ਪੜਚੋਲ ਕਰੋ
Advertisement
ਜੋਅ ਬਾਇਡਨ ਅਮਰੀਕਾ ਦੀ ਕਮਾਨ ਸੰਭਾਲਦੇ ਹੀ ਪਹਿਲੇ 10 ਦਿਨਾਂ 'ਚ ਇਨ੍ਹਾਂ 4 ਮੁਸ਼ਕਲਾਂ ਦਾ ਕਰਨਗੇ ਹੱਲ
ਅਮਰੀਕਾ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਾਰਨ 3,85,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 4,00,00 ਦੇ ਨੇੜੇ ਪਹੁੰਚਣ ਵਾਲੀ ਹੈ ਤੇ ਇੱਕ ਹਫਤੇ ਵਿੱਚ ਇੱਕ ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸ ਮਹਾਮਾਰੀ ਦਾ ਵਿਆਪਕ ਪ੍ਰਭਾਵ ਅਮਰੀਕੀ ਅਰਥਚਾਰੇ 'ਤੇ ਵੀ ਪਿਆ ਹੈ, ਜਿਸ ਕਾਰਨ ਰੁਜ਼ਗਾਰ ਦਾ ਸੰਕਟ ਵੀ ਪੈਦਾ ਹੋ ਗਿਆ ਹੈ।
ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ (Joe Biden) ਅਗਲੇ ਹਫਤੇ ਅਹੁਦਾ ਸੰਭਾਲਣਗੇ। ਅਹੁਦਾ ਸੰਭਾਲਣ ਦੇ ਪਹਿਲੇ 10 ਦਿਨਾਂ ਅੰਦਰ ਬਾਇਡਨ ਕੋਰੋਨਵਾਇਰਸ (Coronavirus) ਮਹਾਮਾਰੀ, ਖ਼ਰਾਬ ਅਮਰੀਕੀ ਆਰਥਿਕਤਾ (American Economy), ਮੌਸਮ 'ਚ ਤਬਦੀਲੀ ਤੇ ਨਸਲੀ ਬੇਇਨਸਾਫੀ ਨਾਲ ਜੁੜੇ ਚਾਰ ਅਹਿਮ ਸੰਕਟਾਂ ਦੇ ਹੱਲ ਲਈ ਨਿਰਣਾਇਕ ਕਦਮ ਚੁੱਕਣਗੇ। ਉਨ੍ਹਾਂ ਦੇ ਇੱਕ ਸੀਨੀਅਰ ਸਹਿਯੋਗੀ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਉਸ ਦੇ ਸਟਾਫ ਦੇ ਚੀਫ਼ ਬਣੇ ਰੋਨ ਕਲੈਨ ਨੇ ਵ੍ਹਾਈਟ ਹਾਊਸ ਦੇ ਸੀਨੀਅਰ ਸਟਾਫ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ, “ਇਨ੍ਹਾਂ ਸਾਰੇ ਸੰਕਟਾਂ ‘ਤੇ ਤੁਰੰਤ ਕਾਰਵਾਈ ਕਰਨ ਤੇ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ।” ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਰਾਸ਼ਟਰਪਤੀ ਬਾਇਡਨ ਇੱਕ ਦਰਜਨ ਦੇ ਕਰੀਬ ਆਦੇਸ਼ਾਂ ‘ਤੇ ਦਸਤਖਤ ਕਰਨਗੇ।
ਕਲੈਨ ਨੇ ਕਿਹਾ, “ਆਪਣੇ ਕਾਰਜਕਾਲ ਦੇ ਪਹਿਲੇ 10 ਦਿਨਾਂ ਵਿੱਚ ਰਾਸ਼ਟਰਪਤੀ ਬਾਇਡਨ ਚਾਰ ਸੰਕਟਾਂ ਨਾਲ ਨਜਿੱਠਣ ਲਈ ਫੈਸਲਾਕੁੰਨ ਕਦਮ ਚੁੱਕਣਗੇ ਤੇ ਨਾ ਪੂਰਾ ਹੋਣ ਵਾਲੇ ਨੁਕਸਾਨ ਨੂੰ ਰੋਕਣ ਤੇ ਵਿਸ਼ਵ ਵਿਚ ਅਮਰੀਕਾ ਦੀ ਥਾਂ ਬਹਾਲ ਕਰਨ ਲਈ ਜ਼ਰੂਰੀ ਕਦਮ ਲੈਣਗੇ।”
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਮੁਤਾਬਕ, ਅਮਰੀਕਾ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਾਰਨ 3,85,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੋਵਿਡ-19 ਤੋਂ ਮਰਨ ਵਾਲਿਆਂ ਦੀ ਗਿਣਤੀ 4,00,00 ਦੇ ਨੇੜੇ ਪਹੁੰਚਣ ਵਾਲੀ ਹੈ ਤੇ ਇੱਕ ਹਫਤੇ ਵਿੱਚ ਇੱਕ ਲੱਖ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸ ਮਹਾਮਾਰੀ ਦਾ ਵਿਆਪਕ ਪ੍ਰਭਾਵ ਅਮਰੀਕੀ ਅਰਥਚਾਰੇ 'ਤੇ ਵੀ ਪਿਆ ਹੈ, ਜਿਸ ਕਾਰਨ ਰੁਜ਼ਗਾਰ ਦਾ ਸੰਕਟ ਵੀ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ: ‘ਖ਼ਾਲਸਾ ਏਡ’ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਮਨੁੱਖਤਾ ਲਈ ਕੀਤਾ ਸ਼ਾਨਦਾਰ ਕੰਮ
ਇਸੇ ਹਫ਼ਤੇ ਬਾਇਡਨ ਨੇ ਨਵੀਂ ਉਤਸ਼ਾਹ ਅਦਾਇਗੀਆਂ ਤੇ ਹੋਰ ਮਦਦ ਰਾਹੀਂ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਇੱਕ 1.9 ਟ੍ਰਿਲੀਅਨ ਡਾਲਰ ਦੀ ਭਾਲ ਵਾਲੀ ਯੋਜਨਾ ਦੀ ਸ਼ੁਰੂਆਤ ਕੀਤੀ ਤੇ ਕੋਵਿਡ ਟੀਕਾਕਰਣ ਵਿੱਚ ਤੇਜ਼ੀ ਲਿਆਉਣ ਲਈ ਠੋਸ ਯੋਜਨਾ ਵੀ ਬਣਾਈ।
ਕਲੈਨ ਨੇ ਕਿਹਾ ਕਿ ਉਦਘਾਟਨ ਦਿਵਸ ਮੌਕੇ ਬਾਇਡਨ ਵਾਅਦੇ ਮੁਤਾਬਕ ਪੈਰਿਸ ਜਲਵਾਯੂ ਸਮਝੌਤੇ ਵਿੱਚ ਅਮਰੀਕਾ ਦੇ ਮੁੜ ਸ਼ਾਮਲ ਕੀਤੇ ਜਾਣ ਤੇ ਕੁਝ ਮੁਸਲਿਮ ਬਹੁਗਿਣਤੀ ਦੇਸ਼ਾਂ ਦੇ ਲੋਕਾਂ ਦੇ ਦਾਖਲੇ 'ਤੇ ਟਰੰਪ ਦੁਆਰਾ ਲਾਈ ਗਈ ਪਾਬੰਦੀ ਨੂੰ ਹਟਾਉਣ ਸਮੇਤ ਕਈ ਮੁੱਖ ਆਦੇਸ਼ਾਂ 'ਤੇ ਦਸਤਖਤ ਕਰ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement