ਪੜਚੋਲ ਕਰੋ

Israel-Hamas War: ਇਜ਼ਰਾਈਲ ਨੇ ਫਲਸਤੀਨ 'ਚ ਵਰ੍ਹਾਇਆ ਬੰਬਾਂ ਦਾ ਕਹਿਰ! ਹਰ ਪਾਸੇ ਮੌਤ ਦਾ ਤਾਂਡਵ

Israel-Hamas War: ਇਜ਼ਰਾਈਲ-ਹਮਾਸ ਜੰਗ ਨੂੰ ਦੋ ਹਫ਼ਤੇ ਬੀਤ ਚੁੱਕੇ ਹਨ। ਇਸ ਜੰਗ ਕਾਰਨ ਮੱਧ ਪੂਰਬ ਵਿੱਚ ਇੱਕ ਵਾਰ ਫਿਰ ਅਸ਼ਾਂਤੀ ਪੈਦਾ ਹੋ ਗਈ ਹੈ। ਇੰਨਾ ਹੀ ਨਹੀਂ ਇਹ ਜੰਗ ਫਲਸਤੀਨੀ ਲੋਕਾਂ ਲਈ ਵੱਡੀ ਸਮੱਸਿਆ ਬਣ ਗਈ

Israel-Hamas War: ਇਜ਼ਰਾਈਲ-ਹਮਾਸ ਜੰਗ ਨੂੰ ਦੋ ਹਫ਼ਤੇ ਬੀਤ ਚੁੱਕੇ ਹਨ। ਇਸ ਜੰਗ ਕਾਰਨ ਮੱਧ ਪੂਰਬ ਵਿੱਚ ਇੱਕ ਵਾਰ ਫਿਰ ਅਸ਼ਾਂਤੀ ਪੈਦਾ ਹੋ ਗਈ ਹੈ। ਇੰਨਾ ਹੀ ਨਹੀਂ ਇਹ ਜੰਗ ਫਲਸਤੀਨੀ ਲੋਕਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਜਿਸ ਤਰ੍ਹਾਂ ਗਾਜ਼ਾ ਪੱਟੀ 'ਤੇ ਬੰਬਾਰੀ ਕੀਤੀ ਹੈ, ਉਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਜ਼ਰਾਈਲ ਦੇ ਹਮਲਿਆਂ ਨਾਲ ਗਾਜ਼ਾ ਵਿੱਚ ਮੌਤ ਦਾ ਤਾਂਡਵ ਵੇਖਣ ਨੂੰ ਮਿਲ ਰਿਹਾ ਹੈ।

ਗਾਜ਼ਾ ਵਿੱਚ ਇਜ਼ਰਾਇਲੀ ਹਵਾਈ ਹਮਲੇ ਵਿੱਚ ਹੁਣ ਤੱਕ 4385 ਫਲਸਤੀਨੀ ਮਾਰੇ ਜਾ ਚੁੱਕੇ ਹਨ। 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ਵਿੱਚ ਦਾਖ਼ਲ ਹੋ ਕੇ ਰਾਕੇਟਾਂ ਨਾਲ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 1400 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਹਮਲੇ ਤੋਂ ਬਾਅਦ ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋ ਗਈ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਹਮਾਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ।

ਮਿਸਰ ਨੇ ਗਾਜ਼ਾ ਨਾਲ ਲੱਗਦੀ ਸਰਹੱਦ ਖੋਲ੍ਹੀ 
ਉਧਰ, ਮਿਸਰ ਨੇ ਗਾਜ਼ਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹ ਦਿੱਤੀ ਹੈ ਤਾਂ ਜੋ ਉਥੇ ਲੋਕਾਂ ਨੂੰ ਜ਼ਰੂਰੀ ਸਹਾਇਤਾ ਪਹੁੰਚਾਈ ਜਾ ਸਕੇ। ਰਾਹਤ ਸਮੱਗਰੀ ’ਚ ਭੋਜਨ, ਪਾਣੀ ਤੇ ਦਵਾਈਆਂ ਸ਼ਾਮਲ ਹਨ ਜੋ ਅਜੇ ਦੱਖਣੀ ਗਾਜ਼ਾ ’ਚ ਪਹੁੰਚਾਈਆਂ ਜਾ ਰਹੀਆਂ ਹਨ। ਇਜ਼ਰਾਈਲ ਵੱਲੋਂ ਕੀਤੀ ਗਈ ਘੇਰਾਬੰਦੀ ਦਰਮਿਆਨ ਪਹਿਲੀ ਵਾਰ ਹੈ ਜਦੋਂ ਗਾਜ਼ਾ ’ਚ ਕੋਈ ਮਦਦ ਭੇਜਣੀ ਸ਼ੁਰੂ ਹੋਈ ਹੈ। 

ਹਾਸਲ ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ 3 ਹਜ਼ਾਰ ਟਨ ਦੇ ਕਰੀਬ ਸਹਾਇਤਾ ਨਾਲ ਭਰੇ 200 ਤੋਂ ਜ਼ਿਆਦਾ ਟਰੱਕ ਸਰਹੱਦ ਨੇੜੇ ਖੜ੍ਹੇ ਹਨ। ਗਾਜ਼ਾ ਦੇ 23 ਲੱਖ ਫਲਸਤੀਨੀਆਂ, ਜਿਨ੍ਹਾਂ ’ਚੋਂ ਅੱਧੇ ਆਪਣਾ ਘਰ-ਬਾਰ ਛੱਡ ਚੁੱਕੇ ਹਨ, ਨੂੰ ਖਾਣ ਲਈ ਬਹੁਤ ਘੱਟ ਭੋਜਨ ਤੇ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਸਪਤਾਲਾਂ ’ਚ ਮੈਡੀਕਲ ਸਪਲਾਈ ਨਾ ਦੇ ਬਰਾਬਰ ਹੈ ਤੇ ਜਨਰੇਟਰ ਚਲਾਉਣ ਲਈ ਈਂਧਣ ਨਹੀਂ ਮਿਲ ਰਿਹਾ ਹੈ। 

ਇਜ਼ਰਾਈਲ ਵੱਲੋਂ ਗਾਜ਼ਾ ’ਤੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਮਿਸਰ ਨੇ ਰਾਹਤ ਸਮੱਗਰੀ ਲਈ ਸਰਹੱਦ ਉਸ ਸਮੇਂ ਖੋਲ੍ਹੀ ਹੈ ਜਦੋਂ ਇਕ ਹਫ਼ਤੇ ਤੋਂ ਵੱਧ ਸਮੇਂ ਤੱਕ ਵੱਖ ਵੱਖ ਵਿਚੋਲਿਆਂ ਨੇ ਉੱਚ ਪੱਧਰ ’ਤੇ ਕੂਟਨੀਤੀ ਰਾਹੀਂ ਇਜ਼ਰਾਈਲ ਉਪਰ ਦਬਾਅ ਬਣਾਇਆ। ਇਨ੍ਹਾਂ ਕੂਟਨੀਤਕਾਂ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਸ਼ਾਮਲ ਹਨ। 

ਇਜ਼ਰਾਈਲ ਇਸ ਗੱਲ ਦਾ ਦਬਾਅ ਬਣਾ ਰਿਹਾ ਸੀ ਕਿ ਜਦੋਂ ਤੱਕ ਹਮਾਸ ਬੰਦੀ ਬਣਾਏ ਗਏ ਸਾਰੇ ਲੋਕਾਂ ਨੂੰ ਰਿਹਾਅ ਨਹੀਂ ਕਰਦਾ ਉਹ ਗਾਜ਼ਾ ਅੰਦਰ ਕੋਈ ਵੀ ਸਾਮਾਨ ਦਾਖ਼ਲ ਨਹੀਂ ਹੋਣ ਦੇਵੇਗਾ। ਸੰਯੁਕਤ ਰਾਸ਼ਟਰ ਦੀ ਵਿਸ਼ਵ ਫੂਡ ਪ੍ਰੋਗਰਾਮ ਦੀ ਮੁਖੀ ਸਿੰਡੀ ਮੈਕੇਨ ਨੇ ਖ਼ਬਰ ਏਜੰਸੀ ਨੂੰ ਕਿਹਾ,‘‘ਗਾਜ਼ਾ ’ਚ ਹਾਲਾਤ ਬਹੁਤ ਹੀ ਮਾੜੇ ਹਨ। ਸਾਨੂੰ ਰਾਹਤ ਸਮੱਗਰੀ ਨਾਲ ਭਰੇ ਬਹੁਤ ਹੀ ਜ਼ਿਆਦਾ ਟਰੱਕਾਂ ਦੀ ਲੋੜ ਹੈ।’’ 

ਉਨ੍ਹਾਂ ਕਿਹਾ ਕਿ ਜੰਗ ਤੋਂ ਪਹਿਲਾਂ ਗਾਜ਼ਾ ਅੰਦਰ ਰੋਜ਼ਾਨਾ 400 ਦੇ ਕਰੀਬ ਟਰੱਕ ਦਾਖ਼ਲ ਹੋ ਰਹੇ ਸਨ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਗਾਜ਼ਾ ’ਚ ਮਾਨਵੀ ਹਾਲਾਤ ਅਜੇ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਸਿਰਫ਼ ਦੱਖਣੀ ਗਾਜ਼ਾ ’ਚ ਪਹੁੰਚਾਈ ਜਾ ਰਹੀ ਹੈ ਇਸ ਦੌਰਾਨ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਮਿਸਰ ਅਤੇ ਜਾਰਡਨ ਛੱਡ ਦੇਣ ਲਈ ਕਿਹਾ ਹੈ। ਉਨ੍ਹਾਂ ਸੰਯੁਕਤ ਅਰਬ ਅਮੀਰਾਤ, ਮੋਰੱਕੋ ਤੇ ਬਹਿਰੀਨ ਨਾ ਜਾਣ ਦੇ ਵੀ ਨਿਰਦੇਸ਼ ਦਿੱਤੇ ਹਨ।

ਟਾਪ ਹੈਡਲਾਈਨ

ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
ਈਰਾਨ ਦੇ ਕਈ ਸ਼ਹਿਰਾਂ 'ਚ ਭਿਆਨਕ ਬੰਬ ਧਮਾਕੇ, ਮੱਚੀ ਤਬਾਹੀ; ਅਮਰੀਕਾ ਨੇ ਨਵੇਂ ਹਮਲਿਆਂ ਤੋਂ ਕੀਤਾ ਇਨਕਾਰ
Two Cricketers Murders: ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
ਫਿਰ ਭੜਕੀ ਜੰਗ! ਅਮਰੀਕਾ ਦੇ ਰਾਤੋ-ਰਾਤ ਈਰਾਨ 'ਤੇ ਹਮਲੇ, ਚਾਬਹਾਰ ਤੋਂ ਮੂਸਾ ਟਾਪੂ ਤੱਕ ਧਮਾਕੇ
ਫਿਰ ਭੜਕੀ ਜੰਗ! ਅਮਰੀਕਾ ਦੇ ਰਾਤੋ-ਰਾਤ ਈਰਾਨ 'ਤੇ ਹਮਲੇ, ਚਾਬਹਾਰ ਤੋਂ ਮੂਸਾ ਟਾਪੂ ਤੱਕ ਧਮਾਕੇ
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...
ਅਮਰੀਕਾ ਨੇ ਈਰਾਨ ਨੂੰ ਕੀਤਾ ਧੂੰਆਂ-ਧੂੰਆਂ, ਉਡਾ ਦਿੱਤੇ ਰੇਲਵੇ ਬ੍ਰਿਜ; ਟਰੰਪ ਨੇ ਕਿਹਾ- ਇਹ ਬਦਲਾ...

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ! ਜੰਡਿਆਲਾ ਗੁਰੂ 'ਚ ਐਨਕਾਊਂਟਰ, ਘਰ 'ਤੇ ਗੋਲੀਬਾਰੀ ਦਾ ਦੋਸ਼ੀ 36 ਘੰਟੇ 'ਚ ਗ੍ਰਿਫਤਾਰ
ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ! ਜੰਡਿਆਲਾ ਗੁਰੂ 'ਚ ਐਨਕਾਊਂਟਰ, ਘਰ 'ਤੇ ਗੋਲੀਬਾਰੀ ਦਾ ਦੋਸ਼ੀ 36 ਘੰਟੇ 'ਚ ਗ੍ਰਿਫਤਾਰ
ਵੱਡੀ ਖ਼ਬਰ! ਲੁਧਿਆਣਾ ਦੇ ਸੇਵਾ ਕੇਂਦਰ 'ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ 'ਤੇ ਭੜਕੇ; ਮੱਚੀ ਹਫੜਾ-ਦਫੜੀ
ਵੱਡੀ ਖ਼ਬਰ! ਲੁਧਿਆਣਾ ਦੇ ਸੇਵਾ ਕੇਂਦਰ 'ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ 'ਤੇ ਭੜਕੇ; ਮੱਚੀ ਹਫੜਾ-ਦਫੜੀ
ਮੁਗਲ ਦਰਬਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ ਸੀ? ਅਕਬਰ ਦੇ ਸਭ ਤੋਂ ਵੱਡੇ ਮੰਤਰੀ ਉਸਦੇ ਜਾਦੂ ਨਾਲ ਕੰਬਦੇ ਸਨ।
ਮੁਗਲ ਦਰਬਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ ਸੀ? ਅਕਬਰ ਦੇ ਸਭ ਤੋਂ ਵੱਡੇ ਮੰਤਰੀ ਉਸਦੇ ਜਾਦੂ ਨਾਲ ਕੰਬਦੇ ਸਨ।
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
ਲ਼ੁਧਿਆਣਾ ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਬੁਕਿੰਗ ਬੰਦ, ਬਦਲ ਗਏ ਕਿਰਾਏ, ਜਾਣੋ ਨਵੇਂ ਰੇਟ; ਕੈਂਪਸ ‘ਚ ਨਹੀਂ ਚੱਲੇਗੀ ਐਪ
ਲ਼ੁਧਿਆਣਾ ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਬੁਕਿੰਗ ਬੰਦ, ਬਦਲ ਗਏ ਕਿਰਾਏ, ਜਾਣੋ ਨਵੇਂ ਰੇਟ; ਕੈਂਪਸ ‘ਚ ਨਹੀਂ ਚੱਲੇਗੀ ਐਪ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
Embed widget