ਪੜਚੋਲ ਕਰੋ

India-Pakistan War: ਭਾਰਤ ਨਾਲ ਪੰਗੇ ਮਗਰੋਂ ਚੀਨ ਤੇ ਤੁਰਕੀ ਨਾਲ ਮਿਲ ਕੇ ਪਾਕਿਸਤਾਨ ਖੇਡ ਰਿਹਾ ਵੱਡੀ ਚਾਲ! ਮੁੜ ਜੰਗ ਦੀ ਤਿਆਰੀ

ਅਮਰੀਕਾ ਦੇ ਦਖਲ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਤਾਂ ਹੋ ਗਈ ਹੈ ਪਰ ਦੋਵੇਂ ਮੁਲਕ ਇੱਕ-ਦੂਜੇ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ। ਦੂਜੇ ਪਾਸੇ ਅਮਰੀਕਾ ਸਣੇ ਕਈ ਦੇਸ਼ ਇਸ ਤਣਾਅ ਦਾ ਲਾਹਾ ਲੈਣ ਲਈ ਐਕਟਿਵ ਹੋ ਗਏ ਹਨ।

India-Pakistan War: ਅਮਰੀਕਾ ਦੇ ਦਖਲ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜ਼ਫਾਇਰ ਤਾਂ ਹੋ ਗਈ ਹੈ ਪਰ ਦੋਵੇਂ ਮੁਲਕ ਇੱਕ-ਦੂਜੇ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ। ਦੂਜੇ ਪਾਸੇ ਅਮਰੀਕਾ ਸਣੇ ਕਈ ਦੇਸ਼ ਇਸ ਤਣਾਅ ਦਾ ਲਾਹਾ ਲੈਣ ਲਈ ਐਕਟਿਵ ਹੋ ਗਏ ਹਨ। ਚੀਨ ਤੇ ਤੁਰਕੀ ਸਣੇ ਕਈ ਮੁਲਕ ਪਾਕਿਸਤਾਨ ਦੀ ਫੌਜ ਨੂੰ ਮਜਬੂਤ ਕਰਨ ਵਿੱਚ ਜੁੱਟ ਗਏ ਹਨ। ਸੂਤਰਾਂ ਮੁਤਾਬਕ ਚੀਨ ਪਾਕਿਸਤਾਨ ਨੂੰ 5ਵੀਂ ਪੀੜ੍ਹੀ ਦੇ ਉੱਨਤ ਲੜਾਕੂ ਜਹਾਜ਼ J-35A ਦੇਣ ਦੀ ਤਿਆਰੀ ਕਰ ਰਿਹਾ ਹੈ। ਦੂਜੇ ਪਾਸੇ ਤਰਕੀ ਪਾਕਿਸਤਾਨ ਨੂੰ S-400 ਰੱਖਿਆ ਪ੍ਰਣਾਲੀ ਨਾਲ ਲੜਨ ਦੇ ਤਰੀਕੇ ਸਿਖਾ ਸਕਦਾ ਹੈ। ਇਹ ਸਾਰੀਆਂ ਗਤੀਵਿਧੀਆਂ ਭਾਰਤ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ।

ਉਧਰ, ਜੰਗਬੰਦੀ ਦੇ ਬਾਵਜੂਦ ਪਾਕਿਸਤਾਨੀ ਨੇਤਾ ਤੇ ਫੌਜੀ ਅਧਿਕਾਰੀ ਭੜਕਾਊ ਬਿਆਨ ਦਾਗ ਰਹੇ ਹਨ। ਹਾਲ ਹੀ ਵਿੱਚ ਪਾਕਿ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ, 'ਜੇਕਰ ਭਾਰਤ ਪਾਕਿਸਤਾਨ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।' ਇਸ ਦੌਰਾਨ ਚੀਨ ਤੇ ਤੁਰਕੀ ਖੁੱਲ੍ਹ ਕੇ ਪਾਕਿਸਤਾਨ ਦੀ ਮਦਦ ਕਰ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਇਸ ਸਮੇਂ ਚੀਨ ਦੇ ਦੌਰੇ 'ਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨਾਲ ਟਕਰਾਅ ਤੋਂ ਬਾਅਦ ਪਾਕਿਸਤਾਨ ਵੱਡੀ ਸਾਜ਼ਿਸ਼ ਰਚ ਰਿਹਾ ਹੈ।


ਦਰਅਸਲ ਪਾਕਿਸਤਾਨ ਨੇ 10 ਮਈ ਨੂੰ ਹੋਈ ਜੰਗਬੰਦੀ ਨੂੰ ਆਪਣੀ ਜਿੱਤ ਵਜੋਂ ਪੇਸ਼ ਕੀਤਾ, ਜਿਸ ਨਾਲ ਪਾਕਿ ਫੌਜ ਦੀ ਭਰੋਸੇਯੋਗਤਾ ਵਧੀ ਹੈ। ਹਾਲਾਂਕਿ, ਦੁਨੀਆ ਭਰ ਦੇ ਮਾਹਰ ਤੇ ਮੀਡੀਆ ਦਾ ਮੰਨਣਾ ਹੈ ਕਿ ਇਸ ਟਕਰਾਅ ਵਿੱਚ ਪਾਕਿਸਤਾਨ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਦੇ ਬਾਵਜੂਦ ਪਾਕਿਸਤਾਨੀ ਨੇਤਾ ਤੇ ਫੌਜੀ ਅਧਿਕਾਰੀ ਭਾਰਤ ਵਿਰੁੱਧ ਭੜਕਾਊ ਬਿਆਨ ਦਿੰਦੇ ਰਹਿੰਦੇ ਹਨ। ਦੂਜੇ ਪਾਸੇ ਪਾਕਿਸਤਾਨ ਨੇ ਫੌਜੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।


ਦੱਸ ਦਈਏ ਕਿ ਪਾਕਿਸਤਾਨ ਦਸੰਬਰ 2024 ਤੋਂ ਹੀ ਚੀਨ ਤੋਂ ਪੰਜਵੀਂ ਪੀੜ੍ਹੀ ਦੇ ਉੱਨਤ ਲੜਾਕੂ ਜਹਾਜ਼ J-35A ਖਰੀਦਣ ਬਾਰੇ ਗੱਲ ਕਰ ਰਿਹਾ ਸੀ। ਮੰਨਿਆ ਜਾ ਰਿਹਾ ਸੀ ਕਿ ਚੀਨ ਦੋ ਸਾਲਾਂ ਦੇ ਅੰਦਰ ਪਾਕਿਸਤਾਨ ਨੂੰ 40 ਜਹਾਜ਼ ਦੇਵੇਗਾ, ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਡਿਲੀਵਰੀ ਅਗਸਤ 2025 ਤੱਕ ਹੋ ਜਾਵੇਗੀ। ਚੀਨ ਨੇ ਇਨ੍ਹਾਂ ਜਹਾਜ਼ਾਂ 'ਤੇ ਪਾਕਿਸਤਾਨ ਨੂੰ 50% ਛੋਟ ਦੀ ਪੇਸ਼ਕਸ਼ ਵੀ ਕੀਤੀ ਹੈ। ਸੀਐਨਐਨ-ਨਿਊਜ਼ 18 ਨੇ ਆਪਣੇ ਸਰੋਤਾਂ ਦੇ ਹਵਾਲੇ ਨਾਲ ਇਹ ਦਾਅਵੇ ਕੀਤੇ ਹਨ।


ਚੀਨੀ ਹਵਾਈ ਸੈਨਾ ਕੋਲ ਪੰਜਵੀਂ ਪੀੜ੍ਹੀ ਦੇ J-20 ਤੇ J-35A ਜੈੱਟ ਹਨ। ਚੀਨ ਤੋਂ ਇਲਾਵਾ ਸਿਰਫ਼ ਅਮਰੀਕਾ ਕੋਲ ਹੀ ਇੰਨੇ ਉੱਨਤ ਜੈੱਟ ਹਨ। ਜੇਕਰ ਚੀਨ ਤੇ ਪਾਕਿਸਤਾਨ ਵਿਚਕਾਰ ਸੌਦਾ ਸਿਰੇ ਚੜ੍ਹ ਜਾਂਦਾ ਹੈ, ਤਾਂ ਪਾਕਿਸਤਾਨ ਦੁਨੀਆ ਦਾ ਦੂਜਾ ਦੇਸ਼ ਬਣ ਜਾਵੇਗਾ ਜਿਸ ਕੋਲ J-35A ਦਾ ਸਕੁਐਡਰਨ ਹੋਵੇਗਾ। ਭਾਰਤ ਕੋਲ ਇਸ ਵੇਲੇ ਪੰਜਵੀਂ ਪੀੜ੍ਹੀ ਦੇ ਜੈੱਟ ਨਹੀਂ ਹਨ। ਡੀਆਰਡੀਓ ਦਾ ਦਾਅਵਾ ਹੈ ਕਿ ਭਾਰਤ 2035 ਤੱਕ ਪੰਜਵੀਂ ਪੀੜ੍ਹੀ ਦੇ ਐਡਵਾਂਸਡ ਮੀਡੀਅਮ ਲੜਾਕੂ ਜਹਾਜ਼ ਯਾਨੀ ਏਐਮਸੀਏ ਦਾ ਨਿਰਮਾਣ ਕਰੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਚੀਨ ਭਾਰਤ-ਪਾਕਿਸਤਾਨ ਟਕਰਾਅ ਵਿੱਚ ਪਾਕਿਸਤਾਨੀ ਹਵਾਈ ਸੈਨਾ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹੈ। ਇਸ ਕਾਰਨ ਉਹ J-35A ਦੀ ਡਿਲੀਵਰੀ ਤੇਜ਼ ਕਰਨ ਲਈ ਸਹਿਮਤ ਹੋਇਆ। ਪਿਛਲੇ ਸਾਲ ਪਾਕਿ ਹਵਾਈ ਸੈਨਾ ਦੇ ਕੁਝ ਪਾਇਲਟ ਪੰਜਵੀਂ ਪੀੜ੍ਹੀ ਦੇ ਜੈੱਟਾਂ ਦੀ ਸਿਖਲਾਈ ਲੈਣ ਲਈ ਚੀਨ ਗਏ ਸਨ।


ਇਸ ਤੋਂ ਇਲਾਵਾ 3 ਫਰਵਰੀ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਬ੍ਰਿਟਿਸ਼ ਯੁੱਗ ਦੇ ਬੰਦ ਛੇ ਹਵਾਈ ਅੱਡੇ ਦੁਬਾਰਾ ਖੋਲ੍ਹੇਗੀ। ਇਸ ਵਿੱਚ ਲਾਲਮੋਨਿਰਹਾਟ ਏਅਰਬੇਸ ਵੀ ਸ਼ਾਮਲ ਹੈ, ਜੋ ਭਾਰਤੀ ਸਰਹੱਦ ਤੋਂ ਸਿਰਫ਼ 12-15 ਕਿਲੋਮੀਟਰ ਦੂਰ ਹੈ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਚੀਨੀ ਅਧਿਕਾਰੀਆਂ ਨੇ ਹਾਲ ਹੀ ਵਿੱਚ ਲਾਲਮੋਨਿਰਹਾਟ ਏਅਰਬੇਸ ਦਾ ਦੌਰਾ ਕੀਤਾ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੀਨ ਤੇ ਬੰਗਲਾਦੇਸ਼ ਸਾਂਝੇ ਤੌਰ 'ਤੇ ਇਸ ਏਅਰਬੇਸ ਨੂੰ ਵਿਕਸਤ ਕਰ ਸਕਦੇ ਹਨ।

ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਕਿ ਇਸ ਏਅਰਬੇਸ ਦੀ ਵਰਤੋਂ ਆਮ ਲੋਕਾਂ ਲਈ ਕੀਤੀ ਜਾਵੇਗੀ ਜਾਂ ਫੌਜੀ ਕਾਰਵਾਈਆਂ ਲਈ। ਵਰਤਮਾਨ ਵਿੱਚ ਇਹ ਬੰਗਲਾਦੇਸ਼ ਹਵਾਈ ਸੈਨਾ ਦੇ ਨਿਯੰਤਰਣ ਵਿੱਚ ਹੈ, ਪਰ ਉੱਥੇ ਕੋਈ ਫੌਜੀ ਕਾਰਵਾਈ ਨਹੀਂ ਹੁੰਦੀ। ਜੇਕਰ ਚੀਨ ਇਸ ਏਅਰਬੇਸ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ ਤਾਂ ਇਹ ਭਾਰਤ ਲਈ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ, ਜਿਸ ਨਾਲ ਪਾਕਿਸਤਾਨ ਨੂੰ ਵੀ ਕਿਸੇ ਤਰ੍ਹਾਂ ਫਾਇਦਾ ਹੋਵੇਗਾ। 


ਦਰਅਸਲ, 1166 ਏਕੜ ਵਿੱਚ ਫੈਲੇ ਲਾਲਮੋਨਿਰਹਾਟ ਏਅਰਬੇਸ ਤੋਂ ਭਾਰਤ ਦੇ ਸਿਲੀਗੁੜੀ ਕੋਰੀਡੋਰ ਯਾਨੀ ਚਿਕਨ ਨੈੱਕ ਦੀ ਦੂਰੀ ਸਿਰਫ 135 ਕਿਲੋਮੀਟਰ ਹੈ। ਇਹ ਲਾਂਘਾ ਭਾਰਤ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਉੱਤਰ-ਪੂਰਬ ਦੇ 8 ਰਾਜਾਂ ਨੂੰ ਜੋੜਦਾ ਹੈ। ਇਸ ਦਾ ਸਭ ਤੋਂ ਤੰਗ ਹਿੱਸਾ ਸਿਰਫ਼ 22 ਕਿਲੋਮੀਟਰ ਚੌੜਾ ਹੈ। ਅਜਿਹੀ ਸਥਿਤੀ ਵਿੱਚ ਲਾਲਮੋਨਿਰਹਾਟ ਏਅਰਬੇਸ ਤੋਂ ਚੀਨ ਸਿਲੀਗੁੜੀ ਕੋਰੀਡੋਰ ਵਿੱਚ ਭਾਰਤੀ ਫੌਜ ਦੀ ਗਤੀਵਿਧੀ ਨੂੰ ਟਰੈਕ ਕਰ ਸਕਦਾ ਹੈ। ਲੋੜੀਂਦੀ ਖੁਫੀਆ ਜਾਣਕਾਰੀ ਵੀ ਇਕੱਠੀ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਏਅਰਬੇਸ ਚੀਨ ਲਈ ਇੱਕ ਫਾਇਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਚੀਨ ਤੇ ਪਾਕਿਸਤਾਨ ਘੱਟੋ-ਘੱਟ ਦੋ ਮੋਰਚਿਆਂ 'ਤੇ ਭਾਰਤ ਨੂੰ ਘੇਰ ਸਕਦੇ ਹਨ, ਜਿਸ ਵਿੱਚ ਬੰਗਲਾਦੇਸ਼ ਦੀ ਵੀ ਭੂਮਿਕਾ ਹੋਵੇਗੀ।


ਜੇਕਰ ਤੁਰਕੀ ਦੀ ਗੱਲ਼ ਕਰੀਏ ਤਾਂ ਉਹ ਹਮੇਸ਼ਾ ਪਾਕਿਸਤਾਨ ਵੱਲ ਝੁਕਾਅ ਰੱਖਦਾ ਰਿਹਾ ਹੈ। ਤੁਰਕੀ ਤੇ ਪਾਕਿਸਤਾਨ ਵਿਚਕਾਰ ਰੱਖਿਆ ਸਹਿਯੋਗ 1950 ਦੇ ਦਹਾਕੇ ਤੋਂ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਇਕੱਠੇ ਰੱਖਿਆ ਅਭਿਆਸ ਵੀ ਕਰਦੀਆਂ ਹਨ। ਇਸ ਦਾ ਮਤਲਬ ਹੈ ਕਿ ਤੁਰਕੀ ਪਾਕਿਸਤਾਨੀ ਸੈਨਿਕਾਂ ਨੂੰ ਵੀ ਸਿਖਲਾਈ ਦਿੰਦਾ ਹੈ। ਇਹ ਇਸ ਨੂੰ ਆਧੁਨਿਕ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤੁਰਕੀ ਪਾਕਿਸਤਾਨ ਨੂੰ S-400 ਰੱਖਿਆ ਪ੍ਰਣਾਲੀ ਨਾਲ ਲੜਨ ਦੇ ਤਰੀਕੇ ਵੀ ਸਿਖਾ ਸਕਦਾ ਹੈ।

ਦਰਅਸਲ ਭਾਰਤ ਦੇ S-400 ਹਵਾਈ ਰੱਖਿਆ ਪ੍ਰਣਾਲੀ ਨੇ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਰੂਸ ਤੋਂ ਖਰੀਦੀ ਗਈ ਇਹ ਰੱਖਿਆ ਪ੍ਰਣਾਲੀ ਭਾਰਤ ਲਈ ਇੱਕ ਅਟੁੱਟ ਢਾਲ ਸਾਬਤ ਹੋਈ, ਪਰ ਤੁਰਕੀ ਕੋਲ ਵੀ ਇਹ ਪ੍ਰਣਾਲੀ ਹੈ। ਅਜਿਹੀ ਸਥਿਤੀ ਵਿੱਚ ਪਾਕਿਸਤਾਨ ਨੂੰ ਸਿਖਲਾਈ ਦੇ ਕੇ ਉਹ ਉਸ ਨੂੰ ਇਸ ਦੀਆਂ ਕਮੀਆਂ ਜਾਂ ਇਸ ਤੋਂ ਬਚਣ ਦੇ ਤਰੀਕੇ ਵੀ ਸਿਖਾ ਸਕਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ

ਵੀਡੀਓਜ਼

ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਅਕਾਲੀ ਦਲ ਨੇ ਪੰਜਾਬ ਨੂੰ ਨਸ਼ੇ 'ਚ ਪਾਇਆ: ਕੇਜਰੀਵਾਲ
ਅਸੀਂ ਦਵਾਂਗੇ ਸਭ ਤੋਂ ਵੱਧ ਸਰਕਾਰੀ ਨੌਕਰੀਆਂ! CM ਦਾ ਵੱਡਾ ਐਲਾਨ
CM ਮਾਨ ਦਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ!
ਸੁਖਬੀਰ ਬਾਦਲ 'ਤੇ ਭੜਕੇ CM ਮਾਨ, ਵੇਖੋ ਕੀ ਬੋਲ ਗਏ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ IAS ਅਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਤੁਰੰਤ ਕਰਾ ਲਓ ਆਹ ਟੈਸਟ, ਨਹੀਂ ਸਾਰੀ ਉਮਰ ਲਈ ਅੰਨ੍ਹਾ ਬਣਾ ਦੇਵੇਗਾ ਕਾਲਾ ਮੋਤੀਆ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ‘ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਨਗਰ ਨਿਗਮ ਦਾ ਕਲਰਕ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਡਾ. ਰਵਜੋਤ ਤੋਂ ਲੋਕਲ ਬਾਡੀ ਵਿਭਾਗ ਵਾਪਸ ਲੈਕੇ ਸੰਜੀਵ ਅਰੋੜਾ ਨੂੰ ਸੌਂਪਿਆ
Gold Price Down: ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
ਗਾਹਕਾਂ ਦੇ ਖਿੜੇ ਚਿਹਰੇ, ਚਾਂਦੀ 12 ਅਤੇ ਸੋਨਾ ਇੰਨੇ ਹਜ਼ਾਰ ਰੁਪਏ ਹੋਇਆ ਸਸਤਾ; ਲੋਹੜੀ ਤੋਂ ਪਹਿਲਾਂ ਖਰੀਦਣ ਦਾ ਗੋਲਡਨ ਮੌਕਾ...
School Holiday in Punjab: ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
ਪੰਜਾਬ 'ਚ 14 ਜਨਵਰੀ ਨੂੰ ਹੋਏਗੀ ਜਨਤਕ ਛੁੱਟੀ? ਜਾਣੋ ਸਕੂਲ ਖੁੱਲ੍ਹਣਗੇ ਜਾਂ ਰਹਿਣਗੇ ਬੰਦ...
Shiromani Akali Dal: ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 'ਆਪ' ਆਗੂ, ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਪਹਿਲੀ ਤਸਵੀਰ; ਹੋਈਆਂ ਵਾਈਰਲ...
Punjab News: ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਆਪ' 'ਚ ਵੱਡੀ ਹਲਚਲ, ਮਸ਼ਹੂਰ ਆਗੂ ਅਕਾਲੀ ਦਲ 'ਚ ਹੋਇਆ ਸ਼ਾਮਲ; ਸੁਖਬੀਰ ਬਾਦਲ ਸਵਾਗਤ ਕਰਦੇ ਹੋਏ ਬੋਲੇ...
Embed widget