'ਹਮਾਸ ਜਿਉਂਦਾ ਹੈ ਅਤੇ ਰਹੇਗਾ', ਯਾਹਿਆ ਸਿਨਵਾਰ ਦੀ ਮੌਤ 'ਤੇ ਈਰਾਨ ਦੇ ਸੁਪਰੀਮ ਲੀਡਰ ਨੇ ਇਜ਼ਰਾਈਲ ਨੂੰ ਦਿੱਤੀ ਚੇਤਾਵਨੀ
Yahya Sinwar: ਇਜ਼ਰਾਇਲੀ ਹਮਲੇ 'ਚ ਹਮਾਸ ਦੇ ਮੁਖੀ ਯਾਹਿਆ ਸਿਨਵਾਰ ਦੀ ਮੌਤ ਹੋ ਗਈ ਹੈ। ਹੁਣ ਈਰਾਨ ਦੇ ਸੁਪਰੀਮ ਲੀਡਰ ਨੇ ਯਾਹਿਆ ਸਿਨਵਾਰ ਦੀ ਮੌਤ 'ਤੇ ਵੱਡਾ ਬਿਆਨ ਦਿੱਤਾ ਹੈ।
Iran’s supreme leader Ayatollah Ali Khamenei: ਇਜ਼ਰਾਇਲੀ ਹਮਲੇ 'ਚ ਹਮਾਸ ਦੇ ਮੁਖੀ ਯਾਹਿਆ ਸਿਨਵਾਰ ਦੀ ਮੌਤ ਹੋ ਗਈ ਹੈ। ਹਮਾਸ ਦੇ ਨੇਤਾ ਯਾਹਿਆ ਸਿਨਵਾਰ ਦੀ ਮੌਤ ਤੋਂ ਬਾਅਦ ਅਮਰੀਕਾ ਅਤੇ ਜਰਮਨੀ ਨੇ ਦਾਅਵਾ ਕੀਤਾ ਹੈ ਕਿ ਗਾਜ਼ਾ ਪੱਟੀ 'ਚ ਸੰਘਰਸ਼ ਨੂੰ ਖਤਮ ਕਰਨ ਦੀ ਦਿਸ਼ਾ 'ਚ ਸਹਿਜਤਾ ਨਾਲ ਅੱਗੇ ਵਧਿਆ ਜਾ ਸਕਦਾ ਹੈ।
ਇਸ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਯਾਹਿਆ ਸਿਨਵਾਰ ਦੀ ਮੌਤ ਤੋਂ ਬਾਅਦ ਹਮਾਸ ਖਤਮ ਨਹੀਂ ਹੋਇਆ ਹੈ।
ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੇ ਕਿਹਾ ਕਿ ਹਮਾਸ ਦੀ ਹੋਂਦ ਖਤਮ ਨਹੀਂ ਹੋਈ ਹੈ। ਹਮਾਸ ਅਜੇ ਵੀ ਉੱਥੇ ਹੈ। ਆਗੂਆਂ ਦੀ ਮੌਤ ਤੋਂ ਬਾਅਦ ਵੀ ਇਹ ਵਿਰੋਧ ਨਹੀਂ ਰੁਕੇਗਾ। ਉਨ੍ਹਾਂ ਨੇ ਆਪਣੇ ਬਿਆਨ 'ਚ ਕਿਹਾ, "ਯਾਹਿਆ ਸਿਨਵਾਰ ਦੀ ਮੌਤ ਤੋਂ ਬਾਅਦ ਹਮਾਸ ਨੂੰ ਵੱਡਾ ਝਟਕਾ ਲੱਗਿਆ ਹੈ। ਪਰ ਇਸ ਨਾਲ ਇਜ਼ਰਾਈਲ ਦੇ ਖਿਲਾਫ ਰੋਸ ਘੱਟ ਨਹੀਂ ਹੋਵੇਗਾ। ਯਾਹਿਆ ਸਿਨਵਾਰ ਦੀ ਮੌਤ ਨਾਲ ਇਹ ਵਿਰੋਧ ਖਤਮ ਹੋਣ ਵਾਲਾ ਨਹੀਂ ਹੈ।"
ਇਹ ਵੀ ਪੜ੍ਹੋ: 'ਸ਼ੇਖ ਹਸੀਨਾ ਨੂੰ ਵਾਪਸ ਨਹੀਂ ਭੇਜਿਆ ਤਾਂ...', ਬੰਗਲਾਦੇਸ਼ ਸਰਕਾਰ ਨੇ ਭਾਰਤ ਨੂੰ ਦਿੱਤੀ ਚੇਤਾਵਨੀ
ਜ਼ਿਕਰਯੋਗ ਹੈ ਕਿ 17 ਅਕਤੂਬਰ ਨੂੰ ਇਜ਼ਰਾਈਲ ਨੇ ਯਾਹਿਆ ਸਿਨਵਾਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਸਿਨਵਾਰ 7 ਅਕਤੂਬਰ 2023 ਨੂੰ ਹੋਏ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿੱਚ ਇਜ਼ਰਾਈਲ ਵਿੱਚ 1200 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾਇਆ ਗਿਆ ਹੈ।
ਹਮਾਸ ਦੇ ਨੇਤਾ ਯਾਹਿਆ ਸਿਨਵਾਰ ਦੀ ਮੌਤ ਤੋਂ ਬਾਅਦ ਜਰਮਨੀ ਦੀ ਵਿਦੇਸ਼ ਮੰਤਰੀ ਏਨਾਲੇਨਾ ਬੇਅਰਬੌਕ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਯਾਹਿਆ ਸਿਨਵਾਰ ਇਕ ਬੇਰਹਿਮ ਕਾਤਲ ਅਤੇ ਅੱਤਵਾਦੀ ਸੀ ਜੋ ਇਜ਼ਰਾਈਲ ਨੂੰ ਤਬਾਹ ਕਰਨ ਅਤੇ ਇਸ ਦੇ ਲੋਕਾਂ ਨੂੰ ਮਾਰਨ 'ਤੇ ਤੁਲਿਆ ਹੋਇਆ ਸੀ। ਉਹ ਪਿਛਲੇ ਸਾਲ 7 ਅਕਤੂਬਰ ਨੂੰ ਸ਼ੁਰੂ ਹੋਏ ਅੱਤਵਾਦੀ ਹਮਲਿਆਂ ਦਾ ਮਾਸਟਰਮਾਈਂਡ ਸੀ, ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ।
ਸ਼ੁੱਕਰਵਾਰ ਨੂੰ ਬਰਲਿਨ 'ਚ ਹੋਈ ਬੈਠਕ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਂਝੇ ਬਿਆਨ 'ਚ ਕਿਹਾ ਕਿ ਸਿਨਵਰ ਨੇ ਗਾਜ਼ਾ 'ਚ ਜੰਗਬੰਦੀ ਦੇ ਰਾਹ 'ਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਹਨ। ਉਸ ਦੀ ਮੌਤ ਸੰਘਰਸ਼ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਸਕਦੀ ਹੈ। ਸਾਰੇ ਬੰਧਕਾਂ ਨੂੰ ਰਿਹਾਅ ਕੀਤਾ ਜਾਵੇ।
ਇਹ ਵੀ ਪੜ੍ਹੋ: Israel Hamas War: ਫਿਲਸਤੀਨ, ਲੇਬਨਾਨ, ਈਰਾਨ ਤੋਂ ਬਾਅਦ ਹੁਣ ਜਾਰਡਨ ਨਾਲ ਜੰਗ ਦੇ ਮੂਡ 'ਚ ਇਜ਼ਰਾਈਲ! ਕਰ ਦਿੱਤਾ ਆਹ ਕੰਮ