ਪੜਚੋਲ ਕਰੋ
(Source: ECI/ABP News)
ਚੀਨ ’ਚ ਹੁਣ 3 ਬੱਚੇ ਪੈਦਾ ਕਰਨ ਦੀ ਆਜ਼ਾਦੀ, ਨਵੇਂ ਕਾਨੂੰਨ ਨੂੰ ਮਿਲੀ ਪ੍ਰਵਾਨਗੀ
ਇਹ ਨੀਤੀ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਤੇਜ਼ੀ ਨਾਲ ਘਟ ਰਹੀ ਜਨਮ ਦਰ ਨੂੰ ਰੋਕਣ ਦੇ ਉਦੇਸ਼ ਨਾਲ ਲਿਆਂਦੀ ਗਈ ਹੈ।
![ਚੀਨ ’ਚ ਹੁਣ 3 ਬੱਚੇ ਪੈਦਾ ਕਰਨ ਦੀ ਆਜ਼ਾਦੀ, ਨਵੇਂ ਕਾਨੂੰਨ ਨੂੰ ਮਿਲੀ ਪ੍ਰਵਾਨਗੀ Freedom to have 3 children in China now, new law approved ਚੀਨ ’ਚ ਹੁਣ 3 ਬੱਚੇ ਪੈਦਾ ਕਰਨ ਦੀ ਆਜ਼ਾਦੀ, ਨਵੇਂ ਕਾਨੂੰਨ ਨੂੰ ਮਿਲੀ ਪ੍ਰਵਾਨਗੀ](https://feeds.abplive.com/onecms/images/uploaded-images/2021/08/20/e1f41c70eb28bcb1daffded5b6a84dce_original.jpg?impolicy=abp_cdn&imwidth=1200&height=675)
ਚੀਨ ’ਚ ਹੁਣ 3 ਬੱਚੇ ਪੈਦਾ ਕਰਨ ਦੀ ਆਜ਼ਾਦੀ, ਨਵੇਂ ਕਾਨੂੰਨ ਨੂੰ ਮਿਲੀ ਪ੍ਰਵਾਨਗੀ
ਬੀਜਿੰਗ: ਚੀਨ ਨੇ ਆਪਣੇ ਦੇਸ਼ ਦੇ ਪਰਿਵਾਰਾਂ ਨੂੰ ਤਿੰਨ ਬੱਚਿਆਂ ਦੀ ਆਗਿਆ ਦਿੱਤੀ ਹੈ। ਚੀਨ ਦੀ ਰਾਸ਼ਟਰੀ ਅਸੈਂਬਲੀ ਨੇ ਸ਼ੁੱਕਰਵਾਰ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਵੱਲੋਂ ਪੇਸ਼ ਕੀਤੀ ਗਈ ਤਿੰਨ ਬੱਚਿਆਂ ਦੀ ਨੀਤੀ ਦਾ ਰਸਮੀ ਤੌਰ 'ਤੇ ਸਮਰਥਨ ਕੀਤਾ। ਇਹ ਨੀਤੀ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿੱਚ ਤੇਜ਼ੀ ਨਾਲ ਘਟ ਰਹੀ ਜਨਮ ਦਰ ਨੂੰ ਰੋਕਣ ਦੇ ਉਦੇਸ਼ ਨਾਲ ਲਿਆਂਦੀ ਗਈ ਹੈ।
ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੀ ਸਥਾਈ ਕਮੇਟੀ ਨੇ ਸੋਧਿਆ ਆਬਾਦੀ ਅਤੇ ਪਰਿਵਾਰ ਨਿਯੋਜਨ ਐਕਟ ਪਾਸ ਕੀਤਾ ਹੈ, ਜਿਸ ਨਾਲ ਚੀਨੀ ਜੋੜਿਆਂ ਨੂੰ ਤਿੰਨ ਬੱਚੇ ਹੋਣ ਦੀ ਆਗਿਆ ਦਿੱਤੀ ਗਈ ਹੈ। ਚੀਨ ਵਿੱਚ, ਵਧਦੀ ਮਹਿੰਗਾਈ ਕਾਰਨ, ਜੋੜਿਆਂ ਦੇ ਘੱਟ ਬੱਚੇ ਹਨ ਤੇ ਇਹਨਾਂ ਚਿੰਤਾਵਾਂ ਨਾਲ ਨਜਿੱਠਣ ਲਈ, ਵਧੇਰੇ ਸਮਾਜਿਕ ਤੇ ਆਰਥਿਕ ਸਹਿਯੋਗ ਲਈ ਕਾਨੂੰਨ ਵਿੱਚ ਉਪਾਅ ਵੀ ਕੀਤੇ ਗਏ ਹਨ।
ਪਰਿਵਾਰ ਦੇ ਬੋਝ ਨੂੰ ਘੱਟ ਕਰਨ ਲਈ ਕਦਮ ਚੁੱਕੇਗੀ ਸਰਕਾਰ
ਸਰਕਾਰੀ ਅਖ਼ਬਾਰ 'ਚਾਈਨਾ ਡੇਲੀ' ਅਨੁਸਾਰ, ਨਵਾਂ ਕਾਨੂੰਨ ਬੱਚਿਆਂ ਦੇ ਪਾਲਣ-ਪੋਸ਼ਣ ਤੇ ਉਨ੍ਹਾਂ ਦੀ ਪੜ੍ਹਾਈ ਦੇ ਖਰਚੇ ਨੂੰ ਘਟਾਏਗਾ, ਨਾਲ ਹੀ ਪਰਿਵਾਰ ਦਾ ਬੋਝ ਘਟਾਉਣ ਲਈ ਵਿੱਤ, ਟੈਕਸ, ਬੀਮਾ, ਸਿੱਖਿਆ, ਰਿਹਾਇਸ਼ ਅਤੇ ਰੁਜ਼ਗਾਰ ਨਾਲ ਜੁੜੇ ਸਹਿਕਾਰੀ ਕਦਮ ਚੁੱਕੇਗਾ। ਇਸ ਸਾਲ ਮਈ ਵਿੱਚ, ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਪਣੀ ਦੋ ਬੱਚਿਆਂ ਦੀ ਸਖਤ ਨੀਤੀ ਵਿੱਚ ਢਿੱਲ ਦਿੱਤੀ, ਜਿਸ ਨਾਲ ਸਾਰੇ ਜੋੜਿਆਂ ਨੂੰ ਤਿੰਨ ਬੱਚੇ ਹੋਣ ਦੀ ਆਗਿਆ ਦਿੱਤੀ ਗਈ।
ਚੀਨ ਨੇ ਦਹਾਕਿਆਂ ਪੁਰਾਣੀ ਇੱਕ-ਬੱਚੇ ਦੀ ਨੀਤੀ ਨੂੰ ਰੱਦ ਕਰ ਦਿੱਤਾ ਜਿਸ ਨੇ 2016 ਵਿੱਚ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ। ਨੀਤੀ ਘਾੜਿਆਂ ਨੇ ਦੇਸ਼ ਦੇ ਆਬਾਦੀ ਸੰਕਟ ਨਾਲ ਨਜਿੱਠਣ ਲਈ ਇੱਕ-ਬੱਚਾ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)