Israel Gaza Attack: 'ਇਜ਼ਰਾਈਲ ਨੂੰ ਤੁਰੰਤ ਇਸ ਪਾਗਲਪਨ ਨੂੰ ਰੋਕਣਾ ਚਾਹੀਦਾ', ਜੰਗ ਵਿਚਕਾਰ ਭੜਕੇ ਤੁਰਕੀ ਦੇ ਰਾਸ਼ਟਰਪਤੀ
Turkish President Tayyip Erdogan On Hamas: ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਅਰਦੋਗਨ ਨੇ ਇਜ਼ਰਾਈਲ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਨੂੰ ਪਾਗਲਪਣ ਦੱਸਿਆ ਹੈ ਅਤੇ ਨਾਲ ਹੀ ਇਸ ਨੂੰ ਰੋਕਣ ਦੀ ਅਪੀਲ ਵੀ ਕੀਤੀ ਹੈ।
Israel Palestine Attack: ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਅਰਦੋਗਨ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਰਦੋਗਨ ਨੇ ਸ਼ਨੀਵਾਰ ਨੂੰ ਇਜ਼ਰਾਈਲ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਨੂੰ ਪਾਗਲਪਨ ਦੱਸਿਆ ਹੈ ਅਤੇ ਨਾਲ ਹੀ ਗਾਜ਼ਾ 'ਤੇ ਹਮਲੇ ਤੁਰੰਤ ਬੰਦ ਕਰਨ ਦੀ ਅਪੀਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਨੂੰ ਤਿੰਨ ਹਫ਼ਤਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਹਾਲ ਹੀ ਦੇ ਦਿਨਾਂ 'ਚ ਇਜ਼ਰਾਇਲੀ ਫੌਜ ਨੇ ਫਲਸਤੀਨੀ ਖੇਤਰ 'ਤੇ ਹਮਲੇ ਤੇਜ਼ ਕਰ ਦਿੱਤੇ ਹਨ।
ਤੁਰਕੀ ਦੇ ਰਾਸ਼ਟਰਪਤੀ ਨੇ ਟਵਿੱਟਰ 'ਤੇ ਕਿਹਾ, "ਗਾਜ਼ਾ 'ਤੇ ਇਜ਼ਰਾਈਲ ਦੀ ਬੰਬਾਰੀ ਬੀਤੀ ਰਾਤ ਤੇਜ਼ ਹੋ ਗਈ ਅਤੇ ਇਕ ਵਾਰ ਫਿਰ ਔਰਤਾਂ, ਬੱਚਿਆਂ ਅਤੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੇ ਵਿੱਚ ਇਜ਼ਰਾਈਲ ਨੇ ਚੱਲ ਰਹੇ ਮਨੁੱਖੀ ਸੰਕਟ ਨੂੰ ਹੋਰ ਤੇਜ਼ ਕਰ ਦਿੱਤਾ ਹੈ ।" ਅਰਦੋਗਨ ਨੇ ਆਪਣੀ ਪੋਸਟ ਵਿੱਚ ਕਿਹਾ, "ਇਜ਼ਰਾਈਲ ਨੂੰ ਤੁਰੰਤ ਇਸ ਪਾਗਲਪਨ ਨੂੰ ਰੋਕਣਾ ਚਾਹੀਦਾ ਹੈ ਅਤੇ ਆਪਣੇ ਹਮਲਿਆਂ ਨੂੰ ਖਤਮ ਕਰਨਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਨੌਜਵਾਨ ਨੇ ਕਰ ਦਿੱਤਾ ਅਜਿਹਾ ਕਾਂਡ !16 ਸਾਲਾਂ ਦੀ ਹੋ ਗਈ ਜੇਲ੍ਹ, ਜਾਣੋ ਮਾਮਲਾ
ਇਜ਼ਰਾਇਲੀ ਹਮਲਿਆਂ ਵਿੱਚ 7,300 ਲੋਕਾਂ ਦੀ ਹੋ ਚੁੱਕੀ ਮੌਤ
ਹਮਾਸ ਦੇ ਲੜਾਕਿਆਂ ਨੇ 7 ਅਕਤੂਬਰ ਨੂੰ ਇਜ਼ਰਾਈਲੀ ਸਰਹੱਦ ਪਾਰ ਕਰ ਕੇ ਤਬਾਹੀ ਮਚਾਈ ਸੀ, ਜਿਸ 'ਚ ਲਗਭਗ 1400 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਇਜ਼ਰਾਈਲੀ ਨਾਗਰਿਕ ਜ਼ਖਮੀ ਹੋ ਗਏ ਸਨ। ਹਮਾਸ ਨੇ ਇਜ਼ਰਾਇਲੀ ਖੇਤਰ 'ਤੇ ਹਮਲਾ ਕਰਕੇ 229 ਨੂੰ ਬੰਧਕ ਬਣਾ ਲਿਆ ਹੈ, ਇਸ ਕਰਕੇ ਇਜ਼ਰਾਈਲ ਹੁਣ ਹਵਾਈ ਹਮਲੇ ਤੋਂ ਬਾਅਦ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਿਹਾ ਹੈ। ਗਾਜ਼ਾ ਵਿੱਚ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲੀ ਹਮਲਿਆਂ ਵਿੱਚ 7,300 ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਲਗਭਗ 3,000 ਬੱਚੇ ਸ਼ਾਮਲ ਹਨ।