸਨੂੰ ਹੌਲੀ-ਹੌਲੀ ਵਧਾ ਸਕਦੇ ਹਾਂ। ਟੇਸਲਾ ਦੇ ਸੀਈਓ ਨੇ ਕਿਹਾ ਕਿ ਜਾਪਾਨ ਇੱਥੇ ਇੱਕ ਪ੍ਰਮੁੱਖ ਉਦਾਹਰਣ ਹੈ। ਮਸਕ ਨੇ ਦਾਅਵਾ ਕੀਤਾ ਕਿ ਇਸ ਪੂਰਬੀ ਏਸ਼ੀਆਈ ਦੇਸ਼ ਦੀ ਹੋਂਦ ਖ਼ਤਮ ਹੋ ਸਕਦੀ ਹੈ, ਕਿਉਂਕਿ ਇਸ ਦੀ ਜਨਮ ਦਰ ਬਹੁਤ ਤੇਜ਼ੀ ਨਾਲ ਘਟ ਰਹੀ ਹੈ।