ਪੜਚੋਲ ਕਰੋ
(Source: ECI/ABP News)
ਕਾਹਲੀ ਅੱਗੇ ਟੋਏ! ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਸਲਾਹ ਕੂਟਨੀਤਕ ਸਬੰਧਾਂ ਬਾਰੇ ਮੁੜ ਕਰੋ ਵਿਚਾਰ
ਭਾਰਤ ਸਰਕਾਰ ਨੇ ਕਿਹਾ ਹੈ ਕਿ ਅਸੀਂ ਰਿਪੋਰਟ ਦੇਖੀ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਦੁਵੱਲੇ ਸਬੰਧਾਂ ਬਾਰੇ ਇੱਕਪਾਸੜ ਕਾਰਵਾਈ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੀ ਮਨਸ਼ਾ ਦੁਨੀਆ ਸਾਹਮਣੇ ਚਿੰਤਾਜਨਕ ਤਸਵੀਰ ਪੇਸ਼ ਕਰਨ ਦੀ ਹੈ। ਕੂਟਨੀਤਕ ਸਬੰਧਾਂ ਨੂੰ ਘਟਾਉਣ ਦਾ ਫੈਸਲਾ ਅਫਸੋਸਜਨਕ ਹੈ।
![ਕਾਹਲੀ ਅੱਗੇ ਟੋਏ! ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਸਲਾਹ ਕੂਟਨੀਤਕ ਸਬੰਧਾਂ ਬਾਰੇ ਮੁੜ ਕਰੋ ਵਿਚਾਰ india appealed pakistan to reconsider downgrading diplomatic ties ਕਾਹਲੀ ਅੱਗੇ ਟੋਏ! ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਸਲਾਹ ਕੂਟਨੀਤਕ ਸਬੰਧਾਂ ਬਾਰੇ ਮੁੜ ਕਰੋ ਵਿਚਾਰ](https://static.abplive.com/wp-content/uploads/sites/5/2018/09/06140806/india-pakistan-reuters.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਬੇਅਸਰ ਕਰਨ ਮਗਰੋਂ ਪਾਕਿਸਤਾਨ ਖਿਝਿਆ ਹੋਇਆ ਜਾਪਦਾ ਹੈ। ਇਸੇ ਲਈ ਉਸ ਨੇ ਭਾਰਤ ਨਾਲ ਕੂਟਨੀਤਕ ਰਿਸ਼ਤੇ ਘਟਾਉਣ ਦਾ ਫੈਸਲਾ ਕਰ ਲਿਆ ਹੈ। ਹੁਣ ਭਾਰਤ ਨੇ ਪਾਕਿਸਤਾਨ ਨੂੰ ਆਪਣਾ ਇਹ ਫੈਸਲਾ ਮੁੜ ਵਿਚਾਰਨ ਲਈ ਕਿਹਾ ਹੈ।
ਭਾਰਤ ਸਰਕਾਰ ਨੇ ਕਿਹਾ ਹੈ ਕਿ ਅਸੀਂ ਰਿਪੋਰਟ ਦੇਖੀ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਦੁਵੱਲੇ ਸਬੰਧਾਂ ਬਾਰੇ ਇੱਕਪਾਸੜ ਕਾਰਵਾਈ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੀ ਮਨਸ਼ਾ ਦੁਨੀਆ ਸਾਹਮਣੇ ਚਿੰਤਾਜਨਕ ਤਸਵੀਰ ਪੇਸ਼ ਕਰਨ ਦੀ ਹੈ। ਕੂਟਨੀਤਕ ਸਬੰਧਾਂ ਨੂੰ ਘਟਾਉਣ ਦਾ ਫੈਸਲਾ ਅਫਸੋਸਜਨਕ ਹੈ।
ਸਰਕਾਰ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਸਬੰਧੀ ਹਾਲ ਹੀ ਵਿੱਚ ਜੋ ਵੀ ਕਦਮ ਚੁੱਕੇ ਗਏ ਹਨ, ਉਹ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ। ਭਾਰਤ ਦਾ ਸੰਵਿਧਾਨ ਹਮੇਸ਼ਾ ਹੀ ਸਰਬਉੱਚ ਸੀ ਤੇ ਰਹੇਗਾ। ਭਾਰਤ ਨੇ ਪਾਕਿਸਤਾਨ ਵੱਲੋਂ ਬੀਤੇ ਕੱਲ੍ਹ ਚੁੱਕੇ ਗਏ ਕਦਮਾਂ 'ਤੇ ਖੇਦ ਪ੍ਰਗਟ ਕਰਦਿਆਂ ਕਿਹਾ ਕਿ ਪਾਕਿ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ ਤਾਂ ਜੋ ਕੂਟਨੀਤਕ ਸਬੰਧ ਬਰਕਰਾਰ ਰਹਿਣ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)