ਭਾਰਤ ਨੇ ਸੰਯੁਕਤ ਰਾਸ਼ਟਰ ਪਰਿਸ਼ਦ 'ਚ ਪਾਕਿਸਤਾਨ 'ਤੇ ਸਾਧਿਆ ਨਿਸ਼ਾਨਾ, ਕੋਰੋਨਾ ਦੌਰ 'ਚ ਅੱਤਵਾਦ ਫੈਲਾਉਣ ਦੇ ਇਲਜ਼ਾਮ
ਇਸ ਦੇ ਨਾਲ ਹੀ ਭਾਰਤ ਨੇ ਕਿਹਾ ਕਿ ਭਾਰਤ ਤੇ ਹੋਰਾਂ ਦੇਸ਼ਾਂ ਨੇ ਕੌਮਾਂਤਰੀ ਸਿਹਤ ਸੰਕਟ ਦੇ ਇਸ ਦੌਰ 'ਚ ਟੀਕਾਕਰਨ ਅਭਿਆਨ ਚਲਾਇਆ ਤੇ ਦੂਜਿਆਂ ਦੀ ਸਹਾਇਤਾ ਕੀਤੀ।
ਸੰਯੁਕਤ ਰਾਸ਼ਟਰ: ਭਾਰਤ ਨੇ ਸੋਮਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਪਾਕਿਸਤਾਨ ਦਾ ਨਾਂਅ ਲਏ ਬਿਨਾਂ ਨਿਸ਼ਾਨਾ ਸਾਧਿਆ ਗਿਆ। ਪਰਿਸ਼ਦ 'ਚ ਕਿਹਾ ਗਿਆ ਕਿ ਕੌਮਾਂਤਰੀ ਪੱਧਰ 'ਤੇ ਜਿੰਨ੍ਹਾਂ ਦੇਸ਼ਾਂ ਨੂੰ ਅੱਤਵਾਦ ਦਾ ਪ੍ਰਯੋਜਕ ਮੰਨਿਆ ਜਾਂਦਾ ਹੈ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦਾ ਇਸਤੇਮਾਲ ਅੱਤਵਾਦੀਆਂ ਦੀ ਭਰਤੀ ਤੇ ਘੁਸਪੈਠ ਦੀਆਂ ਗਤੀਵਿਧੀਆਂ ਲਈ ਕੀਤਾ ਤਾਂ ਕਿ ਅੱਤਵਾਦ ਦੇ ਜ਼ਹਿਰ ਨੂੰ ਫੈਲਾਇਆ ਜਾ ਸਕੇ।
G ਨਾਗਰਾਜ ਨਾਇਡੂ ਨੇ ਸੁਰੱਖਿਆ ਪਰਿਸ਼ਦ 'ਚ ਆਯੋਜਿਤ ਬੈਠਕ ਨੂੰ ਕੀਤਾ ਸੰਬੋਧਨ
ਇਸ ਦੇ ਨਾਲ ਹੀ ਭਾਰਤ ਨੇ ਕਿਹਾ ਕਿ ਭਾਰਤ ਤੇ ਹੋਰਾਂ ਦੇਸ਼ਾਂ ਨੇ ਕੌਮਾਂਤਰੀ ਸਿਹਤ ਸੰਕਟ ਦੇ ਇਸ ਦੌਰ 'ਚ ਟੀਕਾਕਰਨ ਅਭਿਆਨ ਚਲਾਇਆ ਤੇ ਦੂਜਿਆਂ ਦੀ ਸਹਾਇਤਾ ਕੀਤੀ। ਸੰਯੁਕਤ ਰਾਸ਼ਟਰ 'ਚ ਭਾਰਤ 'ਚ ਸਥਾਈ ਉਪ ਪ੍ਰਤੀਨਿਧੀ ਨਾਗਰਾਜ ਨਾਇਡੂ ਨੇ ਸੁਰੱਖਿਆ ਪਰਿਸ਼ਦ 'ਚ ਅੰਤਰ ਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ 'ਤੇ ਆਯੋਜਿਤ ਬੈਠਕ ਨੂੰ ਸੰਬੋਧਨ ਕੀਤਾ।
ਕੁਝ ਦੇਸ਼ ਅੱਤਵਾਦ ਦਾ ਸਮਰਥਨ ਕਰ ਰਹੇ ਹਨ- ਨਾਗਰਾਜ ਨਾਇਡੂ
ਨਾਇਡੂ ਨੇ ਇਸ ਦੌਰਾਨ ਕਿਹਾ, 'ਮਹਾਮਾਰੀ ਦੌਰਾਨ ਭਾਰਤ ਜਿਹੇ ਦੇਸ਼ਾਂ ਨੇ ਜਿੱਥੇ ਟੀਕਾਕਰਨ ਅਭਿਆਨ ਚਲਾਇਆ ਤੇ ਦੂਜਿਆਂ ਦੀ ਸਹਾਇਤਾ ਕੀਤੀ। ਉੱਥੇ ਹੀ ਅਜਿਹੇ ਦੇਸ਼ ਵੀ ਹਨ ਜੋ ਅੱਤਵਾਦ ਦਾ ਸਮਰਥਨ ਕਰ ਰਹੇ ਹਨ ਤੇ ਨਫਰਤ ਦੀਆਂ ਗੱਲਾਂ ਕਰ ਰਹੇ ਹਨ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ