ਪੜਚੋਲ ਕਰੋ
ਇੰਗਲੈਂਡ ਵੱਲੋਂ ਵੀਜ਼ੇ ਦੀ ਗਿਣਤੀ ਦੁੱਗਣੀ ਕਰਨ ਦਾ ਐਲਾਨ

ਪ੍ਰਤੀਕਾਤਮਕ ਤਸਵੀਰ
ਲੰਡਨ: ਨੌਨ-ਈ.ਯੂ. ਨੈਸ਼ਨਲਜ਼ ਯਾਨੀ ਯੂਰਪੀ ਸੰਘ ਤੋਂ ਬਾਹਰ ਦੇ ਵਸਨੀਕਾਂ ਲਈ ਬਰਤਾਨੀਆ ਤਕਨੀਕੀ, ਕਲਾ ਤੇ ਕ੍ਰਿਏਟਿਵ ਇੰਡਸਟਰੀ ਲਈ ਵੀਜ਼ੇ ਦੀ ਗਿਣਤੀ ਦੁੱਗਣੀ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਥਰੇਸਾ ਮੇਅ ਵੱਲੋਂ ਇਹ ਐਲਾਨ ਕਰਦਿਆਂ ਕਿਹਾ ਗਿਆ ਕਿ ਇਸ ਰਾਹੀਂ ਉਹ ਬਰਤਾਨੀਆ ਵੱਲੋਂ ਵਿਸ਼ਵ ਵਿੱਚ ਮੌਜੂਦ ਹੁਨਰ ਲਈ ਵਧੇਰੇ ਮੌਕੇ ਦੇਣੇ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਬ੍ਰਾਈਟੈਸਟ ਐਂਡ ਬੈਸਟ ਹੁਨਰਮੰਦ ਲੋਕ ਬਰਤਾਨੀਆ ਨਾਲ ਜੁੜਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਉਹ ਯੂਰਪੀ ਸੰਘ ਨਾਲੋਂ ਵੱਖ ਹੋਣ ਜਾ ਰਹੇ ਹਨ ਤਾਂ ਉਹ ਚਾਹੁੰਦੇ ਹਨ ਕਿ ਬਰਤਾਨੀਆ ਪੂਰੇ ਸੰਸਾਰ ਨਾਲ ਵਪਾਰ ਲਈ ਖੁੱਲ੍ਹਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂ.ਕੇ. ਦਾ ਡਿਜੀਟਲ ਸੈਕਟਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਖੇਤਰ ਵਿੱਚ ਨੌਕਰੀਆਂ ਦੀ ਭਰਮਾਰ ਹੈ। ਇਸ ਲਈ ਦੇਸ਼ ਵਿੱਚ ਉੱਤਮ-ਹੁਨਰ ਵਾਲੇ ਲੋਕਾਂ ਦੀ ਕਾਫੀ ਲੋੜ ਹੈ ਜਿਸ ਨਾਲ ਉਤਪਾਦਨ ਵਿੱਚ ਵਾਧਾ ਹੋਵੇ ਤੇ ਚੰਗੀ ਪ੍ਰਤਿਭਾ ਨੂੰ ਹੁਲਾਰਾ ਮਿਲੇ। ਜ਼ਿਕਰਯੋਗ ਹੈ ਕਿ ਉਕਤ ਸ਼੍ਰੇਣੀ ਵਿੱਚ ਹਾਲ ਦੀ ਘੜੀ ਬਰਤਾਨੀਆ ਸਾਲ ਦੇ 1,000 ਵੀਜ਼ਾ ਹੀ ਦੇ ਰਿਹਾ ਹੈ। ਇਸ ਐਲਾਨ ਤੋਂ ਬਾਅਦ ਇਨ੍ਹਾਂ ਦੀ ਗਿਣਤੀ 2,000 ਹੋ ਜਾਵੇਗੀ। ਬਰਤਾਨੀਆ ਸਰਕਾਰ ਨੇ 20 ਮਿਲੀਅਨ ਪਾਊਂਡ ਦੀ ਲਾਗਤ ਦੀ ਇੱਕ ਯੋਜਨਾ ਦਾ ਐਲਾਨ ਕੀਤਾ ਹੈ ਜੋ ਸਾਈਬਰ ਹਮਲਿਆਂ ਦੇ ਟਾਕਰੇ ਲਈ 14 ਤੋਂ 18 ਸਾਲਾਂ ਦੇ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਪਰਖਣ ਦਾ ਮੌਕਾ ਦੇਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















