ਪੜਚੋਲ ਕਰੋ

Imran Khan: ਇਮਰਾਨ ਖਾਨ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਔਰਤ ਨੇ ਲਾਏ ਇਹ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ

Imran Khan Case: ਕਾਸ਼ਾਨਾ ਵੈਲਫੇਅਰ ਹਾਊਸ ਦੀ ਸਾਬਕਾ ਸੁਪਰਡੈਂਟ ਅਫਾਸ਼ਾ ਲਤੀਫ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ 'ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼ ਲਗਾਇਆ ਹੈ।

Imran Khan: ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਉਨ੍ਹਾਂ 'ਤੇ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ 'ਤੇ ਬਹੁਤ ਗੰਭੀਰ ਦੋਸ਼ ਲਗਾਏ ਗਏ ਹਨ। ਦਰਅਸਲ, ਅਨਾਥ ਬੱਚਿਆਂ ਦੇ ਵੈਲਫੇਅਰ ਸੈਂਟਰ ਦੀ ਸੁਪਰਡੈਂਟ ਰਹਿ ਚੁੱਕੀ ਇੱਕ ਔਰਤ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ 'ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼ ਲਗਾਇਆ ਹੈ।

'ਆਜਤਕ' ਨਿਊਜ਼ ਚੈਨਲ ਨੇ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕਾਸ਼ਾਨਾ ਵੈਲਫੇਅਰ ਹਾਊਸ ਦੀ ਸਾਬਕਾ ਸੁਪਰਡੈਂਟ ਅਫਾਸ਼ਾ ਲਤੀਫ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦੇ ਘਰ ਯਤੀਮ ਲੜਕੀਆਂ ਨੂੰ ਭੇਜਿਆ ਜਾਂਦਾ ਸੀ ਅਤੇ ਉੱਥੇ ਉਨ੍ਹਾਂ ਬੱਚੀਆਂ ਦਾ ਜਿਨਸੀ ਸੋਸ਼ਣ ਹੁੰਦਾ ਸੀ।

ਇੰਨਾ ਹੀ ਨਹੀਂ ਲਾਵਾਰਿਸ ਬੱਚੀਆਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ। ਲਤੀਫ਼ ਦਾ ਦਾਅਵਾ ਹੈ ਕਿ ਕਈ ਲਾਵਾਰਿਸ ਬੱਚੀਆਂ ਅਜੇ ਵੀ ਲਾਪਤਾ ਹਨ। ਉਨ੍ਹਾਂ ਨੇ ਪਾਕਿਸਤਾਨੀ ਮੀਡੀਆ ਚੈਨਲ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਕਿ ਇਹ ਸਭ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਯਾਨੀ ਪਿੰਕੀ ਪੀਰਨੀ ਦੇ ਕਹਿਣ 'ਤੇ ਹੋਇਆ ਸੀ।

ਕਈ ਕੁੜੀਆਂ ਦੀ ਹੋ ਚੁੱਕੀ ਹੈ ਹੱਤਿਆ

ਰਿਪੋਰਟ ਮੁਤਾਬਕ ਅਫਾਸ਼ਾ ਲਤੀਫ ਨੇ ਕਿਹਾ ਕਿ ਅਨਾਥ ਲੜਕੀਆਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਕਈ ਕੁੜੀਆਂ ਦੇ ਗੁਪਤ ਅੰਗ ਵੀ ਇੰਨੇ ਵੱਧ ਜ਼ਖ਼ਮੀ ਕਰ ਦਿੱਤੇ ਜਾਂਦੇ ਸਨ ਕਿ ਉਨ੍ਹਾਂ ਦਾ ਆਪਰੇਸ਼ਨ ਕਰਵਾਉਣਾ ਪੈਂਦਾ ਸੀ। ਅਫਾਸ਼ਾ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਨਾਲ ਅਜਮਲ ਚੀਮਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੋ ਲਾਵਾਰਿਸ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਚੀਮਾ ਨੂੰ ਪਾਗਲ ਕਰਾਰ ਦੇ ਕੇ ਪਾਗਲ ਖਾਨੇ ਭੇਜ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਾਬਕਾ ਸੁਪਰਡੈਂਟ ਨੇ ਇਲਜ਼ਾਮ ਲਗਾਇਆ ਕਿ ਇਮਰਾਨ ਖਾਨ ਦੇ ਪੀਐਮ ਕਾਰਜਕਾਲ ਵਿੱਚ ਕਈ ਲੜਕੀਆਂ ਦੀ ਹੱਤਿਆ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Texas Court News: ਐਕਸ ਗਰਲਫਰੈਂਡ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨੀਆਂ ਪਈਆਂ ਮਹਿੰਗੀਆਂ, ਅਦਾਲਤ ਨੇ ਇਦਾਂ ਸਿਖਾਇਆ ਸਬਕ

ਇਮਰਾਨ ਖਾਨ ਆਪਣੇ ਕਰੀਬੀਆਂ ਨਾਲ ਕਰਦੇ ਸੀ ਜਿਨਸੀ ਸ਼ੋਸ਼ਣ

ਦੱਸ ਦਈਏ ਕਿ ਪਾਕਿਸਤਾਨ ਦੇ ਪੰਜਾਬ ਦੇ ਸਰਗੋਧਾ ਸ਼ਹਿਰ ਵਿੱਚ ਸਾਲ 1970 ਵਿੱਚ ਕਾਸ਼ਾਨਾ ਵੈਲਫੇਅਰ ਹਾਊਸ ਦੀ ਸਥਾਪਨਾ ਕੀਤੀ ਗਈ ਸੀ, ਜਿੱਥੇ ਲਾਵਾਰਿਸ, ਅਨਾਥ ਅਤੇ ਗਰੀਬ ਲੜਕੀਆਂ ਨੂੰ ਰੱਖਿਆ ਜਾਂਦਾ ਹੈ। ਅਫਾਸ਼ਾ ਲਤੀਫ ਨੇ ਦਾਅਵਾ ਕੀਤਾ ਕਿ ਉੱਥੇ ਦਹਾਕਿਆਂ ਤੋਂ ਲੜਕੀਆਂ ਨਾਲ ਘਿਨਾਉਣੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਲੜਕੀਆਂ ਦਾ ਸ਼ੋਸ਼ਣ ਕਰਨ 'ਚ ਇਮਰਾਨ ਖਾਨ ਦੇ ਕਈ ਕਰੀਬੀ ਲੋਕ ਸ਼ਾਮਲ ਹਨ।

ਇਸ ਪੂਰੇ ਮਾਮਲੇ ਦਾ ਖੁਲਾਸਾ ਕਰਦਿਆਂ ਹੋਇਆਂ ਅਫਾਸ਼ਾ ਲਤੀਫ ਨੇ ਇਕ ਚਿੱਠੀ ਵੀ ਲਿਖੀ ਹੈ, ਜੋ ਕਿ ਵਾਇਰਲ ਹੋ ਰਹੀ ਹੈ। ਅਫਾਸ਼ਾ ਦਾ ਕਹਿਣਾ ਹੈ ਕਿ ਮੈਂ ਆਪਣੀ ਨੌਕਰੀ ਅਤੇ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਇਮਰਾਨ ਖਾਨ ਦੇ ਕਾਲੇ ਕਾਰਨਾਮਿਆਂ ਦਾ ਲਗਾਤਾਰ ਪਰਦਾਫਾਸ਼ ਕੀਤਾ ਹੈ, ਕਿਉਂਕਿ ਮੈਂ ਇਹ ਸਭ ਨਹੀਂ ਦੇਖ ਸਕਦੀ ਸੀ। ਜ਼ਿਕਰਯੋਗ ਹੈ ਕਿ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਇਮਰਾਨ ਖਾਨ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਫਿਲਹਾਲ ਜੇਲ੍ਹ 'ਚ ਬੰਦ ਹਨ।

ਇਹ ਵੀ ਪੜ੍ਹੋ: Washington News: ਟਰੰਪ ਨੂੰ ਜ਼ਹਿਰੀਲਾ ਪੱਤਰ ਭੇਜਣ ਵਾਲੀ ਕੈਨੇਡੀਅਨ ਔਰਤ ਨੂੰ 22 ਸਾਲ ਦੀ ਜੇਲ੍ਹ, ਜੱਜ ਨੇ ਕਹੀ ਇਹ ਗੱਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ

Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?

Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
1 ਜਨਵਰੀ 2025 ਤੋਂ ਬਦਲਣਗੇ UPI ਨਾਲ ਜੁੜੇ ਇਹ ਨਿਯਮ, ਇੱਕ ਕਲਿੱਕ ਨਾਲ ਜਾਣੋ ਪੂਰੀ ਜਾਣਕਾਰੀ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Crime News: ਬਠਿੰਡਾ 'ਚ ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਜ਼ੁਲਮ ਨਾ ਸਹਾਰ ਸਕੀ ਅਰਸ਼ਦੀਪ ਕੌਰ, ਢਾਈ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?
ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ

ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ

ਸਾਵਧਾਨ: ਜੇ ਨਾ ਸੰਭਲੇ ਤਾਂ ਅਗਲੀਆਂ ਪੀੜ੍ਹੀਆਂ ਹੋ ਜਾਣਗੀਆਂ ਬਰਬਾਦ! ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਕੀਤੇ ਵੱਡੇ ਖੁਲਾਸੇ  

Diljit Concert: ਪੰਜਾਬ ਸਰਕਾਰ ਦਾ ਦਿਲਜੀਤ ਨੇ ਭਰਿਆ ਖ਼ਜ਼ਾਨਾ ! ਸ਼ੋਅ ਤੋਂ ਪੰਜਾਬ ਸਰਕਾਰ ਨੇ ਕਮਾਏ ਕਰੋੜਾਂ ! ਜਾਣੋ ਕਿਵੇਂ ਕੀਤੀ ਕਮਾਈ ?

Embed widget