Hajj 2024: ਮੱਕਾ 'ਚ ਭਿਆਨਕ ਗਰਮੀ ਦਾ ਕਹਿਰ! ਹੁਣ ਤੱਕ 900 ਤੋਂ ਵੱਧ ਲੋਕਾਂ ਦੀ ਹੋਈ ਮੌਤ, ਜਿਨ੍ਹਾਂ 'ਚੋਂ 68 ਭਾਰਤੀ ਸ਼ਰਧਾਲੂ
Mecca Death: ਹੱਜ ਕਰਨ ਗਏ 900 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਅੱਤ ਦੀ ਗਰਮੀ ਪੈਣ ਕਰਕੇ ਹੋਈ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
Hajj Pilgrims Death In Mecca: ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਮੱਕਾ ਵਿੱਚ ਹੱਜ ਕਰਨ ਗਏ 645 ਸ਼ਰਧਾਲੂਆਂ ਦੀ ਭਿਆਨਕ ਗਰਮੀ ਕਰਕੇ ਮੌਤ ਹੋ ਗਈ। ਇਨ੍ਹਾਂ ਵਿੱਚ 68 ਭਾਰਤੀ ਵੀ ਸ਼ਾਮਲ ਹਨ। ਸਾਊਦੀ ਅਰਬ ਦੇ ਡਿਪਲੋਮੈਟ ਨੇ ਬੁੱਧਵਾਰ (19 ਜੂਨ) ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਹੱਜ ਯਾਤਰਾ ਦੌਰਾਨ 68 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 900 ਤੋਂ ਵੱਧ ਹੋ ਗਈ ਹੈ।
ਡਿਪਲੋਮੈਟ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਏਐਫਪੀ ਨੂੰ ਦੱਸਿਆ, "ਅਸੀਂ ਲਗਭਗ 68 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕੁਝ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ ਅਤੇ ਸਾਡੇ ਨਾਲ ਬਹੁਤ ਸਾਰੇ ਬਜ਼ੁਰਗ ਸ਼ਰਧਾਲੂ ਵੀ ਸਨ ਅਤੇ ਕੁਝ ਦੀ ਮੌਤ ਮੌਸਮ ਕਰਕੇ ਹੋਈ ਸੀ," ਇਹ ਸਾਡਾ ਅਨੁਮਾਨ ਹੈ ਕਿ ਇਹ ਨਵਾਂ ਅੰਕੜਾ ਹੈ।" ਇਹ ਨਵਾਂ ਅੰਕੜਾ ਉਦੋਂ ਸਾਹਮਣੇ ਆਇਆ, ਜਦੋਂ ਦੋ ਅਰਬ ਡਿਪਲੋਮੈਟਾਂ ਨੇ ਮੰਗਲਵਾਰ ਨੂੰ ਏਐਫਪੀ ਨੂੰ ਦੱਸਿਆ ਕਿ ਹੱਜ ਦੌਰਾਨ 550 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: NEET Paper Leak: 'NEET ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਲੀਕ ਹੋਇਆ ਪੇਪਰ', ਮਾਸਟਰਮਾਈਂਡ ਨੇ ਕਬੂਲਿਆ ਆਪਣਾ ਗੁਨਾਹ
ਅਰਬ ਡਿਪਲੋਮੈਟਾਂ ਨੇ ਦੱਸਿਆ ਕਿ ਇਸ ਅੰਕੜੇ ਵਿੱਚ 323 ਮਿਸਰੀ ਅਤੇ 60 ਜਾਰਡਨ ਵਾਸੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇੱਕ ਡਿਪਲੋਮੈਟ ਨੇ ਸਪੱਸ਼ਟ ਕੀਤਾ ਕਿ ਸਾਰੇ ਮਿਸਰੀਆਂ ਦੀ ਮੌਤ "ਗਰਮੀ ਕਰਕੇ" ਹੋਈ ਹੈ। ਇੰਡੋਨੇਸ਼ੀਆ, ਈਰਾਨ, ਸੇਨੇਗਲ, ਟਿਊਨੀਸ਼ੀਆ ਅਤੇ ਇਰਾਕ ਦੇ ਖੁਦਮੁਖਤਿਆਰ ਕੁਰਦਿਸਤਾਨ ਖੇਤਰ ਨੇ ਵੀ ਮੌਤਾਂ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਕਈ ਮਾਮਲਿਆਂ ਵਿੱਚ ਅਧਿਕਾਰੀਆਂ ਨੇ ਕਾਰਨ ਸਪੱਸ਼ਟ ਨਹੀਂ ਕੀਤਾ ਹੈ। ਏਐਫਪੀ ਮੁਤਾਬਕ ਹੁਣ ਤੱਕ ਕੁੱਲ 900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ ਸਾਲ 200 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਇੰਡੋਨੇਸ਼ੀਆ ਦੇ ਸਨ। ਸਾਊਦੀ ਅਰਬ ਨੇ ਮੌਤਾਂ ਬਾਰੇ ਜਾਣਕਾਰੀ ਜਾਰੀ ਨਹੀਂ ਦਿੱਤੀ ਹੈ, ਹਾਲਾਂਕਿ ਇਸ ਨੇ ਇਕੱਲੇ ਐਤਵਾਰ ਨੂੰ "ਹੀਟ ਐਗਜ਼ਹੌਸ਼ਨ" ਦੇ 2,700 ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕੀਤੀ ਹੈ।
ਭਾਰਤੀ ਮੌਤਾਂ ਦੀ ਪੁਸ਼ਟੀ ਕਰਨ ਵਾਲੇ ਡਿਪਲੋਮੈਟ ਨੇ ਕਿਹਾ ਕਿ ਕੁਝ ਭਾਰਤੀ ਸ਼ਰਧਾਲੂ ਵੀ ਲਾਪਤਾ ਹਨ, ਪਰ ਸਹੀ ਗਿਣਤੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, "ਇਹ ਹਰ ਸਾਲ ਹੁੰਦਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਸਾਲ ਇਹ ਅਸਧਾਰਨ ਤੌਰ 'ਤੇ ਜ਼ਿਆਦਾ ਹੈ। ਇਹ ਪਿਛਲੇ ਸਾਲ ਦੇ ਸਮਾਨ ਹੈ, ਪਰ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਜਾਣਕਾਰੀ ਮਿਲੇਗੀ।"
ਇਹ ਵੀ ਪੜ੍ਹੋ: ਜ਼ਹਿਰੀਲੀ ਸ਼ਰਾਬ ਨੇ ਢਾਹਿਆ ਕਹਿਰ! 33 ਦੀ ਮੌਤ, 60 ਹਸਪਤਾਲ 'ਚ ਦਾਖਲ, ਐਕਸ਼ਨ 'ਚ CM