ਪੜਚੋਲ ਕਰੋ

‘ਇਸਲਾਮਿਕ ਸਟੇਟ’ ਤੇ ਤਾਲਿਬਾਨ ਨੇ ਇੱਕ-ਦੂਜੇ ਖਿਲਾਫ ਬੀੜੀਆਂ ਤੋਪਾਂ! IS ਨੇ ਲਈ ਹਮਲੇ ਦੀ ਜ਼ਿੰਮੇਵਾਰੀ, ਬੰਬ ਧਮਾਕਿਆਂ ਦਾ ਦਾਅਵਾ

ਇਸਲਾਮਿਕ ਸਟੇਟ (ਆਈਐਸ IS) ਦੇ ਅੱਤਵਾਦੀਆਂ ਨੇ ਤਾਲਿਬਾਨ 'ਤੇ ਹਮਲੇ ਦਾ ਦਾਅਵਾ ਕੀਤਾ ਹੈ। ‘ਇਸਲਾਮਿਕ ਸਟੇਟ’ ਨੇ ਪੂਰਬੀ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।

ਕਾਹਿਰਾ: ਇਸਲਾਮਿਕ ਸਟੇਟ (ਆਈਐਸ IS) ਦੇ ਅੱਤਵਾਦੀਆਂ ਨੇ ਤਾਲਿਬਾਨ 'ਤੇ ਹਮਲੇ ਦਾ ਦਾਅਵਾ ਕੀਤਾ ਹੈ। ‘ਇਸਲਾਮਿਕ ਸਟੇਟ’ ਨੇ ਪੂਰਬੀ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸੰਗਠਨ ‘ਆਈਐਸ’ ਦੀ ਮੀਡੀਆ ਸ਼ਾਖਾ ਆਮਕ ਨਿਊਜ਼ ਏਜੰਸੀ 'ਤੇ ਐਤਵਾਰ ਦੇਰ ਸ਼ਾਮ ਪ੍ਰਕਾਸ਼ਤ ਕੀਤਾ ਗਿਆ ਇਹ ਦਾਅਵਾ ਤਾਲਿਬਾਨ ਲਈ ਉਨ੍ਹਾਂ ਦੇ ਲੰਮੇ ਸਮੇਂ ਦੇ ਵਿਰੋਧੀਆਂ ਦੇ ਵਧਦੇ ਖਤਰੇ ਵੱਲ ਸੰਕੇਤ ਕਰਦਾ ਹੈ। ਆਈਐਸ ਦੇ ਗੜ੍ਹ ਜਲਾਲਾਬਾਦ ਕਸਬੇ ਵਿੱਚ ਐਤਵਾਰ ਅਤੇ ਸਨਿੱਚਰਵਾਰ ਨੂੰ ਹੋਏ ਹਮਲਿਆਂ ਵਿੱਚ ਕਈ ਤਾਲਿਬਾਨੀ ਅੱਤਵਾਦੀਆਂ ਸਮੇਤ ਘੱਟੋ-ਘੱਟ ਅੱਠ ਵਿਅਕਤੀ ਮਾਰੇ ਗਏ ਸਨ।

ਤਾਲਿਬਾਨ ਨੇ ਪਿਛਲੇ ਮਹੀਨੇ ਇੱਕ ਕਾਰਵਾਈ ਵਿੱਚ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਸੀ ਤੇ ਰਾਜਧਾਨੀ ਕਾਬੁਲ ਉੱਤੇ ਵੀ ਕਬਜ਼ਾ ਕਰ ਲਿਆ ਸੀ। ਜਦੋਂ ਅਮਰੀਕਾ ਅਤੇ ਨਾਟੋ ਆਪਣੀਆਂ ਫੌਜਾਂ ਵਾਪਸ ਬੁਲਾਉਣ ਦੇ ਆਖ਼ਰੀ ਪੜਾਅ ਵਿੱਚ ਸੀ। ਅਮਰੀਕਾ ਦੇ ਆਖਰੀ ਵਿਦੇਸ਼ੀ ਫੌਜੀ 30 ਅਗਸਤ ਨੂੰ ਰਵਾਨਾ ਹੋਏ ਸਨ।

ਤਾਲਿਬਾਨ ਨੂੰ ਹੁਣ ਅਫਗਾਨਿਸਤਾਨ 'ਤੇ ਰਾਜ ਕਰਨ ਦੀ ਆਪਣੀ ਕੋਸ਼ਿਸ਼ ਵਿੱਚ ਵੱਡੀਆਂ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਈਐਸ ਦੇ ਹਮਲੇ ਉਨ੍ਹਾਂ ਯਤਨਾਂ ਨੂੰ ਹੋਰ ਗੁੰਝਲਦਾਰ ਬਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਦੇਸ਼ੀ ਫੌਜਾਂ ਦੇ ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਤਾਲਿਬਾਨ ਅਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਕੱਟੜਪੰਥੀ ਦੁਸ਼ਮਣ ਸਨ।

ਦੋਵੇਂ ਸਮੂਹ ਇਸਲਾਮ ਦੀ ਸਖਤ ਵਿਆਖਿਆ ਦੀ ਹਮਾਇਤ ਕਰਦੇ ਹਨ ਪਰ ਤਾਲਿਬਾਨ ਨੇ ਅਫਗਾਨਿਸਤਾਨ ਨੂੰ ਕੰਟਰੋਲ ਕਰਨ 'ਤੇ ਧਿਆਨ ਕੇਂਦਰਤ ਕੀਤਾ ਹੈ ਜਦੋਂ ਕਿ ਅਫਗਾਨਿਸਤਾਨ ਅਤੇ ਹੋਰ ਥਾਵਾਂ ਉੱਤੇ ਆਈਐਸ ਦੇ ਸਹਿਯੋਗੀ ਵਿਸ਼ਵਵਿਆਪੀ ਜੇਹਾਦ ਦਾ ਸੱਦਾ ਦਿੰਦੇ ਹਨ।

ਤਾਲਿਬਾਨ ਦੇ ਹਮਲੇ ਵਿੱਚ ਤਿੰਨ ਮਰੇ, 21 ਜ਼ਖਮੀ
ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਦੇ ਜਲਾਲਾਬਾਦ ਵਿੱਚ ਸਨਿੱਚਰਵਾਰ ਨੂੰ ਤਾਲਿਬਾਨ ਲੜਾਕਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ ਧਮਾਕਿਆਂ ਵਿੱਚ ਤਿੰਨ ਵਿਅਕਤੀ ਮਾਰੇ ਗਏ ਅਤੇ 21 ਹੋਰ ਜ਼ਖਮੀ ਹੋ ਗਏ। ਦੇਸ਼ ਦੀ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਨੰਗਰਹਾਰ 'ਚ ਤਾਲਿਬਾਨ 'ਤੇ ਹਮਲੇ ਦੀ ਇਹ ਪਹਿਲੀ ਘਟਨਾ ਹੈ।

ਦ ਖਾਮਾ ਪ੍ਰੈਸ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਜਲਾਲਾਬਾਦ ਦੇ ਸੂਬਾਈ ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਸਥਾਨਕ ਸਿਹਤ ਅਧਿਕਾਰੀ ਅਨੁਸਾਰ, ਪੀੜਤਾਂ ਵਿੱਚੋਂ ਤਿੰਨ ਨਾਗਰਿਕ ਸਨ, ਜਦੋਂ ਕਿ ਬਾਕੀ ਤਾਲਿਬਾਨ ਲੜਾਕੂ ਸਨ। ਦੂਜੇ ਪਾਸੇ ਕਾਬੁਲ ਦੇ ਪੱਛਮ ਵਿੱਚ ਹੋਏ ਇੱਕ ਧਮਾਕੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ।

ਟਾਪ ਹੈਡਲਾਈਨ

Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ
Indonesia Madura island : ਇੰਡੋਨੇਸ਼ੀਆ ਦੇ ਮਦੁਰਾ ਟਾਪੂ ਨੇੜੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਦੀ ਮੌਤ, 41 ਲਾਪਤਾ
Student in Canada: ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦਾ ਬੁਰਾ ਹਾਲ, ਰੋਂਦੇ ਹੋਏ ਬੋਲੇ- ਜ਼ਮੀਨ ਵੇਚ ਕੇ ਭੇਜਿਆ, ਇੱਥੇ ਵਰਕ ਪਰਮਿਟ ਨਹੀਂ ਦੇ ਰਹੇ, ਘਰ ਆਟਾ ਵੀ ਨਹੀਂ, ਭੁੱਖੇ...
ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦਾ ਬੁਰਾ ਹਾਲ, ਰੋਂਦੇ ਹੋਏ ਬੋਲੇ- ਜ਼ਮੀਨ ਵੇਚ ਕੇ ਭੇਜਿਆ, ਇੱਥੇ ਵਰਕ ਪਰਮਿਟ ਨਹੀਂ ਦੇ ਰਹੇ, ਘਰ ਆਟਾ ਵੀ ਨਹੀਂ, ਭੁੱਖੇ...
Plane Crash: ਜਹਾਜ਼ ਅਚਾਨਕ ਹੋਇਆ ਕ੍ਰੈਸ਼! ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; 13 ਦੀ ਦਰਦਨਾਕ ਮੌਤ...
Plane Crash: ਜਹਾਜ਼ ਅਚਾਨਕ ਹੋਇਆ ਕ੍ਰੈਸ਼! ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; 13 ਦੀ ਦਰਦਨਾਕ ਮੌਤ...
Big Blast: ਵੱਡੀ ਖਬਰ, ਰੈਸਟੋਰੈਂਟ ਨੇੜੇ ਜ਼ਬਰਦਸਤ ਬੰਬ ਧਮਾਕੇ ਨਾਲ ਕੰਬੇ ਲੋਕ, 3 ਦੀ ਮੌਤ, 21 ਜ਼ਖਮੀ; ਪ੍ਰਸ਼ਾਸਨ 'ਚ ਮੱਚੀ ਤਰਥੱਲੀ...
ਵੱਡੀ ਖਬਰ, ਰੈਸਟੋਰੈਂਟ ਨੇੜੇ ਜ਼ਬਰਦਸਤ ਬੰਬ ਧਮਾਕੇ ਨਾਲ ਕੰਬੇ ਲੋਕ, 3 ਦੀ ਮੌਤ, 21 ਜ਼ਖਮੀ; ਪ੍ਰਸ਼ਾਸਨ 'ਚ ਮੱਚੀ ਤਰਥੱਲੀ...

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Embed widget