Libya Floods: ਲੀਬੀਆ 'ਚ ਹੜ੍ਹ ਨੇ ਮਚਾਈ ਤਬਾਹੀ, 2000 ਤੋਂ ਵੱਧ ਲੋਕਾਂ ਦੀ ਮੌਤ, ਹਜ਼ਾਰਾਂ ਲਾਪਤਾ
Deadly Floods In Libya: ਲੀਬੀਆ 'ਚ ਆਏ ਭਿਆਨਕ ਹੜ੍ਹ ਕਾਰਨ ਕਰੀਬ 2,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਲਾਪਤਾ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
Libya Floods: ਉੱਤਰੀ ਅਫਰੀਕੀ ਦੇਸ਼ ਲੀਬੀਆ 'ਚ ਤੂਫਾਨ ਤੋਂ ਬਾਅਦ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਕਾਰਨ ਹੁਣ ਤੱਕ ਲਗਭਗ 2,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਲਾਪਤਾ ਹਨ। ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਦਰਅਸਲ ਲੀਬੀਆ ਦੇ ਪੂਰਬੀ ਇਲਾਕੇ ਭਾਰੀ ਮੀਂਹ ਅਤੇ ਤੂਫਾਨ ਦੀ ਲਪੇਟ 'ਚ ਆ ਗਏ ਹਨ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ।
ਲੀਬੀਆ ਦੇ ਪ੍ਰਧਾਨ ਮੰਤਰੀ ਓਸਾਮਾ ਹਮਾਦ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਪੂਰਬੀ ਸ਼ਹਿਰ ਡੇਰਨਾ ਵਿੱਚ ਹੋਈਆਂ ਹਨ। ਤੂਫਾਨ ਕਾਰਨ ਕਈ ਸੂਬਿਆਂ 'ਚ ਭਾਰੀ ਮੀਂਹ ਅਤੇ ਅਚਾਨਕ ਹੜ੍ਹ ਆ ਗਿਆ। ਅਜਿਹੇ 'ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਹਾਲਾਂਕਿ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਮ੍ਰਿਤਕਾਂ ਲਈ ਦੇਸ਼ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।
🇱🇾 Libyan National Army Spokesperson: Dam Collapses Trigger Devastating Flood in Derna #Libya pic.twitter.com/PcYta0zaA5
— Dēmiurgòs (@DemiurgosCaen) September 12, 2023
ਡਰਨਾ ਸ਼ਹਿਰ ਦੇ ਹਾਲਾਤ ਬਹੁਤ ਖਰਾਬ
ਪੂਰਬੀ ਲੀਬੀਆ ਪ੍ਰਸ਼ਾਸਨ ਦੇ ਇੱਕ ਮੰਤਰੀ ਨੇ ਮੰਗਲਵਾਰ (12 ਸਤੰਬਰ) ਨੂੰ ਦੱਸਿਆ ਕਿ ਪੂਰਬੀ ਲੀਬੀਆ ਦੇ ਸ਼ਹਿਰ ਡਰਨਾ ਵਿੱਚ ਆਏ ਹੜ੍ਹ ਵਿੱਚੋਂ 1,000 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹਾਲਾਂਕਿ, ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰਿਸੇਂਟ ਸੋਸਾਇਟੀਸ ਦੇ ਟੈਮਰ ਰਮਜ਼ਾਨ ਨੇ ਕਿਹਾ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ। ਕਰੀਬ 10 ਹਜ਼ਾਰ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਇਹ ਵੀ ਪੜ੍ਹੋ: Red Wine : ਸੜਕਾਂ 'ਤੇ ਰੈੱਡ ਵਾਈਨ ਦੀ ਵਹੀ ਨਦੀ, ਦੇਖਕੇ ਲੋਕ ਹੋਏ ਹੈਰਾਨ
ਨਿਊਯਾਰਕ ਪੋਸਟ ਨੇ ਆਪਣੀ ਰਿਪੋਰਟ ਵਿਚ ਇਕ ਮਾਨਵਤਾਵਾਦੀ ਏਜੰਸੀ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਇਕੱਲੇ ਡਰਨਾ ਸ਼ਹਿਰ ਵਿਚ ਲਗਭਗ 2,000 ਲੋਕ ਮਾਰੇ ਗਏ ਹਨ। ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਪੂਰਬੀ ਲੀਬੀਆ ਦੇ ਕਈ ਸ਼ਹਿਰਾਂ 'ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਪਰ ਸਭ ਤੋਂ ਜ਼ਿਆਦਾ ਤਬਾਹੀ ਡਰਨਾ 'ਚ ਹੋਈ ਹੈ, ਜਿੱਥੇ ਭਾਰੀ ਮੀਂਹ ਅਤੇ ਹੜ੍ਹ ਕਰਕੇ ਬੰਨ੍ਹ ਟੁੱਟ ਗਿਆ ਅਤੇ ਹਜ਼ਾਰਾਂ ਲੋਕ ਰੁੜ੍ਹ ਗਏ।
ਰਿਪੋਰਟ ਮੁਤਾਬਕ ਇਹ ਤਬਾਹੀ ਡੇਨੀਅਲ ਨਾਂ ਦੇ ਤੂਫਾਨ ਕਾਰਨ ਹੋਈ ਹੈ। ਇਸ ਨੇ ਪਿਛਲੇ ਹਫਤੇ ਗ੍ਰੀਸ ਵਿੱਚ ਵੀ ਕਾਫੀ ਨੁਕਸਾਨ ਕੀਤਾ ਸੀ। ਸੋਸ਼ਲ ਮੀਡੀਆ 'ਤੇ ਲੀਬੀਆ ਤੋਂ ਜੋ ਵੀਡੀਓ ਅਤੇ ਫੋਟੋਆਂ ਸਾਹਮਣੇ ਆ ਰਹੀਆਂ ਹਨ, ਉਹ ਬਹੁਤ ਚਿੰਤਾਜਨਕ ਹਨ। ਆਪਣੇ ਗੱਡੀਆਂ ਦੀਆਂ ਛੱਤਾਂ 'ਤੇ ਫਸੇ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ।
ਇਹ ਵੀ ਪੜ੍ਹੋ: World Desk : 3400 ਫੁੱਟ ਦੀ ਡੂੰਘਾਈ 'ਚ ਫਸਿਆ ਇੱਕ ਖੋਜਕਰਤਾ, 9 ਦਿਨਾਂ ਬਾਅਦ ਸੁਰੱਖਿਅਤ ਕੱਢਿਆ ਬਾਹਰ