ਪੜਚੋਲ ਕਰੋ
Advertisement
ਕ੍ਰਿਕੇਟ ਖੇਡਦੇ ਬੱਚਿਆਂ ਦਾ ਝਗੜਾ ਸੁਲਝਾਉਂਦਿਆਂ ਥਾਣੇ 'ਚ ਵੱਡੇ ਵੀ ਉਲਝੇ, ਗੋਲ਼ੀਆਂ ਵੱਜਣ ਕਾਰਨ ਸੱਤ ਹਲਾਕ
ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖ਼ਤੂਨਵਾ ਵਿੱਚ ਬੱਚਿਆਂ ਵਿਚਾਲੇ ਕ੍ਰਿਕੇਟ ਮੈਚ ਦੌਰਾਨ ਹੋਏ ਵਿਵਾਦ ਕਰਕੇ ਦੋ ਗੁੱਟਾਂ ਵਿੱਚ ਗੋਲ਼ੀਬਾਰੀ ਹੋ ਗਈ। ਇਸ ਘਟਨਾ ਵਿੱਚ ਸੱਤ ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਇਜਾਜ਼ ਖ਼ਾਨ ਮੁਤਾਬਕ ਇਹ ਘਟਨਾ ਐਬਟਾਬਾਦ ਜ਼ਿਲ੍ਹੇ ਵਿੱਚ ਇੱਕ ਪੁਲਿਸ ਚੌਕੀ ’ਚ ਵਾਪਰੀ ਜਦੋਂ ਦੋ ਗੁੱਟ ਇੱਕ ਦੂਜੇ ਖਿਲਾਫ ਮਾਮਲਾ ਦਰਜ ਕਰਵਾਉਣ ਆਏ ਸੀ।
ਦਰਅਸਲ, ਦੋਵਾਂ ਧਿਰਾਂ ਦੇ ਬੱਚੇ ਕ੍ਰਿਕੇਟ ਮੈਚ ਖੇਡਣ ਦੌਰਾਨ ਆਪਸ ਵਿੱਚ ਲੜ ਪਏ ਸਨ। ਇਸੇ ਸਬੰਧੀ ਦੋਵੇਂ ਧਿਰਾਂ ਪੁਲਿਸ ਚੌਕੀ ਗਈਆਂ ਸੀ ਪਰ ਚੌਕੀ ਵਿੱਚ ਦੋਵਾਂ ਦੀ ਫਿਰ ਬਹਿਸ ਹੋ ਗਈ ਜੋ ਖ਼ੂਨੀ ਝੜਪ ਦਾ ਰੂਪ ਧਾਰ ਗਈ। ਦੋਵਾਂ ਧਿਰਾਂ ਨੇ ਇੱਕ ਦੂਜੇ ਉਤੇ ਗੋਲ਼ੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਘਟਨਾ ਵਿੱਚ ਦੋਵਾਂ ਧਿਰਾਂ ਦੇ ਕੁੱਲ ਸੱਤ ਬੰਦਿਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਸੱਤਾਂ ਜਣਿਆਂ ਵਿੱਚੋਂ ਤਿੰਨ ਇੱਕ ਧਿਰ ਦੇ ਸਨ ਅਤੇ ਚਾਰ ਦੂਜੇ ਗੁੱਟ ਦੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement