Red Wine : ਸੜਕਾਂ 'ਤੇ ਰੈੱਡ ਵਾਈਨ ਦੀ ਵਹੀ ਨਦੀ, ਦੇਖਕੇ ਲੋਕ ਹੋਏ ਹੈਰਾਨ
River of red wine - ਪੁਰਤਗਾਲ ਦੇ ਸਾਓ ਲੋਰੇਨੋ ਡੀ ਬਾਇਰੋ ਵਿੱਚ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਬੀਤੇ ਐਤਵਾਰ ਨੂੰ ਸੜਕਾਂ 'ਤੇ ਰੈੱਡ ਵਾਈਨ ਦੀ ਨਦੀ ਵਹਿਣ ਲੱਗੀ, ਜਿਸ ਨੂੰ ਦੇਖ..
Red Wine : ਪੁਰਤਗਾਲ ਦੇ ਸਾਓ ਲੋਰੇਨੋ ਡੀ ਬਾਇਰੋ ਵਿੱਚ ਇੱਕ ਅਜੀਬ ਘਟਨਾ ਦੇਖਣ ਨੂੰ ਮਿਲੀ। ਬੀਤੇ ਐਤਵਾਰ ਨੂੰ ਸੜਕਾਂ 'ਤੇ ਰੈੱਡ ਵਾਈਨ ਦੀ ਨਦੀ ਵਹਿਣ ਲੱਗੀ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿੱਥੇ ਲੱਖਾਂ ਲੀਟਰ ਰੈੱਡ ਵਾਈਨ ਸੜਕਾਂ 'ਤੇ ਵਹਿ ਰਹੀ ਹੈ। ਵਹਾਅ ਇੰਨਾ ਤੇਜ਼ ਸੀ ਕਿ ਕਈ ਘਰਾਂ ਦੀਆਂ ਬੇਸਮੈਂਟਾਂ ਵੀ ਰੈੱਡ ਵਾਈਨ ਨਾਲ ਭਰ ਗਈਆਂ।
ਦੱਸ ਦਈਏ ਪੁਰਤਗਾਲ ਦੇ ਸਾਓ ਲੋਰੇਨੋ ਡੀ ਬਾਇਰੋ ਦੀਆਂ ਗਲੀਆਂ 'ਚ ਐਤਵਾਰ ਨੂੰ ਲੱਖਾਂ ਲੀਟਰ ਰੈੱਡ ਵਾਈਨ ਵਹਿਣ ਲੱਗੀ। ਇਹ ਸ਼ਰਾਬ ਕਸਬੇ ਦੀ ਇਕ ਪਹਾੜੀ ਤੋਂ ਸੜਕਾਂ 'ਤੇ ਵਗਣ ਲੱਗੀ ਸੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਮਰੀਕੀ ਮੀਡੀਆ ਮੁਤਾਬਕ 22 ਲੱਖ ਲੀਟਰ ਤੋਂ ਜ਼ਿਆਦਾ ਰੈੱਡ ਵਾਈਨ ਵਾਲੇ ਟੈਂਕ ਦੇ ਫਟਣ ਕਰਕੇ ਗਲੀਆਂ 'ਚ ਰੈੱਡ ਵਾਈਨ ਦਾ ਵਹਾਅ ਨਹੀਂ ਸੀ।
ਇਸ ਵਹਾਅ ਨੇ ਮੁਸੀਬਤ ਖੜ੍ਹੀ ਕਰ ਦਿੱਤੀ ਕਿਉਂਕਿ ਇਹ ਨੇੜੇ ਦੀ ਨਦੀ ਵੱਲ ਤੇਜ਼ੀ ਨਾਲ ਵਧਣ ਲੱਗਾ। ਰੈੱਡ ਵਾਈਨ ਦਾ ਵਹਾਅ ਇੰਨਾ ਸੀ ਕਿ ਘਰਾਂ ਦੇ ਤਹਿਖਾਨੇ ਵੀ ਭਰ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਕਾਰਵਾਈ ਸ਼ੁਰੂ ਕਰ ਦਿੱਤੀ, ਇਸ ਤੋਂ ਪਹਿਲਾਂ ਕਿ ਸ਼ੁਰਤਿਮਾ ਨਦੀ ਸ਼ਰਾਬ ਦੀ ਨਦੀ ਵਿੱਚ ਤਬਦੀਲ ਹੋ ਜਾਵੇ। ਲਾਲ ਵਾਈਨ ਦੀ ਇੱਕ ਧਾਰਾ ਨੂੰ ਇੱਕ ਨੇੜਲੇ ਖੇਤ ਵੱਲ ਨਿਰਦੇਸ਼ਿਤ ਕੀਤਾ ਗਿਆ ਸੀ। ਲੇਵੀਰਾ ਡਿਸਟਿਲਰੀ ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ ਅਤੇ ਨੁਕਸਾਨ ਅਤੇ ਮੁਰੰਮਤ ਦੇ ਖਰਚੇ ਦੀ ਪੂਰੀ ਜ਼ਿੰਮੇਵਾਰੀ ਲਈ ਹੈ।