ਲੋਅ ਕੱਟ ਬਲੇਜ਼ਰ ਪਹਿਨਣ 'ਤੇ ਟਰੋਲ ਹੋਈ ਫਿਨਲੈਂਡ ਦੀ ਪ੍ਰਧਾਨ ਮੰਤਰੀ
ਫੈਸ਼ਨ ਮੈਗਜ਼ੀਨ ਲਈ ਖਿਚਵਾਈ ਤਸਵੀਰ 'ਚ ਪ੍ਰਧਾਨ ਮੰਤਰੀ ਨੂੰ ਲੋਅ ਕੱਟ ਬਲੇਜ਼ਰ ਪਹਿਨੇ ਤੇ ਜੁਐਲਰੀ ਦੇ ਨਾਲ ਦਿਖਾਇਆ ਗਿਆ ਹੈ
ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰਿਨ ਵੱਲੋਂ ਫੈਸ਼ਨ ਮੈਗਜ਼ੀਨ ਲਈ ਤਸਵੀਰਾਂ ਖਿਚਵਾਉਣ ਤੋਂ ਬਾਅਦ ਉਨ੍ਹਾਂ ਦੇ ਪ੍ਰੋਫੈਸ਼ਨਲ ਵਤੀਰੇ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ। ਉਨ੍ਹਾਂ ਦੀ ਸ਼ੁਰੂ 'ਚ ਤਾਂ ਆਲੋਚਨਾ ਹੋਈ ਤੇ ਫਿਰ ਸਮਰਥਕ ਉਨ੍ਹਾਂ ਦੇ ਹੱਕ 'ਚ ਆਏ।
ਫੈਸ਼ਨ ਮੈਗਜ਼ੀਨ ਲਈ ਖਿਚਵਾਈ ਤਸਵੀਰ 'ਚ ਪ੍ਰਧਾਨ ਮੰਤਰੀ ਨੂੰ ਲੋਅ ਕੱਟ ਬਲੇਜ਼ਰ ਪਹਿਨੇ ਤੇ ਜੁਐਲਰੀ ਦੇ ਨਾਲ ਦਿਖਾਇਆ ਗਿਆ ਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਡ੍ਰੈਸ ਸਰੀਰ ਦਾ ਪ੍ਰਦਰਸ਼ਨ ਕਰਨ ਵਾਲੀ ਹੈ ਤੇ ਉਨ੍ਹਾਂ ਦੀ ਹੈਸੀਅਤ ਮਹਿਲਾ ਲਈ ਪੇਸ਼ੇਵਰ ਅੰਦਾਜ਼ ਵਾਲੀ ਨਹੀਂ ਹੈ।
10 ਦਸੰਬਰ, 2019 ਤੋਂ ਸਨਾ ਮਾਰਿਨ ਦੇਸ਼ ਦੀ ਪ੍ਰਧਾਨ ਮੰਤਰੀ ਹੈ। ਉਹ ਫਿਲਹਾਲ 34 ਸਾਲ ਦੀ ਹੈ। 2015 ਤੋਂ ਦੇਸ਼ ਦੀ ਸੰਸਦ 'ਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਰੀਬ ਛੇ ਮਹੀਨੇ ਆਵਾਜਾਈ ਤੇ ਸੰਚਾਰ ਮੰਤਰੀ ਰਹਿ ਚੁੱਕੇ ਹਨ। 34 ਸਾਲ ਦੀ ਉਮਰ 'ਚ ਉਹ ਦੁਨੀਆਂ ਦੀ ਤੀਜੀ ਸਭ ਤੋਂ ਘੱਟ ਉਮਰ ਵਾਲੀ ਸਰਕਾਰ ਪ੍ਰਮੁੱਖ ਹੈ। ਉਹ ਫਿਨਲੈਂਡ ਦੀ ਹੁਣ ਤਕ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹੈ।
ਸਨਾ ਮਾਰਿਨ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਨੂੰ ਮਰਦਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਉਨ੍ਹਾਂ ਦੇ ਪਹਿਰਾਵੇ ਦੇ ਆਧਾਰ 'ਤੇ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦਾ ਹਵਾਲਾ ਦਿੱਤਾ ਗਿਆ ਹੈ। ਜਿੰਨ੍ਹਾਂ ਦੀਆਂ ਟੌਪਲੈੱਸ ਤਸਵੀਰਾਂ ਆਉਂਦੀਆਂ ਰਹੀਆਂ ਹਨ।
LAC 'ਤੇ ਹਥਿਆਰਾਂ ਨਾਲ ਚੀਨੀ ਫੌਜ ਦੀ ਮੌਜੂਦਗੀ ਗੰਭੀਰ ਚੁਣੌਤੀ- ਜੈਸ਼ੰਕਰ
ਕਰਤਾਰਪੁਰ ਕੌਰੀਡੋਰ ਖੋਲ੍ਹਣ 'ਤੇ ਪਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ 'ਤੇ ਚੁੱਕੇ ਸਵਾਲਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ