ਪੜਚੋਲ ਕਰੋ
(Source: ECI/ABP News)
ਕੋਰੋਨਾ ਵੈਕਸੀਨ ਬਾਰੇ ਵੱਡੀ ਖੁਸ਼ਖਬਰੀ, ਅਮਰੀਕਾ ਵਿਚ 12 ਦਸੰਬਰ ਨੂੰ ਲੱਗ ਸਕਦਾ ਪਹਿਲਾ ਟੀਕਾ
ਦੱਸ ਦਈਏ ਕਿ ਅਮਰੀਕੀ ਕੰਪਨੀ ਫਾਈਜ਼ਰ ਨੇ ਕੋਰੋਨਾਵਾਇਰਸ ਦੇ ਵਿਰੁੱਧ 95% ਪ੍ਰਭਾਵਸ਼ਾਲੀ ਟੀਕਾ ਵਿਕਸਤ ਕੀਤਾ ਹੈ ਅਤੇ ਉਨ੍ਹਾਂ ਨੇ ਇਸ ਟੀਕੇ ਲਈ ਅਮਰੀਕੀ ਸਰਕਾਰ ਤੋਂ ਐਮਰਜੈਂਸੀ ਵਰਤੋਂ ਦੀ ਮੰਗ ਕੀਤੀ ਹੈ।
![ਕੋਰੋਨਾ ਵੈਕਸੀਨ ਬਾਰੇ ਵੱਡੀ ਖੁਸ਼ਖਬਰੀ, ਅਮਰੀਕਾ ਵਿਚ 12 ਦਸੰਬਰ ਨੂੰ ਲੱਗ ਸਕਦਾ ਪਹਿਲਾ ਟੀਕਾ first corona vaccine in america could till December 12 by Pfizer ਕੋਰੋਨਾ ਵੈਕਸੀਨ ਬਾਰੇ ਵੱਡੀ ਖੁਸ਼ਖਬਰੀ, ਅਮਰੀਕਾ ਵਿਚ 12 ਦਸੰਬਰ ਨੂੰ ਲੱਗ ਸਕਦਾ ਪਹਿਲਾ ਟੀਕਾ](https://static.abplive.com/wp-content/uploads/sites/5/2020/05/21201311/corona-vaccine.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਵਾਸ਼ਿੰਗਟਨ: ਕੋਰੋਨਾ ਮਹਾਮਾਰੀ (Coronavirus) ਤੋਂ ਬਾਅਦ ਪ੍ਰੇਸ਼ਾਨ ਹੋਈ ਦੁਨੀਆ ਹੁਣ ਇਸ ਦੀ ਵੈਕਸੀਨ ਦੀ ਉੜੀਕ ਕਰ ਰਹੀ ਹੈ। ਸਾਰੇ ਦੇਸ਼ ਇਸ ਦਿਸ਼ਾ ਵਿਚ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ, ਵੈਕਸੀਨ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ (America) ਵਿਚ ਕੋਰੋਨਾ ਵੈਕਸੀਨ (Corona Vaccine) ਪ੍ਰੋਗਰਾਮ ਦੇ ਮੁਖੀ, ਮੋਨਸੇਫ ਸਲੋਈ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦਾ ਪਹਿਲਾ ਟੀਕਾ 11 ਦਸੰਬਰ ਨੂੰ ਯੂਐਸ ਵਿਚ ਲਗਾਇਆ ਜਾ ਸਕਦੀ ਹੈ।
ਦਰਅਸਲ, ਕੋਰੋਨਾ ਵੈਕਸੀਨ ਤਿਆਰ ਕਰਨ ਵਾਲੇ ਯੂਐਸ ਦਿੱਗਜ਼ ਫਾਈਜ਼ਰ ਨੇ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਬਿਨੈਪੱਤਰ ਦਿੱਤਾ ਹੈ ਅਤੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਇਜਾਜ਼ਤ ਮੰਗੀ ਹੈ। ਐਫਡੀਏ ਟੀਕਾ ਸਲਾਹਕਾਰ ਕਮੇਟੀ ਦੀ ਮੀਟਿੰਗ 10 ਦਸੰਬਰ ਨੂੰ ਹੋਣ ਵਾਲੀ ਹੈ।
ਫਾਈਜ਼ਰ ਨੇ ਕਿਹਾ ਹੈ ਕਿ ਇਹ ਐਮਰਜੈਂਸੀ ਵਰਤੋਂ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰ ਸਕਦੀ ਹੈ। ਸੀਐਨਐਨ ਨਾਲ ਗੱਲ ਕਰਦਿਆਂ ਸਲੋਈ ਨੇ ਕਿਹਾ ਕਿ ਜੇਕਰ ਇਸ ਮੀਟਿੰਗ ਵਿਚ ਇਜਾਜ਼ਤ ਦਿੱਤੀ ਗਈ ਤਾਂ ਇਹ ਟੀਕਾ ਅਗਲੇ ਦਿਨ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਪ੍ਰਵਾਨਗੀ ਮਿਲਣ ਤੋਂ ਬਾਅਦ 24 ਘੰਟੇ ਦੇ ਅੰਦਰ ਉਨ੍ਹਾਂ ਥਾਂਵਾਂ 'ਤੇ ਵੈਕਸੀਨ ਪਹੁੰਚਾਉਣਾ ਹੈ ਜਿੱਥੇ ਟੀਕਾਕਰਨ ਕੀਤਾ ਜਾ ਸਕੇ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਇਹ 11 ਜਾਂ 12 ਦਸੰਬਰ ਤੱਕ ਹੋ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਬਾਲੀਵੁੱਡ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)