Indonesia Earthquake: ਇੰਡੋਨੇਸ਼ੀਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ, 6.9 ਤੀਬਰਤਾ ਨਾਲ ਕੰਬੀ ਸੌਮਲਾਕੀ ਸ਼ਹਿਰ ਦੀ ਧਰਤੀ
Indonesia Earthquake: ਇੰਡੋਨੇਸ਼ੀਆ ਦੇ ਸੌਮਲਾਕੀ ਸ਼ਹਿਰ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
Indonesia Earthquake News: ਇੰਡੋਨੇਸ਼ੀਆ ਦੇ ਬਾਂਦਾ ਸਾਗਰ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। USGS ਨੇ ਕਿਹਾ ਹੈ ਕਿ ਭੂਚਾਲ ਦੀ ਤੀਬਰਤਾ 6.9 ਦਰਜ ਕੀਤੀ ਗਈ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇੰਡੋਨੇਸ਼ੀਆਈ ਸਮੇਂ ਮੁਤਾਬਕ ਸਵੇਰੇ 10.23 ਵਜੇ ਦੇਸ਼ ਦੇ ਬਾਂਦਾ ਸਾਗਰ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸਮੁੰਦਰ ਵਿੱਚ ਆਏ ਇਸ ਭੂਚਾਲ ਨੇ ਸੌਮਲਾਕੀ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ।
ਨਿਊਜ਼ ਏਜੰਸੀ ਏਐਫਪੀ ਮੁਤਾਬਕ ਭੂਚਾਲ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਮਾਚਾਰ ਏਜੰਸੀ ਏਐਫਪੀ ਨੇ ਸੌਮਲਾਕੀ ਸ਼ਹਿਰ ਦੇ ਇੱਕ ਨਿਵਾਸੀ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਦੇ ਝਟਕੇ ਬਹੁਤ ਜ਼ਿਆਦਾ ਸਨ।
ਇਹ ਵੀ ਪੜ੍ਹੋ: ISI Pannu Deal: ਗੁਰਪਤਵੰਤ ਸਿੰਘ ਪੰਨੂ ਦੀ ਪਾਕਿਸਤਾਨੀ ਏਜੰਸੀ ISI ਨਾਲ ਹੋਈ ਡੀਲ, ਕੰਮ ਸਿਰੇ ਚਾੜ੍ਹਨ ਲਈ ਪੰਨੂ ਨੂੰ ਦਿੱਤੇ ਲੱਖਾਂ ਰੁਪਏ
ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ ਫਾਇਰ 'ਤੇ ਸਥਿਤ ਹੈ, ਜਿਸ ਕਾਰਨ ਇੱਥੇ ਭੂਚਾਲ ਆਉਂਦੇ ਰਹਿੰਦੇ ਹਨ। ਰਿੰਗ ਆਫ਼ ਫਾਇਰ ਪ੍ਰਸ਼ਾਂਤ, ਕੋਕੋਸ, ਭਾਰਤੀ-ਆਸਟ੍ਰੇਲੀਅਨ, ਜੁਆਨ ਡੇ ਫੂਕਾ, ਨਾਜ਼ਕਾ, ਉੱਤਰੀ ਅਮਰੀਕਾ ਅਤੇ ਫਿਲੀਪੀਨ ਟੈਕਟੋਨਿਕ ਪਲੇਟਾਂ ਨੂੰ ਜੋੜਦਾ ਹੈ।
ਇੰਡੋਨੇਸ਼ੀਆ, ਪਾਪੂਆ ਨਿਊ ਗਿਨੀ, ਚਿਲੀ, ਇਕਵਾਡੋਰ, ਪੇਰੂ, ਰੂਸ, ਜਾਪਾਨ, ਫਿਲੀਪੀਨਜ਼, ਆਸਟ੍ਰੇਲੀਆ, ਬੋਲੀਵੀਆ, ਕੋਸਟਾ ਰੀਕਾ, ਨਿਊਜ਼ੀਲੈਂਡ, ਗੁਆਟੇਮਾਲਾ, ਮੈਕਸੀਕੋ, ਸੰਯੁਕਤ ਰਾਜ, ਕੈਨੇਡਾ ਅਤੇ ਅੰਟਾਰਕਟਿਕਾ ਰਿੰਗ ਆਫ ਫਾਇਰ 'ਤੇ ਸਥਿਤ ਹਨ।
ਇਹ ਵੀ ਪੜ੍ਹੋ: NRI News: ਆਸਟ੍ਰੇਲੀਆ 'ਚ ਹੋਟਲ ਦੇ ਗਾਰਡਨ 'ਚ ਬੈਠੇ ਰੋਟੀ ਖਾ ਰਹੇ 5 ਭਾਰਤੀਆਂ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋ ਗਈ ਮੌਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।