ਪੜਚੋਲ ਕਰੋ
Advertisement
ਬਲਾਤਕਾਰੀ ਨੂੰ 105 ਸਾਲ ਦੀ ਜੇਲ੍ਹ..
ਵਾਸ਼ਿੰਗਟਨ : ਅਮਰੀਕਾ 'ਚ ਸਕੂਲ ਕੋਚ ਨੂੰ ਸੱਤ ਨਾਬਾਲਿਗ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਜੁਰਮ 'ਚ 105 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਲਾਸ ਏਂਜਲਸ ਕਾਉਂਟੀ ਸੁਪੀਰੀਅਰ ਕੋਰਟ ਨੇ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਦੋ ਜੂਨੀਅਰ ਸਕੂਲ 'ਚ ਕੋਚ ਰਹੇ ਰੋਨੀ ਲੀ ਰੋਮਨ (44) ਨੂੰ ਇਸ ਅਪਰਾਧ ਲਈ ਤੈਅ ਵੱਧ ਤੋਂ ਵੱਧ ਸਜ਼ਾ ਸੁਣਾਈ।
ਅਦਾਲਤ ਨੇ ਸੱਤ ਜੂਨ ਨੂੰ ਰੋਨੀ ਨੂੰ ਸੱਤ ਨਾਬਾਲਿਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ ਸੀ। ਪੀੜਤ ਲੜਕੀਆਂ ਦੀ ਉਮਰ ਅੱਠ ਤੋਂ 11 ਸਾਲ ਸੀ। ਸਰਕਾਰੀ ਵਕੀਲ ਦੇ ਮੁਤਾਬਕ, ਰੋਨੀ ਸਾਲ 2002 ਤੋਂ ਹੀ ਇਸ ਨਫ਼ਰਤ ਭਰੇ ਕਾਰੇ 'ਚ ਸ਼ਾਮਿਲ ਸੀ। ਉਸਨੇ
ਕੋਰੀਆਟਾਊਨ ਦੇ ਕਾਹੇਂਗਾ ਐਲੀਮੈਂਟਰੀ ਸਕੂਲ ਤੇ ਹਾਲੀਵੁੱਡ ਦੇ ਵਾਈਨ ਐਲੀਮੈਂਟਰੀ ਸਕੂਲ 'ਚ ਕੋਚ ਰਹਿੰਦਿਆਂ ਇਹ ਅਪਰਾਧ ਕੀਤੇ ਸਨ। ਉਸ ਨੇ ਛੇ ਵਿਦਿਆਰਥਣਾਂ ਦਾ ਸਕੂਲ ਦੇ ਮੈਦਾਨ 'ਤੇ ਜਦਕਿ ਇਕ ਦਾ ਉਸ ਦੇ ਘਰ ਜਾ ਕੇ ਜਿਨਸੀ ਸ਼ੋੋਸ਼ਣ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement