ਸਿੰਗਾਪੁਰ 'ਚ ਭਾਰਤੀ ਮੂਲ ਦੇ ਸੀਨੀਅਰ ਨਾਗਰਿਕ ਨੂੰ ਪੰਜ ਹਫ਼ਤਿਆਂ ਦੀ ਜੇਲ੍ਹ, ਜਾਣੋ ਪੂਰਾ ਮਾਮਲਾ
ਭਾਰਤੀ ਮੂਲ ਦੇ 65 ਸਾਲਾ ਸਿੰਗਾਪੁਰੀ ਨੂੰ ਸੋਮਵਾਰ ਨੂੰ ਜਨਤਕ ਥਾਂ 'ਤੇ ਨਸ਼ਾ ਕਰਦੇ ਹੋਏ ਦੂਜਿਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼ 'ਚ ਪੰਜ ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਨਵੀਂ ਦਿੱਲੀ: ਸਿੰਗਾਪੁਰ 'ਚ ਭਾਰਤੀ ਮੂਲ ਦੇ 65 ਸਾਲਾ ਵਿਅਕਤੀ ਮੂਰਤੀ ਨਾਗੱਪਨ ਨੂੰ ਸ਼ਰਾਬ ਦੇ ਨਸ਼ੇ 'ਚ ਜਨਤਕ ਥਾਂ 'ਤੇ ਲੋਕਾਂ ਨਾਲ ਦੁਰਵਿਵਹਾਰ ਅਤੇ ਪਰੇਸ਼ਾਨ ਕਰਨ ਦੇ ਤਿੰਨ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਪੰਜ ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਮੂਰਤੀ ਨਾਗੱਪਨ ਇਸ ਸਾਲ 28 ਮਾਰਚ ਨੂੰ ਲਿਟਲ ਇੰਡੀਆ ਦੇ ਟੇੱਕਾ ਮਾਰਕੀਟ ਨੇੜੇ ਇੱਕ ਬੱਸ ਵਿੱਚ ਸ਼ਰਾਬੀ ਹਾਲਤ ਵਿੱਚ ਚੜ੍ਹਿਆ ਸੀ। ਉਸ ਨੇ ਆਪਣਾ ਮਾਸਕ ਠੀਕ ਤਰ੍ਹਾਂ ਨਹੀਂ ਪਾਇਆ ਹੋਇਆ ਸੀ। ਜਦੋਂ ਡਰਾਈਵਰ ਨੇ ਉਸ ਨੂੰ ਮਾਸਕ ਠੀਕ ਤਰ੍ਹਾਂ ਪਹਿਨਣ ਲਈ ਕਿਹਾ ਤਾਂ ਮੂਰਤੀ ਗੁੱਸੇ 'ਚ ਆ ਗਿਆ ਅਤੇ ਉਸ ਨੇ ਡਰਾਈਵਰ ਨਾਲ ਦੁਰਵਿਵਹਾਰ ਕੀਤਾ।
ਸਰਕਾਰੀ ਪਬਲਿਕ ਪ੍ਰੋਸੀਕਿਊਸ਼ਨ ਅਫਸਰ (ਐਸਪੀਓ) ਰਾਜ ਕਿਸ਼ੋਰ ਰਾਏ ਨੇ ਕਿਹਾ ਕਿ 15 ਮਿੰਟ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੂਰਤੀ 'ਤੇ ਪਿਛਲੇ ਮਹੀਨੇ 738 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸੇ ਸਾਲ ਇੱਕ ਹੋਰ ਘਟਨਾ ਵਿੱਚ ਉਸ ਨੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਪੁਲਿਸ ਅਧਿਕਾਰੀ ਅਤੇ ਬੱਸ ਡਰਾਈਵਰ ਨਾਲ ਬਦਸਲੂਕੀ ਕੀਤੀ ਸੀ।
ਦੋ ਮਹੀਨੇ ਬਾਅਦ 29 ਮਈ ਨੂੰ ਮੁੜ ਮੂਰਤੀ ਟੇੱਕਾ ਮਾਰਕੀਟ ਨੇੜੇ ਨਸ਼ੇ ਦੀ ਹਾਲਤ ਵਿੱਚ ਮਿਲਿਆ। ਉਸ ਨੇ ਲੰਘ ਰਹੇ ਲੋਕਾਂ ਨਾਲ ਬਦਸਲੂਕੀ ਕੀਤੀ। ਮੂਰਤੀ ਨੂੰ ਸੋਮਵਾਰ ਨੂੰ ਪੰਜ ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: COVID 19 Cases In Delhi: ਦਿੱਲੀ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਵੱਡੀ ਉਛਾਲ, 500 ਦੇ ਕਰੀਬ ਨਵੇਂ ਮਾਮਲੇ ਆਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin