ਅਮਰੀਕਾ 'ਚ ਮਾਰੇ ਗਏ ਸਿੱਖ ਪੁਲਿਸ ਕਰਮੀ ਦੇ ਸਨਮਾਨ 'ਚ ਵੱਡਾ ਕਦਮ
ਇੱਥੇ ਇੱਕ ਹਮਲੇ ਵਿੱਚ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਹਿਊਸਟਨ ਪੁਲਿਸ ਵਿਭਾਗ ਨੇ ਆਪਣੀ ਡ੍ਰੈੱਸ ਕੋਡ ਨੀਤੀ ਵਿੱਚ ਤਬਦੀਲੀ ਕੀਤੀ ਹੈ ਤਾਂ ਕਿ ਡਿਊਟੀ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੀ ਨੁਮਾਇੰਦਗੀ ਕਰਨ ਦੀ ਮਨਜ਼ੂਰੀ ਮਿਲ ਸਕੇ।
ਹਿਊਸਟਨ: ਇੱਥੇ ਇੱਕ ਹਮਲੇ ਵਿੱਚ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਹਿਊਸਟਨ ਪੁਲਿਸ ਵਿਭਾਗ ਨੇ ਆਪਣੀ ਡ੍ਰੈੱਸ ਕੋਡ ਨੀਤੀ ਵਿੱਚ ਤਬਦੀਲੀ ਕੀਤੀ ਹੈ ਤਾਂ ਕਿ ਡਿਊਟੀ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੀ ਨੁਮਾਇੰਦਗੀ ਕਰਨ ਦੀ ਮਨਜ਼ੂਰੀ ਮਿਲ ਸਕੇ।
28 ਸਤੰਬਰ ਨੂੰ 10 ਸਾਲਾਂ ਤੋਂ ਹੈਰਿਸ ਕਾਉਂਟੀ ਸ਼ੈਰਿਫ ਦਫ਼ਤਰ ਵਿੱਚ ਤਾਇਨਾਤ ਧਾਲੀਵਾਲ ਨੂੰ ਹਿਊਸਟਨ ਦੇ ਉੱਤਰ-ਪੱਛਮ ਵਿੱਚ ਇੱਕ ਟ੍ਰੈਫਿਕ ਸਟਾਪ ਦਾ ਸੰਚਾਲਨ ਕਰਨ ਦੌਰਾਨ ਮਾਰ ਦਿੱਤਾ ਗਿਆ ਸੀ। 42 ਸਾਲਾ ਪੁਲਿਸ ਅਧਿਕਾਰੀ ਨੇ ਉਸ ਸਮੇਂ ਕਾਫੀ ਰਾਸ਼ਟਰੀ ਸੁਰਖੀਆਂ ਲਈਆਂ ਜਦੋਂ ਉਸ ਨੂੰ ਅਮਰੀਕਾ ਵਿੱਚ ਦਾੜ੍ਹੀ ਵਧਾਉਣ ਤੇ ਕੰਮ ਕਰਨ ਦੀ ਆਗਿਆ ਦਿੱਤੀ ਗਈ।
At a news briefing today @HoustonTX Mayor Sylvester Turner and Chief @ArtAcevedo joined national Sikh leaders to announce HPD becoming the largest law enforcement agency in Texas to make uniform accommodations for Sikh officers. #RelationalPolicing #Diversity pic.twitter.com/IvU7Y92Phm
— Houston Police (@houstonpolice) November 18, 2019
ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਟਵੀਟ ਕੀਤਾ ਕਿ ਐਚਪੀਡੀ (ਹਿਊਸਟਨ ਪੁਲਿਸ ਵਿਭਾਗ) ਨੇ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਕੀਤਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਪੁਲਿਸ ਵਿਭਾਗਾਂ ਵਿੱਚੋਂ ਇੱਕ, ਹਿਊਸਟਨ ਪੁਲਿਸ ਨੂੰ ਸਿੱਖ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਆਪਣੇ ਧਰਮ ਨਾਲ ਜੁੜੇ ਚਿੰਨ੍ਹ ਪਹਿਨਣ ਦੀ ਦੀ ਆਗਿਆ ਹੋਏਗੀ। ਉਨ੍ਹਾਂ ਕਿਹਾ ਕਿ ਡਿਪਟੀ ਧਾਲੀਵਾਲ ਨੇ ਸਾਨੂੰ ਸ਼ਾਮਲ ਕਰਨ ਦੇ ਬਾਰੇ ਵਿੱਚ ਬਹੁਮੁੱਲਾ ਸਬਕ ਸਿਖਾਇਆ। ਉਸ ਨੂੰ ਜਾਣਨਾ ਮਾਣ ਵਾਲੀ ਗੱਲ ਸੀ।