ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਟਰੰਪ ਨੂੰ ਕੀਤਾ ਖ਼ਬਰਦਾਰ, ਪੋਸਟ ਹਟਾਉਣ ਤੋਂ ਨਹੀਂ ਕਰਾਂਗੇ ਗੁਰੇਜ਼
ਫੇਸਬੁੱਕ ਨੇ ਤਿੰਨ ਨਵੰਬਰ ਨੂੰ ਅਮਰੀਕਾ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਮੰਚ ਤੋਂ ਕੂੜ ਪ੍ਰਚਾਰ ਰੋਕਣ ਲਈ ਕਈ ਕਦਮ ਚੁੱਕੇ ਹਨ। ਇਸ ਦਾ ਮਕਸਦ ਵਿਵਾਦ ਵਾਲੀ ਸਮੱਗਰੀ ਨੂੰ ਫੇਸਬੁੱਕ ਤੋਂ ਰੋਕਣਾ ਹੈ।
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਫੇਸਬੁੱਕ ਨੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਖ਼ਬਰਦਾਰ ਕਰ ਦਿੱਤਾ ਹੈ। ਫੇਸਬੁੱਕ ਦੀ ਮੁੱਖ ਸੰਚਾਲਨ ਅਧਿਕਾਰੀ ਸ਼ੈਰਿਲ ਸੈਂਡਬਰਗ ਨੇ ਕਿਹਾ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਪੋਸਟ ਹੇਟ ਸਪੀਚ, ਝੂਠੀ ਜਾਣਕਾਰੀ ਸਬੰਧੀ, ਕੰਪਨੀ ਦੀਆਂ ਨੀਤੀਆਂ ਦਾ ਉਲੰਘਣਾ ਕਰਦੀ ਹੈ ਤਾਂ ਉਸ ਨੂੰ ਹਟਾ ਦਿੱਤਾ ਜਾਵੇਗਾ।
ਫੇਸਬੁੱਕ ਨੇ ਤਿੰਨ ਨਵੰਬਰ ਨੂੰ ਅਮਰੀਕਾ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਪਣੇ ਮੰਚ ਤੋਂ ਕੂੜ ਪ੍ਰਚਾਰ ਰੋਕਣ ਲਈ ਕਈ ਕਦਮ ਚੁੱਕੇ ਹਨ। ਇਸ ਦਾ ਮਕਸਦ ਵਿਵਾਦ ਵਾਲੀ ਸਮੱਗਰੀ ਨੂੰ ਫੇਸਬੁੱਕ ਤੋਂ ਰੋਕਣਾ ਹੈ।
ਸੈਂਡਬਰਗ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਕੰਪਨੀ ਨਫ਼ਰਤ ਭਰੀਆਂ ਗੱਲਾਂ ਤੇ ਝੂਠੀ ਜਾਣਕਾਰੀ ਨੂੰ ਹਟਾਏਗੀ। ਬੇਸ਼ੱਕ ਟਰੰਪ ਨੇ ਹੀ ਉਹ ਪੋਸਟ ਪਾਈ ਹੋਵੇ। ਉਨ੍ਹਾਂ ਕਿਹਾ ਜੇਕਰ ਰਾਸ਼ਟਰਪਤੀ ਸਾਡੇ ਨਫ਼ਰਤ ਸਬੰਧੀ ਨਿਯਮਾਂ ਦੀ ਉਲੰਘਣਾ ਕਰਦੇ ਹਨ, ਵੋਟਰਾਂ ਨੂੰ ਲੈ ਕੇ ਜਾਂ ਕੋਰੋਨਾ ਵਾਇਰਸ ਬਾਰੇ ਗਲਤ ਜਾਣਕਾਰੀ ਦਿੰਦੇ ਹਨ ਤਾਂ ਉਨ੍ਹਾਂ ਪੋਸਟਾਂ ਨੂੰ ਹਟਾ ਲਿਆ ਜਾਵੇਗਾ।
ਫੇਸਬੁੱਕ ਨੇ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਦੀ ਇਕ ਪੋਸਟ ਹਟਾ ਦਿੱਤੀ ਸੀ ਜਿਸ 'ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਬੱਚੇ ਕੋਰੋਨਾ ਵਾਇਰਸ ਤੋਂ ਲਗਪਗ ਸੁਰੱਖਿਅਤ ਹਨ। ਇਸ ਪੋਸਟ ਨੂੰ ਗਲਤ ਸੂਚਨਾ ਫੈਲਾਉਣ ਦੇ ਤਹਿਤ ਹਟਾ ਦਿੱਤਾ ਗਿਆ।
ਚੋਣ ਨਿਰਪੱਖਤਾ ਰੱਖੇ ਜਾਣ ਲਈ ਫੇਸਬੁੱਕ ਨੇ ਪਿਛਲੇ ਹਫ਼ਤੇ ਸਮਰਪਿਤ ਮਤਦਾਨ ਸੂਚਨਾ ਕੇਂਦਰਾ ਦਾ ਐਲਾਨ ਕੀਤਾ ਜਿਸ ਤਹਿਤ 2020 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਮਰੀਕੀ ਵੋਟਰਾਂ ਨੂੰ ਵੋਟਾਂ ਨਾਲ ਸਬੰਧਤ ਸਟੀਕ ਜਾਣਕਾਰੀ ਆਸਾਨੀ ਨਾਲ ਉਪਲਬਧ ਕਰਵਾਈ ਜਾਵੇਗੀ। ਇਸ ਮਤਦਾਨ ਸੂਚਨਾ ਕੇਂਦਰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਮੌਜੂਦ ਹੋਣਗੇ।
ਦਿੱਲੀ ਦੀਆਂ ਸੜਕਾਂ ਬਣੀਆਂ ਨਹਿਰਾਂ, ਸੱਤ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ, ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ
LAC 'ਤੇ ਤਣਾਅ ਘਟਾਉਣ ਦੇ ਯਤਨਾਂ 'ਚ ਭਾਰਤ ਤੇ ਚੀਨ ਦੀ ਬੈਠਕ ਅੱਜ, ਆਖ਼ਿਰ ਕੀ ਨੇ ਸਰਹੱਦੀ ਹਾਲਾਤ ?
ਵਿਗਿਆਪਨ ਦੇਣ ਵਾਲੇ 400 ਲੋਕਾਂ ਵੱਲੋਂ ਫੇਸਬੁੱਕ ਦਾ ਬਾਈਕਾਰਟ ਕੀਤੇ ਜਾਣ 'ਤੇ ਆਪਣੇ ਕਰਮਚਾਰੀਆਂ ਤੋਂ ਅਸ਼ਾਂਤੀ ਦਾ ਸਾਹਮਣਾ ਕਰਨ ਤੋਂ ਬਾਅਦ ਸੈਂਡਬਰਗ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਕੰਪਨੀ ਵਿੱਤੀ ਕਾਰਨਾਂ ਜਾਂ ਵਿਗਿਆਪਨ ਦੇਣ ਵਾਲਿਆਂ ਦੇ ਦਬਾਅ ਦੇ ਚੱਲਦਿਆਂ ਭੜਕਾਊ ਬਿਆਨਾਂ ਨੂੰ ਰੋਕਣ ਦੀ ਦਿਸ਼ਾ 'ਚ ਕੰਮ ਨਹੀਂ ਕਰ ਰਹੀ। ਸਗੋਂ ਇਸ ਲਈ ਕਰ ਰਹੀ ਹੈ ਕਿਉਂ ਕਿ ਇਹੀ ਸਹੀ ਹੈ।
ਜੰਮੂ-ਕਸ਼ਮੀਰ: ਮਕਾਬਲੇ ਦੌਰਾਨ ਲਸ਼ਕਰ ਦੇ ਕਮਾਂਡਰ ਸਮੇਤ ਦੋ ਅੱਤਵਾਦੀ ਢੇਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ