ਪੜਚੋਲ ਕਰੋ
Advertisement
(Source: ECI/ABP News/ABP Majha)
ਭਾਰਤੀ ਮੂਲ ਦੀ ਗੀਤਾਂਜਲੀ ਨੇ ਕੀਤਾ ਕਮਾਲ, ਟਾਈਮ ਮੈਗਜ਼ੀਨ ਦਾ 'ਕਿਡ ਆਫ ਦ ਈਅਰ' ਪੁਰਸਕਾਰ ਜਿੱਤ ਰੱਚਿਆ ਇਤਿਹਾਸ
ਹੁਣ ਭਾਰਤੀ-ਅਮਰੀਕੀ ਨਾਗਰਿਕ ਗੀਤਾਂਜਲੀ ਰਾਓ ਟਾਈਮ ਮੈਗਜ਼ੀਨ ਦਾ 'ਕਿਡ ਆਫ ਦ ਈਅਰ' ਪੁਰਸਕਾਰ ਜਿੱਤ ਚੁੱਕੀ ਹੈ। ਉਹ ਸਾਲ 2020 ਲਈ 'ਕਿਡ ਆਫ ਦ ਈਅਰ' ਚੁਣੀ ਗਈ ਹੈ। ਪਹਿਲੀ ਵਾਰ ਕਿਸੇ ਬੱਚੇ ਨੂੰ 'ਕਿਡ ਆਫ ਦ ਈਅਰ' ਐਵਾਰਡ ਦਿੱਤਾ ਗਿਆ ਹੈ।
ਵਾਸ਼ਿੰਗਟਨ: ਭਾਰਤੀ ਦੁਨੀਆ ਦੇ ਹਰ ਕੋਨੇ ਵਿਚ ਆਪਣੀ ਸਫਲਤਾ ਸਾਬਤ ਕਰ ਰਹੇ ਹਨ। ਹੁਣ ਭਾਰਤੀ-ਅਮਰੀਕੀ ਨਾਗਰਿਕ ਗੀਤਾਂਜਲੀ ਰਾਓ ਟਾਈਮ ਮੈਗਜ਼ੀਨ ਦਾ 'ਕਿਡ ਆਫ ਦ ਈਅਰ' ਪੁਰਸਕਾਰ ਜਿੱਤ ਚੁੱਕੀ ਹੈ। ਉਹ ਸਾਲ 2020 ਲਈ 'ਕਿਡ ਆਫ ਦ ਈਅਰ' ਚੁਣੀ ਗਈ ਹੈ। ਪਹਿਲੀ ਵਾਰ ਕਿਸੇ ਬੱਚੇ ਨੂੰ 'ਕਿਡ ਆਫ ਦ ਈਅਰ' ਐਵਾਰਡ ਦਿੱਤਾ ਗਿਆ ਹੈ। ਪੰਜ ਹਜ਼ਾਰ ਬੱਚਿਆਂ ਨੂੰ ਪਿੱਛੇ ਛੱਡਦਿਆਂ ਗੀਤਾਂਜਲੀ ਨੇ ਇਹ ਪੁਰਸਕਾਰ ਜਿੱਤਿਆ ਹੈ।
ਦੱਸ ਦਈਏ ਕਿ ਗੀਤਾੰਜਲੀ ਪੰਦਰਾਂ ਸਾਲਾਂ ਦੀ ਹੈ ਅਤੇ ਉਸ ਨੇ ਉਭਰ ਰਹੇ ਵਿਗਿਆਨੀ ਵਜੋਂ ਆਪਣੀ ਪਛਾਣ ਬਣਾਈ ਹੈ। ਪੁਰਸਕਾਰ ਜਿੱਤਣ ਤੋਂ ਬਾਅਦ ਗੀਤਾਂਜਲੀ ਦਾ ਟਾਈਮ ਮੈਗਜ਼ੀਨ ਲਈ ਆਨਲਾਈਨ ਇੰਟਰਵਿਊ ਹਾਲੀਵੁੱਡ ਐਕਟਰਸ ਐਂਜਲੀਨਾ ਜੋਲੀ ਨੇ ਲਿਆ।
ਗੀਤਾਂਜਲੀ ਨੇ ਜੋਲੀ ਨਾਲ ਆਪਣੀ ਖੋਜ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ ਜਦੋਂ ਉਹ 10 ਸਾਲਾਂ ਦੀ ਸੀ ਤਾਂ ਉਸਨੇ ਕਾਰਬਨ ਨੈਨੋਟਿਊਬ ਸੈਂਸਰ ਟੈਕਨਾਲੋਜੀ ‘ਤੇ ਖੋਜ ਕਰਨ ਬਾਰੇ ਸੋਚਿਆ। ਗੀਤਾਂਜਲੀ ਨੇ ਕਿਹਾ ਕਿ ਇਹ ਤਬਦੀਲੀ ਦੀ ਸ਼ੁਰੂਆਤ ਸੀ, ਜਦੋਂ ਕੋਈ ਇਸ ‘ਤੇ ਕੰਮ ਨਹੀਂ ਕਰ ਰਿਹਾ ਤਾਂ ਉਹ ਕਰਨਾ ਚਾਹੁੰਦੀ ਹੈ। ਐਪ ਸਾਈਬਰ ਬੁਲਿੰਗ ਨਾਲ ਨਜਿੱਠਣ ਲਈ ਤਿਆਰ ਕੀਤਾ ਗਿਆ ਹੈ ਦੱਸ ਦੇਈਏ ਕਿ ਗੀਤਾਂਜਲੀ ਨੇ ਸਾਈਬਰ ਬੁਲਿੰਗ ਨਾਲ ਨਜਿੱਠਣ ਲਈ ਇੱਕ ਐਪ ਤਿਆਰ ਕੀਤਾ ਹੈ। ਇਸ ਬਾਰੇ ਗੀਤਾਂਜਲੀ ਨੇ ਕਿਹਾ ਕਿ ਇਹ ਐਪ ਅਤੇ ਕ੍ਰੋਮ ਐਕਸਟੈਂਸ਼ਨ ਹੈ। ਇਹ ਸ਼ੁਰੂਆਤ ਵਿੱਚ ਸਾਈਬਰ ਬੁਲਿੰਗ ਨੂੰ ਫੜ ਸਕਦਾ ਹੈ। ਇਸਦਾ ਨਾਂ Kindly ਹੈ। ਗੀਤਾਂਜਲੀ ਨੇ ਕਿਹਾ ਕਿ ਉਹ ਹੁਣ ਹੋਰ ਲੋਕਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Introducing the first-ever Kid of the Year, Gitanjali Rao https://t.co/Hvgu3GLoNs pic.twitter.com/4zORbRiGMU
— TIME (@TIME) December 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸੰਗਰੂਰ
ਦੇਸ਼
ਦੇਸ਼
ਪੰਜਾਬ
Advertisement