ਪੜਚੋਲ ਕਰੋ

Canada News: ਸਟੱਡੀ ਵੀਜ਼ੇ 'ਤੇ ਕੈਨੇਡਾ ਆਏ ਪੰਜਾਬੀ ਵਿਦਿਆਰਥੀ ਹੋਣਗੇ ਡਿਪੋਰਟ, ਅਦਾਲਤ ਨੇ ਸੁਣਾਇਆ ਫੈਸਲਾ

Canada News:  ਕੈਨੇਡਾ ਤੋਂ ਦੋ ਪੰਜਾਬੀ ਵਿਦਿਆਰਥੀ ਡਿਪੋਰਟ ਹੋਣਗੇ। ਇਨ੍ਹਾਂ ਵਿਦਿਆਰਥੀਆਂ ਦੇ ਨਾਂ ਗਗਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਹੈ। ਇਹ ਦੋਵੇਂ ਸਟੱਡੀ ਵੀਜ਼ੇ 'ਤੇ ਕੈਨੇਡਾ ਆਏ ਸਨ।

Canada News:  ਕੈਨੇਡਾ ਤੋਂ ਦੋ ਪੰਜਾਬੀ ਵਿਦਿਆਰਥੀ ਡਿਪੋਰਟ ਹੋਣਗੇ। ਇਨ੍ਹਾਂ ਵਿਦਿਆਰਥੀਆਂ ਦੇ ਨਾਂ ਗਗਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਹੈ। ਇਹ ਦੋਵੇਂ ਸਟੱਡੀ ਵੀਜ਼ੇ 'ਤੇ ਕੈਨੇਡਾ ਆਏ ਸਨ। ਇਨ੍ਹਾਂ ਖਿਲਾਫ ਹਿੱਟ ਐਂਡ ਰਨ ਕੇਸ ਚੱਲ ਰਿਹਾ ਸੀ ਜਿਸ ਵਿੱਚ ਦੋਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਕਿਹਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਨੂੰ ਡਿਪੋਰਟ ਕੀਤਾ ਜਾਏ। 

ਦਰਅਸਲ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਨਵਰੀ 2024 ਵਿੱਚ ਹੋਏ ਹਿੱਟ ਐਂਡ ਰਨ ਮਾਮਲੇ ਵਿੱਚ ਦੋ ਪੰਜਾਬੀ ਵਿਦਿਆਰਥੀਆਂ ਗਗਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੋਵਾਂ ਨੇ 45 ਸਾਲਾ ਜੇਸਨ ਐਲਬਰਟ ਗ੍ਰੇ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਲਗਪਗ 1.3 ਕਿਲੋਮੀਟਰ ਤੱਕ ਘਸੀਟਿਆ ਤੇ ਫਿਰ ਉਸ ਦੀ ਲਾਸ਼ ਨੂੰ ਸੜਕ 'ਤੇ ਛੱਡ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਦੋਵਾਂ ਨੂੰ ਹੁਣ ਸਜ਼ਾ ਪੂਰੀ ਕਰਨ ਤੋਂ ਬਾਅਦ ਡਿਪੋਰਟ ਕੀਤਾ ਜਾਵੇਗਾ।

ਇਹ ਘਟਨਾ 27 ਜਨਵਰੀ, 2024 ਨੂੰ ਸਵੇਰੇ ਲਗਪਗ 1:38 ਵਜੇ ਵਾਪਰੀ। ਗਗਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਦੀ ਲਾਲ ਫੋਰਡ ਮਸਟੈਂਗ ਉਪਰ ਜਾ ਰਹੇ ਸੀ ਤੇ ਯੂਨੀਵਰਸਿਟੀ ਡਰਾਈਵ 'ਤੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਘਟਨਾ ਦੇ ਚਸ਼ਮਦੀਦਾਂ ਨੇ 911 'ਤੇ ਫ਼ੋਨ ਕੀਤਾ ਤੇ ਦੱਸਿਆ ਕਿ ਇੱਕ ਆਦਮੀ ਸੜਕ 'ਤੇ ਪਿਆ ਪਿਆ ਤੇ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਉਹੀ ਕਾਰ ਗ੍ਰੇ ਨੂੰ ਘਸੀਟਦੀ ਦੇਖੀ। ਗਗਨਪ੍ਰੀਤ ਤੇ ਜਗਦੀਪ ਨੇ ਕੁਝ ਦੂਰੀ 'ਤੇ ਕਾਰ ਰੋਕੀ ਤੇ ਗ੍ਰੇ ਦੀ ਲਾਸ਼ ਨੂੰ ਸੜਕ ਉਪਰ ਛੱਡ ਕੇ ਮੌਕੇ ਤੋਂ ਭੱਜ ਗਏ।

ਗਗਨਪ੍ਰੀਤ ਸਿੰਘ ਨੇ 6 ਜਨਵਰੀ 2025 ਨੂੰ ਤੇ ਜਗਦੀਪ ਸਿੰਘ ਨੇ 7 ਫਰਵਰੀ 2025 ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਖਤਰਨਾਕ ਡਰਾਈਵਿੰਗ, ਹਾਦਸੇ ਤੋਂ ਬਾਅਦ ਨਾ ਰੁਕਣ ਤੇ ਮ੍ਰਿਤਕ ਦੇਹ ਨਾਲ ਛੇੜਛਾੜ ਕਰਨ ਦੇ ਦੋਸ਼ ਕਬੂਲੇ। ਦੋਵਾਂ ਨੂੰ 22 ਮਈ 2025 ਨੂੰ ਸਜ਼ਾ ਸੁਣਾਈ ਗਈ, ਜਿਸ ਵਿੱਚ ਗਗਨਪ੍ਰੀਤ ਨੂੰ ਤਿੰਨ ਸਾਲ ਦੀ ਕੈਦ ਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ, ਜਦੋਂਕਿ ਜਗਦੀਪ ਨੂੰ ਚਾਰ ਸਾਲ ਦੀ ਕੈਦ ਤੇ ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ ਲੱਗੀ।

ਜੇਸਨ ਗ੍ਰੇ ਦੀ ਪਤਨੀ ਨੇ ਅਦਾਲਤ ਵਿੱਚ ਆਪਣੇ ਬਿਆਨ ਵਿੱਚ ਕਿਹਾ, "ਉਨ੍ਹਾਂ ਨੇ ਮੇਰੇ ਪਤੀ ਨਾਲ ਕੂੜੇ ਵਾਂਗ ਵਿਵਹਾਰ ਕੀਤਾ ਤੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ।" ਉਸ ਨੇ ਇਹ ਵੀ ਦੱਸਿਆ ਕਿ ਗ੍ਰੇ ਦਾ ਸੱਭਿਆਚਾਰਕ ਪਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਸਕਦਾ ਸੀ। ਪਰਿਵਾਰ ਨੇ ਇਸ ਘਟਨਾ ਨੂੰ "ਅਕਲਪਿਤ ਤੇ ਬੇਰਹਿਮ" ਦੱਸਿਆ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇ। ਦੋਵੇਂ ਸਟੱਡੀ ਵੀਜ਼ੇ 'ਤੇ ਕੈਨੇਡਾ ਆਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੋਵਾਂ ਦੋਸ਼ੀਆਂ ਵਿਰੁੱਧ ਦੇਸ਼ ਨਿਕਾਲਾ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
ATM Charges: ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
8 ਸਾਲ ਪੁਰਾਣੇ ਮਾਮਲੇ ‘ਚ Sukhbir Badal ਨੂੰ ਮਿਲੀ ਜ਼ਮਾਨਤ, ਚੰਡੀਗੜ੍ਹ ਅਦਾਲਤ ‘ਚ ਹੋਏ ਪੇਸ਼; ਜਾਣੋ ਪੂਰਾ ਮਾਮਲਾ
8 ਸਾਲ ਪੁਰਾਣੇ ਮਾਮਲੇ ‘ਚ Sukhbir Badal ਨੂੰ ਮਿਲੀ ਜ਼ਮਾਨਤ, ਚੰਡੀਗੜ੍ਹ ਅਦਾਲਤ ‘ਚ ਹੋਏ ਪੇਸ਼; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੁਣ ਇਨ੍ਹਾਂ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਨਵੇਂ ਹੁਕਮ ਜਾਰੀ...
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੁਣ ਇਨ੍ਹਾਂ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਨਵੇਂ ਹੁਕਮ ਜਾਰੀ...

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
ATM Charges: ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
8 ਸਾਲ ਪੁਰਾਣੇ ਮਾਮਲੇ ‘ਚ Sukhbir Badal ਨੂੰ ਮਿਲੀ ਜ਼ਮਾਨਤ, ਚੰਡੀਗੜ੍ਹ ਅਦਾਲਤ ‘ਚ ਹੋਏ ਪੇਸ਼; ਜਾਣੋ ਪੂਰਾ ਮਾਮਲਾ
8 ਸਾਲ ਪੁਰਾਣੇ ਮਾਮਲੇ ‘ਚ Sukhbir Badal ਨੂੰ ਮਿਲੀ ਜ਼ਮਾਨਤ, ਚੰਡੀਗੜ੍ਹ ਅਦਾਲਤ ‘ਚ ਹੋਏ ਪੇਸ਼; ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੁਣ ਇਨ੍ਹਾਂ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਨਵੇਂ ਹੁਕਮ ਜਾਰੀ...
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੁਣ ਇਨ੍ਹਾਂ ਮੁਸ਼ਕਲਾਂ ਦਾ ਕਰਨਾ ਪਏਗਾ ਸਾਹਮਣਾ; ਨਵੇਂ ਹੁਕਮ ਜਾਰੀ...
Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਦੇ ਕਾਰੋਬਾਰ 'ਚ ਲਾਭ ਅਤੇ ਨੌਕਰੀ 'ਚ ਤਰੱਕੀ ਦੇ ਖੁੱਲ੍ਹਣਗੇ ਰਸਤੇ, ਕੰਨਿਆ ਸਣੇ ਇਹ ਜਾਤਕ ਖੁਸ਼ਕਿਮਤ: ਦੌਲਤ ਨਾਲ ਭਰੇਗੀ ਝੋਲੀ...
ਇਨ੍ਹਾਂ 5 ਰਾਸ਼ੀ ਵਾਲਿਆਂ ਦੇ ਕਾਰੋਬਾਰ 'ਚ ਲਾਭ ਅਤੇ ਨੌਕਰੀ 'ਚ ਤਰੱਕੀ ਦੇ ਖੁੱਲ੍ਹਣਗੇ ਰਸਤੇ, ਕੰਨਿਆ ਸਣੇ ਇਹ ਜਾਤਕ ਖੁਸ਼ਕਿਮਤ: ਦੌਲਤ ਨਾਲ ਭਰੇਗੀ ਝੋਲੀ...
CM ਮਾਨ ਨੇ ਗ੍ਰਹਿ ਮੰਤਰੀ Amit Shah ਨਾਲ ਕੀਤੀ ਮੁਲਾਕਾਤ, RDF ਫੰਡ, SYL 'ਤੇ ਵੱਡਾ ਫੈਸਲਾ, ਕਿਸਾਨਾਂ ਲਈ ਖੁਸ਼ਖਬਰੀ!
CM ਮਾਨ ਨੇ ਗ੍ਰਹਿ ਮੰਤਰੀ Amit Shah ਨਾਲ ਕੀਤੀ ਮੁਲਾਕਾਤ, RDF ਫੰਡ, SYL 'ਤੇ ਵੱਡਾ ਫੈਸਲਾ, ਕਿਸਾਨਾਂ ਲਈ ਖੁਸ਼ਖਬਰੀ!
Ludhiana News: ਲੁਧਿਆਣਾ 'ਚ ਮੱਚਿਆ ਹਾਹਾਕਾਰ, ਸੜਕਾਂ 'ਤੇ DGP ਸਣੇ CP ਦੀ ਚੈਕਿੰਗ ਤੇਜ਼; ਇਨ੍ਹਾਂ ਲੋਕਾਂ ਦੇ ਘਰਾਂ 'ਚ ਮਾਰਿਆ ਛਾਪਾ: ਫੈਲੀ ਦਹਿਸ਼ਤ...
ਲੁਧਿਆਣਾ 'ਚ ਮੱਚਿਆ ਹਾਹਾਕਾਰ, ਸੜਕਾਂ 'ਤੇ DGP ਸਣੇ CP ਦੀ ਚੈਕਿੰਗ ਤੇਜ਼; ਇਨ੍ਹਾਂ ਲੋਕਾਂ ਦੇ ਘਰਾਂ 'ਚ ਮਾਰਿਆ ਛਾਪਾ: ਫੈਲੀ ਦਹਿਸ਼ਤ...
ਤਰਨਤਾਰਨ 'ਚ ਦਰੱਖਤ ਨਾਲ ਟਕਰਾਈ ਬੇਕਾਬੂ ਕਾਰ, ਨੌਜਵਾਨ ਦੀ ਮੌਤ; ਤਿੰਨ ਜ਼ਖ਼ਮੀ
ਤਰਨਤਾਰਨ 'ਚ ਦਰੱਖਤ ਨਾਲ ਟਕਰਾਈ ਬੇਕਾਬੂ ਕਾਰ, ਨੌਜਵਾਨ ਦੀ ਮੌਤ; ਤਿੰਨ ਜ਼ਖ਼ਮੀ
Embed widget