ਪੜਚੋਲ ਕਰੋ
International Youth Day 2020 ਦੀ ਇਹ ਥੀਮ, ਜਾਣੋ ਕਿਉਂ ਮਨਾਇਆ ਜਾਂਦਾ ?
ਕਿਸੇ ਵੀ ਦੇਸ਼ ਦਾ ਨੌਜਵਾਨ ਉਸ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ। ਗ੍ਰੇਟਾ ਥਨਬਰਨ ਤੋਂ ਲੈ ਕੇ ਮਲਾਲਾ ਯੂਜ਼ਫਜਈ ਤਕ ਦੁਨੀਆ ਦੇ ਨੌਜਵਾਨਾਂ ਨੇ ਮੌਸਮ ਵਿੱਚ ਤਬਦੀਲੀ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਇੱਥੋਂ ਤਕ ਕਿ ਮੌਜੂਦਾ ਮਹਾਮਾਰੀ ਵਰਗੇ ਵੱਖ-ਵੱਖ ਮੁੱਦਿਆਂ 'ਤੇ ਤਬਦੀਲੀ ਦੀ ਇੱਕ ਮਹੱਤਵਪੂਰਨ ਤਾਕਤ ਰਹੇ ਹਨ।

ਨਵੀਂ ਦਿੱਲੀ: ਹਰ ਸਾਲ 12 ਅਗਸਤ ਨੂੰ ਵਿਸ਼ਵਵਿਆਪੀ ਤਬਦੀਲੀ ਲਿਆਉਣ ਵਿੱਚ ਨੌਜਵਾਨਾਂ ਦੇ ਯੋਗਦਾਨ ਨੂੰ ਦਰਸਾਉਣ ਲਈ International Youth Day ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਸਾਲ 1999 'ਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਸਿਫਾਰਸ਼ਾਂ ਤੋਂ ਬਾਅਦ ਪਹਿਲੀ ਵਾਰ 12 ਅਗਸਤ 2000 ਨੂੰ ਇੰਟਰਨੈਸ਼ਨਲ ਯੁਵਾ ਦਿਵਸ ਮਨਾਇਆ ਗਿਆ ਸੀ। ਯੁਵਾ ਦਿਵਸ ਦਾ ਮੁੱਖ ਮਕਸਦ ਸਮਾਜਿਕ, ਆਰਥਿਕ ਤੇ ਰਾਜਨੀਤਕ ਮੁੱਦਿਆਂ ਨੂੰ ਲੈ ਕੇ ਤਮਾਮ ਹੋਰ ਮੁੱਦਿਆਂ 'ਤੇ ਨੌਜਵਾਨਾਂ ਦੀ ਭਾਗੀਦਾਰੀ ਤੇ ਉਨ੍ਹਾਂ ਦੇ ਵਿਚਾਰਾਂ 'ਤੇ ਚਰਚਾ ਕਰਨਾ ਹੈ। ਸਾਲ 2020 ਲਈ ਇਹ ਥੀਮ: ਮਹਾਮਾਰੀ ਦੌਰਾਨ ਨੌਜਵਾਨ ਜਾਤੀਗਤ ਵਿਤਕਰੇ ਵਰਗੇ ਮੁੱਦਿਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਿੱਚ ਅਹਿਮ ਰਹੇ ਹਨ। ‘The Balck Lives Movement'’ ਦੌਰਾਨ ਨੌਜਵਾਨਾਂ ਨੂੰ ਤਬਦੀਲੀ ਦੀ ਮੰਗ ਕਰਦੇ ਵੇਖਿਆ ਗਿਆ। ਇਸ ਸਾਲ ਦਾ ਥੀਮ 'Youth Engagement for Global Action' ਅਜਿਹੇ ਨੋਜਵਾਨਾਂ ਦੀ ਸ਼ਮੂਲੀਅਤ 'ਤੇ ਵੀ ਕੇਂਦ੍ਰਤ ਕਰੇਗਾ ਜੋ ਵਿਸ਼ਵਵਿਆਪੀ ਪ੍ਰਭਾਵ ਪਾਉਂਦੇ ਹਨ। ਦੱਸ ਦਈਏ ਕਿ ਹਰ ਸਾਲ International Youth Day 'ਤੇ ਸੰਯੁਕਤ ਰਾਸ਼ਟਰ ਇੱਖ ਥੀਮ ਦਾ ਸਿਲੈਕਸ਼ਨ ਕਰਦਾ ਹੈ। ਫਿਰ ਇਸ ਥੀਮ ਦੇ ਅਧਾਰ 'ਤੇ ਹੀ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਬਾਰੇ ਨੌਜਵਾਨਾਂ ਦੇ ਵਿਚਾਰ ਵੀ ਜਾਣੇ ਜਾਂਦੇ ਹਨ ਤੇ ਉਨ੍ਹਾਂ ਨਾਲ ਸਲਾਹ ਕੀਤੀ ਜਾਂਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















