ਇੱਕ ਵਾਰ ਫਿਰ ਲੱਗਿਆ ਫੇਸਬੁੱਕ 'ਤੇ ਜੁਰਮਾਨਾ, ਭਰਨਾ ਪਵੇਗਾ 15 ਕਰੋੜ ਪੌਂਡ ਦਾ ਜੁਰਮਾਨਾ ਤੇ ਵੇਚਣੀ ਪਵੇਗੀ ਆਪਣੀ ਇੱਕ ਕੰਪਨੀ, ਜਾਣੋ ਕਾਰਨ
Fine on Facebook: ਬ੍ਰਿਟੇਨ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਮੈਟਾ ਨੂੰ ਲਗਪਗ 150 ਮਿਲੀਅਨ ਪੌਂਡ ਦਾ ਜੁਰਮਾਨਾ ਕੀਤਾ ਹੈ। ਜੁਰਮਾਨੇ ਦੇ ਨਾਲ, ਰੈਗੂਲੇਟਰ ਨੇ ਮੇਟਾ ਨੂੰ ਆਪਣਾ ਇੱਕ ਪਲੇਟਫਾਰਮ ਵੇਚਣ ਦਾ ਵੀ ਆਦੇਸ਼ ਦਿੱਤਾ ਹੈ।
Fine on Meta in Britain: ਪਿਛਲੇ ਕੁਝ ਦਿਨਾਂ ਤੋਂ Facebook ਲਈ ਕੁਝ ਵੀ ਠੀਕ ਨਹੀਂ ਹੋ ਰਿਹਾ। ਪਹਿਲਾਂ ਅਮਰੀਕਾ 'ਚ FTC ਨੇ ਇਸ 'ਤੇ ਏਕਾਧਿਕਾਰ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ, ਇਸ ਤੋਂ ਬਾਅਦ ਪਿਛਲੇ ਦਿਨੀਂ ਯੂਜ਼ਰਸ ਦੀ ਗਿਣਤੀ 'ਚ ਕਮੀ ਆਉਣ ਦੀ ਖ਼ਬਰ ਆਈ ਸੀ। ਹੁਣ ਬ੍ਰਿਟੇਨ ਤੋਂ ਕੰਪਨੀ ਲਈ ਨਿਰਾਸ਼ਾਜਨਕ ਖ਼ਬਰ ਆਈ ਹੈ। ਇੱਥੇ ਮੇਟਾ ਨੂੰ ਲਗਪਗ 150 ਮਿਲੀਅਨ ਪੌਂਡ ਦਾ ਜੁਰਮਾਨਾ ਲਾਇਆ ਗਿਆ ਹੈ। ਕੰਪਨੀ ਦੀਆਂ ਮੁਸ਼ਕਲਾਂ ਇੱਥੇ ਹੀ ਖ਼ਤਮ ਨਹੀਂ ਹੁੰਦੀਆਂ। ਬ੍ਰਿਟੇਨ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਮੇਟਾ ਨੂੰ ਜੁਰਮਾਨੇ ਦੇ ਨਾਲ-ਨਾਲ ਆਪਣਾ ਇੱਕ ਪਲੇਟਫਾਰਮ ਵੇਚਣ ਦਾ ਵੀ ਹੁਕਮ ਦਿੱਤਾ ਹੈ। ਆਓ ਜਾਣਦੇ ਹਾਂ ਇਸ ਪੂਰੇ ਮਾਮਲੇ ਬਾਰੇ-
ਰਿਪੋਰਟ ਮੁਤਾਬਕ, ਮੇਟਾ ਨੇ ਮਈ 2020 ਵਿੱਚ $ 400 ਮਿਲੀਅਨ ਖਰਚ ਕੇ ਐਨੀਮੇਟਡ ਇਮੇਜ ਪਲੇਟਫਾਰਮ Giphy ਨੂੰ ਖਰੀਦਿਆ ਸੀ। ਮੈਟਾ ਨੇ ਇਸ ਡੀਲ ਦੇ ਆਪਣੇ ਡਿਜੀਟਲ ਵਿਗਿਆਪਨ (Digital Advertising) 'ਤੇ ਪੈਣ ਵਾਲੇ ਪ੍ਰਭਾਵ ਬਾਰੇ ਨਹੀਂ ਦੱਸਿਆ ਹੈ। ਇਸ ਮਾਮਲੇ ਨੂੰ ਗੰਭੀਰ ਦੇਖਦੇ ਹੋਏ ਬ੍ਰਿਟੇਨ ਦੀ ਕੰਪੀਟੀਸ਼ਨ ਐਂਡ ਮਾਰਕਿਟ ਅਥਾਰਟੀ (CMA) ਨੇ ਮੈਟਾ 'ਤੇ 15 ਕਰੋੜ ਪੌਂਡ ਦਾ ਜੁਰਮਾਨਾ ਲਗਾਇਆ ਹੈ।
ਇੰਨਾ ਹੀ ਨਹੀਂ, ਅਥਾਰਟੀ ਦਾ ਕਹਿਣਾ ਹੈ ਕਿ ਮੈਟਾ ਗਿਫੀ ਨੂੰ ਚਲਾਉਣ ਲਈ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਰਿਹਾ। ਅਜਿਹੇ 'ਚ ਅਥਾਰਟੀ ਨੇ ਇਸ ਪਲੇਟਫਾਰਮ ਨੂੰ ਉਸ ਨੂੰ ਵੇਚਣ ਦੇ ਆਦੇਸ਼ ਵੀ ਦਿੱਤੇ ਹਨ। ਜਦਕਿ ਮੈਟਾ ਇਸ ਕਾਰਵਾਈ ਤੋਂ ਖੁਸ਼ ਨਹੀਂ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਹੀ ਫੈਸਲਾ ਨਹੀਂ ਹੈ। ਹਾਲਾਂਕਿ, ਅਸੀਂ ਜੁਰਮਾਨਾ ਅਦਾ ਕਰਾਂਗੇ।
ਪਹਿਲਾਂ ਭਰਨਾ ਪੀਆ ਸੀ ਜੁਰਮਾਨਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਟਾ 'ਤੇ ਸੀਐਮਏ ਵੋਲਂ ਅਜਿਹੀ ਕਾਰਵਾਈ ਕੀਤੀ ਗਈ ਹੈ। ਅਥਾਰਟੀ ਨੇ ਪਹਿਲਾਂ ਹੀ ਮੈਟਾ 'ਤੇ ਜੁਰਮਾਨਾ ਲਗਾਇਆ ਹੈ। ਅਕਤੂਬਰ 2021 ਵਿੱਚ, ਅਥਾਰਟੀ ਨੇ ਫੇਸਬੁੱਕ 'ਤੇ ਲਗਪਗ £50.5 ਮਿਲੀਅਨ ਦਾ ਜੁਰਮਾਨਾ ਲਗਾਇਆ ਸੀ।
ਦੱਸ ਦੇਈਏ ਕਿ ਕੰਪਨੀ ਲਈ ਪਿਛਲਾ 1 ਹਫਤਾ ਚੰਗਾ ਨਹੀਂ ਰਿਹਾ ਹੈ। ਹਾਲ ਹੀ 'ਚ ਜਾਰੀ ਅੰਕੜਿਆਂ ਮੁਤਾਬਕ ਇਸ ਦੇ ਯੂਜ਼ਰਸ ਦੀ ਗਿਣਤੀ ਵੱਡੀ ਗਿਣਤੀ 'ਚ ਘੱਟ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin