ਪਾਕਿਸਤਾਨ 'ਤੇ ਹਮਲਾ ਕਰਨ ਜਾ ਰਿਹਾ ਭਾਰਤ ? ਜੈਸ਼ੰਕਰ ਦੇ POK 'ਤੇ ਬਿਆਨ ਨੇ ਇਸਲਾਮਾਬਾਦ 'ਚ ਹਲਚਲ ਮਚਾਈ, ਮਾਹਿਰ ਨੇ ਦਿੱਤੀ ਵੱਡੀ ਚੇਤਾਵਨੀ
ਪਾਕਿਸਤਾਨੀ ਰਾਜਨੀਤਿਕ ਟਿੱਪਣੀਕਾਰ ਚੀਮਾ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਵੀ ਭਾਰਤ ਤੋਂ ਕਸ਼ਮੀਰ ਲੈਣ ਦੀ ਹਜ਼ਾਰ ਵਾਰ ਸਹੁੰ ਖਾਧੀ ਹੈ। ਮੈਂ ਪੁੱਛਦਾ ਹਾਂ ਕਿ, ਕੀ ਪਾਕਿਸਤਾਨ ਅਜਿਹਾ ਕਰ ਸਕਦਾ ਹੈ। ਦੋਵੇਂ ਧਿਰਾਂ ਕਸ਼ਮੀਰ 'ਤੇ ਦਾਅਵੇ ਕਰਦੀਆਂ ਹਨ ਪਰ ਇਹ ਸਿਰਫ਼ ਜ਼ੁਬਾਨੀ ਗੱਲਬਾਤ ਹੈ।

Pakistan News: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਮਕਬੂਜ਼ਾ ਕਸ਼ਮੀਰ (POK) 'ਤੇ ਆਪਣਾ ਦਾਅਵਾ ਛੱਡ ਦਿੰਦਾ ਹੈ, ਤਾਂ ਇਹ ਮੁੱਦਾ ਜੋ ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਦਾ ਕਾਰਨ ਬਣ ਗਿਆ ਹੈ, ਹੱਲ ਹੋ ਜਾਵੇਗਾ। ਜੈਸ਼ੰਕਰ ਨੇ ਇਹ ਗੱਲ ਪਿਛਲੇ ਹਫ਼ਤੇ ਲੰਡਨ ਵਿੱਚ ਇੱਕ ਸਮਾਗਮ ਦੌਰਾਨ ਕਹੀ ਸੀ।
ਉਨ੍ਹਾਂ ਦੇ ਇਸ ਬਿਆਨ ਦੀ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਚਰਚਾ ਹੋ ਰਹੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਪਾਕਿਸਤਾਨ ਵਿੱਚ ਭਾਰਤ ਦੇ ਪੀਓਕੇ 'ਤੇ ਹਮਲੇ ਦੀ ਧਮਕੀ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਮਾਹਰ ਇਸਨੂੰ ਸਿਰਫ਼ ਇੱਕ ਰਾਜਨੀਤਿਕ ਨਾਅਰਾ ਮੰਨ ਰਹੇ ਹਨ। ਪਾਕਿਸਤਾਨੀ ਪੱਤਰਕਾਰ ਆਰਜ਼ੂ ਕਾਜ਼ਮੀ ਨੇ ਇਸ ਮੁੱਦੇ 'ਤੇ ਕਮਰ ਚੀਮਾ ਨਾਲ ਗੱਲ ਕੀਤੀ ਹੈ।
ਆਰਜ਼ੂ ਕਾਜ਼ਮੀ ਨੇ ਆਪਣੇ ਯੂਟਿਊਬ ਚੈਨਲ 'ਤੇ ਕਮਰ ਚੀਮਾ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੈਸ਼ੰਕਰ ਸਿੱਧੇ ਤੌਰ 'ਤੇ ਕਹਿ ਰਹੇ ਹਨ ਕਿ ਪਾਕਿਸਤਾਨ ਨੂੰ ਕਸ਼ਮੀਰ ਤੋਂ ਪਿੱਛੇ ਹਟ ਜਾਣਾ ਚਾਹੀਦਾ ਹੈ। ਆਰਜ਼ੂ ਨੇ ਚੀਮਾ ਨੂੰ ਸਵਾਲ ਕੀਤਾ ਕਿ ਅਜਿਹਾ ਨਹੀਂ ਲੱਗਦਾ ਕਿ ਕੋਈ ਵੀ ਵਿਦੇਸ਼ ਮੰਤਰੀ ਆਪਣੀ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਅਜਿਹਾ ਬਿਆਨ ਦੇ ਸਕਦਾ ਹੈ। ਇਸ ਬਿਆਨ ਤੋਂ ਬਾਅਦ, ਕੀ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਪੀਓਕੇ 'ਤੇ ਹਮਲੇ ਦੇ ਕੁਝ ਸੰਕੇਤ ਦਿੱਤੇ ਹਨ ?
ਆਰਜ਼ੂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਚੀਮਾ ਨੇ ਕਿਹਾ, 'ਭਾਰਤ ਦੀ ਅਧਿਕਾਰਤ ਨੀਤੀ ਸ਼ਾਇਦ ਇਸ ਤਰ੍ਹਾਂ ਦੀ ਨਹੀਂ ਹੈ।' ਮੈਨੂੰ ਨਹੀਂ ਲੱਗਦਾ ਕਿ ਕੱਲ੍ਹ ਨੂੰ ਜੇ ਭਾਰਤ ਕਸ਼ਮੀਰ 'ਤੇ ਪਾਕਿਸਤਾਨ ਨਾਲ ਕੋਈ ਗੱਲਬਾਤ ਕਰਦਾ ਹੈ, ਤਾਂ ਭਾਰਤ ਕਹੇਗਾ ਕਿ ਸਾਨੂੰ ਪੀਓਕੇ ਦੇ ਦਿਓ ਤੇ ਸਾਰਾ ਵਿਵਾਦ ਖਤਮ ਹੋ ਗਿਆ ਹੈ।
ਇਹ ਕੋਈ ਗੰਭੀਰ ਮਾਮਲਾ ਨਹੀਂ ਜਾਪਦਾ ਪਰ ਭਾਰਤ ਦੀ ਸੱਤਾਧਾਰੀ ਭਾਜਪਾ ਨੇ ਇਸਨੂੰ ਯਕੀਨੀ ਤੌਰ 'ਤੇ ਇੱਕ ਰਾਜਨੀਤਿਕ ਮੁੱਦਾ ਬਣਾ ਦਿੱਤਾ ਹੈ। ਜੈਸ਼ੰਕਰ ਤੋਂ ਪਹਿਲਾਂ ਰਾਜਨਾਥ ਸਿੰਘ ਤੇ ਅਮਿਤ ਸ਼ਾਹ ਵਰਗੇ ਮੋਦੀ ਸਰਕਾਰ ਦੇ ਸਾਰੇ ਵੱਡੇ ਚਿਹਰਿਆਂ ਨੇ ਵੀ ਪੀਓਕੇ ਬਾਰੇ ਅਜਿਹੀਆਂ ਗੱਲਾਂ ਕਹੀਆਂ ਹਨ।
ਚੀਮਾ ਨੇ ਕਿਹਾ ਕਿ ਭਾਰਤ ਸਿਰਫ਼ ਜੰਗ ਲੜ ਕੇ ਹੀ ਕਸ਼ਮੀਰ ਪ੍ਰਾਪਤ ਕਰ ਸਕਦਾ ਹੈ। ਕਸ਼ਮੀਰ ਦੇ ਪਹਾੜਾਂ ਤੇ ਦਰਿਆਵਾਂ ਨੂੰ ਦੇਖਦੇ ਹੋਏ, ਉੱਥੇ ਜੰਗ ਆਸਾਨ ਨਹੀਂ ਹੈ। ਭਾਰਤ ਕੋਲ ਇੱਕ ਵੱਡੀ ਫੌਜ ਹੈ ਪਰ ਪਾਕਿਸਤਾਨ ਵੀ ਇੱਕ ਵੱਡੀ ਫੌਜੀ ਸ਼ਕਤੀ ਹੈ। ਅਜਿਹੀ ਸਥਿਤੀ ਵਿੱਚ ਇੱਕ ਵੱਡੀ ਜੰਗ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਭਾਰਤ ਜੰਗ ਵਿੱਚ ਜਾਣਾ ਚਾਹੇਗਾ।
ਪਾਕਿਸਤਾਨੀ ਰਾਜਨੀਤਿਕ ਟਿੱਪਣੀਕਾਰ ਚੀਮਾ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਵੀ ਭਾਰਤ ਤੋਂ ਕਸ਼ਮੀਰ ਲੈਣ ਦੀ ਹਜ਼ਾਰ ਵਾਰ ਸਹੁੰ ਖਾਧੀ ਹੈ। ਮੈਂ ਪੁੱਛਦਾ ਹਾਂ ਕਿ, ਕੀ ਪਾਕਿਸਤਾਨ ਅਜਿਹਾ ਕਰ ਸਕਦਾ ਹੈ। ਦੋਵੇਂ ਧਿਰਾਂ ਕਸ਼ਮੀਰ 'ਤੇ ਦਾਅਵੇ ਕਰਦੀਆਂ ਹਨ ਪਰ ਇਹ ਸਿਰਫ਼ ਜ਼ੁਬਾਨੀ ਗੱਲਬਾਤ ਹੈ।






















