Singapore News : ਭਾਰਤਵੰਸ਼ੀ ਥਰਮਨ ਸ਼ਨਮੁਗਰਤਨਮ ਬਣੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ
Indian ਥਰਮਨ ਸ਼ਨਮੁਗਰਤਨਮ ਨੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਸ ਨੇ ਚੀਨੀ ਮੂਲ ਦੇ ਦੋ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ ਹੈ...
Singapore - ਭਾਰਤਵੰਸ਼ੀ ਥਰਮਨ ਸ਼ਨਮੁਗਰਤਨਮ ਨੇ ਸਿੰਗਾਪੁਰ ਦੇ 9ਵੇਂ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਸ ਨੇ ਚੀਨੀ ਮੂਲ ਦੇ ਦੋ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ ਹੈ। ਬੀਤੇ ਸ਼ੁੱਕਰਵਾਰ ਨੂੰ ਹੋਈ ਵੋਟਿੰਗ ਵਿੱਚ ਸਿੰਗਾਪੁਰ ਦੇ ਲਗਭਗ 2.7 ਮਿਲੀਅਨ ਲੋਕਾਂ ਵਿੱਚੋਂ 2.53 ਮਿਲੀਅਨ ਨੇ ਵੋਟਿੰਗ ਕੀਤੀ ਅਤੇ ਮਤਦਾਨ 93.4% ਰਿਹਾ।
ਜਾਣਕਾਰੀ ਦਿੰਦਿਆ ਸਿੰਗਾਪੁਰ ਦੇ ਚੋਣ ਵਿਭਾਗ ਨੇ ਦੱਸਿਆ, ਸਾਬਕਾ ਮੰਤਰੀ ਥਰਮਨ ਨੇ 70.4% ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਐਨਜੀ ਕੋਕ ਸਾਂਗ ਨੂੰ 15.72% ਅਤੇ ਟੈਨ ਕਿਨ ਲਿਆਨ ਨੂੰ 13.88% ਵੋਟਾਂ ਮਿਲੀਆਂ। ਥਰਮਨ ਨੂੰ ਦੋਵਾਂ ਤੋਂ ਦੁੱਗਣੇ ਤੋਂ ਵੱਧ ਵੋਟਾਂ ਮਿਲੀਆਂ।ਚੋਣ ਨਤੀਜੇ ਜਾਰੀ ਹੋਣ ਤੋਂ ਬਾਅਦ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੈਨ ਲੂੰਗ ਨੇ ਥਰਮਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੇ ਫਰਜ਼ਾਂ ਨੂੰ ਪੂਰੀ ਸਫਲਤਾ ਨਾਲ ਨਿਭਾਉਣਗੇ।
ਨਾਲ ਹੀ ਜਿੱਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਥੁਰਮਨ ਨੇ ਸਹੀ ਫੈਸਲਾ ਲੈਣ ਲਈ ਸਿੰਗਾਪੁਰ ਦੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਹਾਰ ਤੋਂ ਗੁੱਸੇ 'ਚ ਆਏ ਟੈਨ ਕਿਨ ਲਿਆਨ ਨੇ ਕਿਹਾ ਕਿ ਸਿੰਗਾਪੁਰ ਚੋਣਾਂ ਦੀ ਥਾਂ 'ਤੇ ਉਹ ਪੁਰਾਣਾ ਤਰੀਕਾ ਲਾਗੂ ਕਰੋ, ਜਿਸ 'ਚ ਸੰਸਦ ਰਾਸ਼ਟਰਪਤੀ ਦੀ ਚੋਣ ਕਰਦੀ ਸੀ। ਜਦਕਿ ਐਨਜੀ ਕੋਕ ਸਾਂਗ ਨੇ ਕਿਹਾ ਕਿ ਮੈਂ 100 ਫੀਸਦੀ ਸਫਲ ਰਿਹਾ। ਮੈਂ ਲੋਕਾਂ ਨੂੰ ਵੋਟ ਪਾਉਣ ਦਾ ਮੌਕਾ ਦੇਣਾ ਚਾਹੁੰਦਾ ਸੀ।
ਥਰਮਨ ਦਾ ਜਨਮ 25 ਫਰਵਰੀ 1957 ਨੂੰ ਸਿੰਗਾਪੁਰ ਵਿੱਚ ਹੋਇਆ ਸੀ। ਉਸ ਦੇ ਦਾਦਾ ਜੀ ਤਾਮਿਲਨਾਡੂ ਤੋਂ ਪਰਵਾਸ ਕਰਕੇ ਸਿੰਗਾਪੁਰ ਵਿੱਚ ਵਸ ਗਏ। ਥਰਮਨ ਦੇ ਪਿਤਾ ਪ੍ਰੋ.ਕੇ. ਸ਼ਨਮੁਗਰਤਨਮ ਸਨ ਜੋ ਇੱਕ ਮੈਡੀਕਲ ਵਿਗਿਆਨੀ ਸੀ। ਜਿਸਨੂੰ ਸਿੰਗਾਪੁਰ ਵਿੱਚ ਪੈਥੋਲੋਜੀ ਦਾ ਪਿਤਾ ਮੰਨਿਆ ਜਾਂਦਾ ਹੈ।ਥਰਮਨ ਦੀ ਪਤਨੀ, ਜੇਨ ਇਟੋਗੀ, ਚੀਨੀ-ਜਾਪਾਨੀ ਮੂਲ ਦੀ ਹੈ। ।
ਥੁਰਮਨ ਰਾਸ਼ਟਰਪਤੀ ਅਹੁਦੇ ਲਈ ਵੋਟ ਪਾਉਣ ਵਾਲੇ ਪਹਿਲੇ ਭਾਰਤੀ ਹਨ। ਇਸ ਦੇ ਨਾਲ ਹੀ ਸਿੰਗਾਪੁਰ ਦੇ ਭਾਰਤੀ ਮੂਲ ਦੇ ਤੀਜੇ ਰਾਸ਼ਟਰਪਤੀ ਬਣ ਗਏ ਹਨ। 1981 ਵਿੱਚ ਸੰਸਦ ਲਈ ਚੁਣੇ ਗਏ ਦੇਵੇਨ ਨਾਇਰ ਰਾਸ਼ਟਰਪਤੀ ਬਣੇ। ਐੱਸ. ਆਰ. ਨਾਥਨ ਨੇ 1999 ਤੋਂ 2011 ਤੱਕ 11 ਸਾਲ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਹ ਬਿਨਾਂ ਮੁਕਾਬਲਾ ਚੁਣੇ ਗਏ ਸਨ। 1991 ਤੋਂ ਆਮ ਜਨਤਾ ਵੋਟ ਪਾ ਕੇ ਰਾਸ਼ਟਰਪਤੀ ਦੀ ਚੋਣ ਕਰਦੀ ਹੈ।