India-Pakistan War: ਭਾਰਤੀ ਹਮਲਿਆਂ ਮਗਰੋਂ ਪਾਕਿਸਤਾਨ ਵੱਲੋਂ ਵੱਡਾ ਐਲਾਨ
ਭਾਰਤ ਵੱਲੋਂ ਕੀਤੇ ਗਏ ਮਜ਼ਾਇਲ ਹਮਲੇ ਮਗਰੋਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਵੱਡਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਨੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਭਾਰਤ ਵਿੱਚ ਸਿਰਫ਼ ਫੌਜੀ ਟਿਕਾਣਿਆਂ 'ਤੇ ਹਮਲਾ ਕਰੇਗਾ,

India-Pakistan War: ਭਾਰਤ ਵੱਲੋਂ ਕੀਤੇ ਗਏ ਮਜ਼ਾਇਲ ਹਮਲੇ ਮਗਰੋਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਵੱਡਾ ਐਲਾਨ ਕੀਤਾ ਹੈ। ਰੱਖਿਆ ਮੰਤਰੀ ਨੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਭਾਰਤ ਵਿੱਚ ਸਿਰਫ਼ ਫੌਜੀ ਟਿਕਾਣਿਆਂ 'ਤੇ ਹਮਲਾ ਕਰੇਗਾ, ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਏਗੀ। ਰੱਖਿਆ ਮੰਤਰੀ ਆਸਿਫ ਨੇ ਕਿਹਾ ਕਿ ਜੰਗ ਦੀ ਸਥਿਤੀ ਵਿੱਚ ਪਾਕਿਸਤਾਨ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰੇਗਾ। ਉਹ ਟਕਰਾਅ ਨੂੰ ਫੌਜੀ ਟਿਕਾਣਿਆਂ ਤੱਕ ਸੀਮਤ ਕਰੇਗਾ।
ਰੱਖਿਆ ਮੰਤਰੀ ਆਸਿਫ ਨੇ ਭਾਰਤ ਦੇ 5 ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਦਾਅਵੇ ਨੂੰ ਮੁੜ ਦੁਹਰਾਇਆ। ਬੁੱਧਵਾਰ ਨੂੰ ਸੀਐਨਐਨ ਨਾਲ ਇੰਟਰਵਿਊ ਵਿੱਚ ਜਦੋਂ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਭਾਰਤੀ ਸੋਸ਼ਲ ਮੀਡੀਆ 'ਤੇ ਵੀ ਹੈ। ਪੱਤਰਕਾਰ ਨੇ ਖਵਾਜਾ ਆਸਿਫ ਨੂੰ ਪੁੱਛਿਆ ਕਿ ਕੀ ਉਨ੍ਹਾਂ ਕੋਲ ਆਪਣੇ ਦਾਅਵੇ ਨੂੰ ਸੱਚ ਸਾਬਤ ਕਰਨ ਲਈ ਕੋਈ ਸਬੂਤ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਭਾਰਤੀ ਸੋਸ਼ਲ ਮੀਡੀਆ 'ਤੇ ਵੀ ਚੱਲ ਰਿਹਾ ਹੈ ਕਿ ਜਹਾਜ਼ਾਂ ਦਾ ਮਲਬਾ ਉਨ੍ਹਾਂ ਦੇ ਖੇਤਰ ਵਿੱਚ ਡਿੱਗਿਆ ਹੈ। ਪਾਕਿਸਤਾਨ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਉਸ ਨੇ ਪੰਜ ਭਾਰਤੀ ਜਹਾਜ਼ਾਂ ਤੇ ਇੱਕ ਡ੍ਰੋਨ ਨੂੰ ਡੇਗਿਆ ਹੈ ਪਰ ਭਾਰਤ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ।
ਪਾਭਾਰਤ ਨੂੰ ਖੂਨ ਦੀ ਹਰ ਬੂੰਦ ਦੀ ਕੀਮਤ ਚੁਕਾਉਣੀ ਪਵੇਗੀ-ਸ਼ਾਹਬਾਜ਼ ਸ਼ਰੀਫ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਸੰਸਦ ਵਿੱਚ ਭਾਸ਼ਣ ਦੇਣ ਤੋਂ ਬਾਅਦ ਟੀਵੀ 'ਤੇ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਦੀ ਰੱਖਿਆ ਲਈ ਆਖਰੀ ਸਾਹ ਤੱਕ ਲੜਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਕੁਝ ਘੰਟਿਆਂ ਵਿੱਚ ਜਵਾਬ ਦੇ ਕੇ ਭਾਰਤ ਨੂੰ ਪਿੱਛੇ ਧੱਕ ਦਿੱਤਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ, "ਭਾਰਤ ਨੂੰ ਖੂਨ ਦੀ ਹਰ ਬੂੰਦ ਦੀ ਕੀਮਤ ਚੁਕਾਉਣੀ ਪਵੇਗੀ। ਅਸੀਂ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਸਖ਼ਤ ਜਵਾਬ ਦੇਣਾ ਜਾਣਦਾ ਹੈ।"
ਪ੍ਰਧਾਨ ਮੰਤਰੀ ਸ਼ਰੀਫ ਨੇ ਪਾਕਿਸਤਾਨੀ ਫੌਜਾਂ ਨੂੰ ਸਲਾਮ ਕੀਤਾ ਤੇ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ 'ਤੇ ਮਾਣ ਕਰਦਾ ਹੈ। ਸ਼ਰੀਫ ਨੇ ਦੇਸ਼ ਨੂੰ ਦੋ ਵਾਰ ਸੰਬੋਧਨ ਕੀਤਾ। ਪਹਿਲੀ ਵਾਰ ਉਨ੍ਹਾਂ ਸੰਸਦ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਟੀਵੀ 'ਤੇ ਜਨਤਾ ਨੂੰ ਸੰਬੋਧਨ ਕੀਤਾ।
ਇੱਕ ਦਿਨ ਪਹਿਲਾਂ 125 ਲੜਾਕੂ ਜਹਾਜ਼ਾਂ ਵਿਚਾਲੇ ਲੜਾਈ
ਇੱਕ ਪਾਕਿਸਤਾਨੀ ਅਧਿਕਾਰੀ ਨੇ ਸੀਐਨਐਨ ਨਾਲ ਗੱਲ ਕਰਦੇ ਹੋਏ ਦਾਅਵਾ ਕੀਤਾ ਕਿ 7 ਮਈ ਦੀ ਰਾਤ ਨੂੰ ਭਾਰਤ-ਪਾਕਿਸਤਾਨ ਲੜਾਕੂ ਜਹਾਜ਼ਾਂ ਵਿਚਕਾਰ ਹੋਈ ਲੜਾਈ ਹਾਲ ਹੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਸੀ। ਦੋਵਾਂ ਦੇਸ਼ਾਂ ਦੇ 125 ਲੜਾਕੂ ਜਹਾਜ਼ਾਂ ਵਿਚਕਾਰ ਇੱਕ ਘੰਟੇ ਤੱਕ ਲੜਾਈ ਹੋਈ। ਇਸ ਦੌਰਾਨ ਦੋਵਾਂ ਦੇਸ਼ਾਂ ਦਾ ਕੋਈ ਵੀ ਲੜਾਕੂ ਜਹਾਜ਼ ਆਪਣੀ ਸਰਹੱਦ ਤੋਂ ਬਾਹਰ ਨਹੀਂ ਗਿਆ।
ਪਾਕਿਸਤਾਨੀ ਮੀਡੀਆ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਨੇ ਅੱਜ ਪਾਕਿਸਤਾਨ ਵਿੱਚ ਫਿਰ ਡ੍ਰੋਨ ਹਮਲਾ ਕੀਤਾ ਹੈ। ਡ੍ਰੋਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਦੇ ਡਿੰਗਾ ਖੇਤਰ ਦੇ ਖੇਤਾਂ ਵਿੱਚ ਡਿੱਗ ਗਿਆ ਹੈ। ਇਸ ਦਾ ਮਲਬਾ ਇਕੱਠਾ ਕੀਤਾ ਜਾ ਰਿਹਾ ਹੈ। ਜੀਓ ਟੀਵੀ ਨੇ ਇਹ ਦਾਅਵਾ ਕੀਤਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲਾਹੌਰ ਦੇ ਵਾਲਟਨ ਰੋਡ ਨੇੜੇ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਘੱਟੋ-ਘੱਟ ਦੋ ਤੋਂ ਤਿੰਨ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।




















