Israel Hamas War: 'ਸੱਪ ਤਾਂ ਸੱਪ ਹੀ ਰਹੇਗਾ...,' ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਨੇ ਕੀਤੀ ਗਾਜ਼ਾ 'ਤੇ ਟਿੱਪਣੀ ਤਾਂ ਇਜ਼ਰਾਇਲੀ ਰਾਜਦੂਤ ਨੇ ਕੀਤਾ ਪਲਟਵਾਰ
Israel Hamas Conflict: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਫਲਸਤੀਨ ਦੇ ਸਮਰਥਨ 'ਚ ਇਕ ਰੈਲੀ ਨੂੰ ਸੰਬੋਧਨ ਕੀਤਾ, ਜਿਸ ਤੋਂ ਬਾਅਦ ਇਜ਼ਰਾਇਲੀ ਰਾਜਦੂਤ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ।
Israel Palestine Conflict: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਨੂੰ ਲੈ ਕੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੀ ਟਿੱਪਣੀ 'ਤੇ ਇਜ਼ਰਾਇਲੀ ਰਾਜਦੂਤ ਨੇ ਬੇਹੱਦ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਾਨ ਨੇ ਏਰਦੋਗਨ ਦੀ ਟਿੱਪਣੀ ਦੀ ਨਿੰਦਾ ਕਰਦੇ ਹੋਏ ਕਿਹਾ, "ਸੱਪ ਤਾਂ ਸੱਪ ਹੀ ਰਹੇਗਾ।"
ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਏਰਦਾਨ ਨੇ ਏਰਡੋਗਨ 'ਤੇ ਯਹੂਦੀ ਵਿਰੋਧੀ ਰਵੱਈਆ ਰੱਖਣ ਦਾ ਦੋਸ਼ ਲਾਇਆ ਹੈ। ਇਸਤਾਂਬੁਲ ਵਿੱਚ ਫਲਸਤੀਨ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨ ਤੋਂ ਬਾਅਦ ਏਰਦੋਗਨ ਦੀਆਂ ਟਿੱਪਣੀਆਂ ਆਈਆਂ।
ਕੀ ਕਿਹਾ ਹਮਾਸ-ਇਜ਼ਰਾਈਲ ਯੁੱਧ 'ਤੇ ਰੇਸੇਪ ਤੈਯਪ ਏਰਦੋਗਨ ਨੇ?
ਏਰਦੋਗਨ ਨੇ ਫਲਸਤੀਨ ਦੇ ਸਮਰਥਨ 'ਚ ਆਯੋਜਿਤ ਰੈਲੀ 'ਚ ਇਕ ਘੰਟਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਇਜ਼ਰਾਈਲ ਨੂੰ ਯੁੱਧ ਅਪਰਾਧੀ ਅਤੇ ਕਬਜ਼ਾਧਾਰੀ ਕਿਹਾ। ਏਰਦੋਗਨ ਨੇ ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਨੂੰ 'ਨਸਲਕੁਸ਼ੀ' ਦੱਸਿਆ ਹੈ। ਉਹਨਾਂ ਨੇ ਇਜ਼ਰਾਈਲ 'ਤੇ, ਆਪਣੇ ਪੱਛਮੀ ਸਹਿਯੋਗੀਆਂ ਦੁਆਰਾ, ਯੁੱਧ ਅਪਰਾਧਾਂ ਦੇ ਪਿੱਛੇ ਮੁੱਖ ਦੋਸ਼ੀ ਹੋਣ ਦਾ ਦੋਸ਼ ਲਾਇਆ।
ਤੁਰਕੀ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਇਜ਼ਰਾਈਲ ਨੂੰ ਯੁੱਧ ਅਪਰਾਧੀ ਐਲਾਨ ਕਰਨਗੇ, ਜਿਸ ਲਈ ਉਹ ਤਿਆਰੀ ਕਰ ਰਹੇ ਹਨ। ਏਰਦੋਗਨ ਨੇ ਹਮਾਸ ਨੂੰ ਅੱਤਵਾਦੀ ਸੰਗਠਨ ਮੰਨਣ ਤੋਂ ਇਨਕਾਰ ਕਰ ਦਿੱਤਾ। ਹਮਾਸ ਨੂੰ ਅਮਰੀਕਾ, ਬ੍ਰਿਟੇਨ ਅਤੇ ਕੁਝ ਹੋਰ ਦੇਸ਼ਾਂ ਨੇ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ।
ਇਸਤਾਂਬੁਲ ਵਿੱਚ ਫਲਸਤੀਨੀ ਝੰਡੇ ਲਹਿਰਾਉਂਦੀ ਭੀੜ ਨੂੰ ਸੰਬੋਧਿਤ ਕਰਦੇ ਹੋਏ, ਏਰਦੋਗਨ ਨੇ ਕਿਹਾ, "ਇਸਰਾਈਲ 22 ਦਿਨਾਂ ਤੋਂ ਖੁੱਲ੍ਹੇਆਮ ਯੁੱਧ ਅਪਰਾਧ ਕਰ ਰਿਹਾ ਹੈ ਪਰ ਪੱਛਮੀ ਨੇਤਾ ਇਸ ਉੱਤੇ ਪ੍ਰਤੀਕਿਰਿਆ ਤਾਂ ਦੂਰ, ਇਜ਼ਰਾਈਲ ਨੂੰ ਜੰਗਬੰਦੀ ਲਈ ਵੀ ਨਹੀਂ ਕਹਿ ਸਕਦੇ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ