ਇਸਲਾਮਾਬਾਦ ਬਣਿਆ ਜੰਗ ਦਾ ਮੈਦਾਨ, ਪੁਲਿਸ ਤੇ ਕਰਮਚਾਰੀ ਆਹਮੋ-ਸਾਹਮਣੇ
ਪਾਕਿਸਤਾਨ ਦੀ ਪੁਲਿਸ ਨੇ ਬੁੱਧਵਾਰ ਨੂੰ ਇਸਲਾਮਾਬਾਦ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ 'ਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ।
ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਬੁੱਧਵਾਰ ਨੂੰ ਉਸ ਸਮੇਂ ਜੰਗ ਦੇ ਮੈਦਾਨ 'ਚ ਬਦਲ ਗਈ ਜਦੋਂ ਇੱਥੇ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਦਾਗੇ ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੱਸ ਦਈਏ ਕਿ ਪ੍ਰਦਰਸ਼ਨਕਾਰੀ ਲੋਕ ਪਾਬੰਦੀ ਵਾਲੇ ਰੈੱਡ ਜ਼ੋਨ 'ਚ ਜਾਣ ਕੀ ਕੋਸ਼ਿਸ਼ ਕਰ ਰਹੇ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਸ਼ਹਿਰ 'ਚ ਦਾਖਲ ਹੋਣ ਲਈ ਜ਼ਰੂਰੀ ਸ੍ਰੀਨਗਰ ਹਾਈਵੇਅ ਨੂੰ ਬੰਦ ਕਰ ਦਿੱਤਾ। ਇਸ ਨਾਲ ਹਾਈਵੇਅ ਜਾਮ ਹੋ ਗਿਆ ਤੇ ਕਈ ਲੋਕਾਂ ਨੂੰ ਵੀ ਇਸ ਦੌਰਾਨ ਜਾਮ 'ਚ ਫਸ ਕੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ।
ਦੱਸ ਦਈਏ ਕਿ ਇਸਲਾਮਾਬਾਦ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਇੰਨਾ ਹਿੰਸਕ ਪ੍ਰਦਰਸ਼ਨ ਸੀ। ਪਾਕਿ ਅਖ਼ਬਾਰ ਡਾਨ ਦੀ ਖ਼ਬਰ ਮੁਤਾਬਕ ਇਮਰਾਨ ਸਰਕਾਰ ਨੇ ਸੈਲਰੀ ਨੂੰ ਲੈ ਕੇ ਲਾਪ੍ਰਵਾਹੀ ਵਰਤੀ ਤੇ ਇਸ ਕਾਰਨ ਸਰਕਾਰੀ ਕਰਮੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਹ ਸੜਕਾਂ 'ਤੇ ਆ ਗਏ। ਇਸ ਨੂੰ ਦਬਾਉਣ ਲਈ ਪਾਕਿ ਸਰਕਾਰ ਨੇ ਨਿਹੱਥੇ ਕਰਮੀਆਂ 'ਤੇ ਲਾਠੀਚਾਰਜ ਤੇ ਅਥਰੂ ਗੈਸ ਦੇ ਗੋਲ ਛੱਡੇ। ਨਾਲ ਹੀ ਬੁੱਧਵਾਰ ਨੂੰ ਪਾਕਿਸਤਾਨ ਸਕੱਤਰੇਤ ਕੋਲ ਇਕੱਠੇ ਹੋਏ ਕਈ ਕਰਮਚਾਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਵੀ ਲਿਆ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904