ਪੜਚੋਲ ਕਰੋ

ਕਬੱਡੀ ਬਹਾਨੇ ਕੈਨੇਡਾ ਦੇ ਨਜ਼ਾਰੇ ਲੁੱਟਣ ਵਾਲਿਆਂ ਦੀ ਖੁੱਲ੍ਹੀ ਪੋਲ, ਸਰਕਾਰ ਲਵੇਗੀ ਵੱਡਾ ਐਕਸ਼ਨ

ਰਵੀ ਇੰਦਰ ਸਿੰਘ ਚੰਡੀਗੜ੍ਹ: ਕਬੱਡੀ ਸਿਰਫ਼ ਖੇਡ ਹੀ ਨਹੀਂ ਰਹੀ, ਬਲਕਿ ਇਹ ਹੁਣ ਮੋਟਾ ਪੈਸਾ ਕਮਾਉਣ ਦਾ ਸਾਧਨ ਬਣ ਗਈ ਹੈ। ਇਸ ਦੇ ਨਾਲ ਹੀ ਕਬੱਡੀ ਨੇ ਪੰਜਾਬੀਆਂ ਲਈ ਵਿਦੇਸ਼ਾਂ ਦੇ ਬੂਹੇ ਵੀ ਖੋਲ੍ਹ ਦਿੱਤੇ, ਜਿਸ ਦਾ ਕਈਆਂ ਨੇ ਨਾਜਾਇਜ਼ ਫਾਇਦਾ ਵੀ ਚੁੱਕਿਆ ਹੈ। ਇਸ ਗੱਲ ਦਾ ਖੁਲਾਸਾ ਕੈਨੇਡਾ ਸਰਕਾਰ ਦੀ ਖ਼ੁਫ਼ੀਆ ਰਿਪੋਰਟ ਵਿੱਚ ਹੋਇਆ ਹੈ, ਕਿ ਕਬੱਡੀ ਬਹਾਨੇ ਉਨ੍ਹਾਂ ਦੇ ਦੇਸ਼ ਆਉਣ ਵਾਲੇ ਨੌਜਵਾਨਾਂ ਵਿੱਚੋਂ ਅੱਧੇ ਹੀ ਵਾਪਸ ਪਰਤਦੇ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਤਕਰੀਬਨ 47 ਫ਼ੀਸਦ ਨੌਜਵਾਨ ਜੋ ਕੈਨੇਡਾ ਵਿੱਚ ਕਬੱਡੀ ਖੇਡਣ ਆਉਂਦੇ ਹਨ, ਵਾਪਸ ਨਹੀਂ ਪਰਤਦੇ। ਖ਼ਬਰ ਏਜੰਸੀ ਆਈਏਐਨਐਸ ਮੁਤਾਬਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2015, 2016 ਤੇ 2017 ਵਿੱਚ 261 ਕਬੱਡੀ ਖਿਡਾਰੀਆਂ ਨੂੰ ਵੀਜ਼ਾ ਜਾਰੀ ਹੋਏ, ਜਿਨ੍ਹਾਂ ਵਿੱਚੋਂ 47 ਫ਼ੀਸਦ ਨੇ ਵਾਪਸ ਭਾਰਤ ਪਰਤ ਕੇ ਚੰਡੀਗੜ੍ਹ ਸਥਿਤ ਪ੍ਰਵਾਸ ਕੇਂਦਰ 'ਚ ਸੂਚਿਤ ਨਹੀਂ ਕੀਤਾ। ਬਾਕੀਆਂ 'ਚੋਂ 26 ਫ਼ੀਸਦੀ ਨੇ ਕੈਨੇਡਾ ਵਿੱਚ ਕੰਮਕਾਜੀ ਵੀਜ਼ੇ (ਵਰਕ ਪਰਮਿਟ) ਤੇ ਇੱਕ ਫ਼ੀਸਦ ਨੇ ਰਿਫੀਊਜੀ ਹੋਣ ਦਾ ਦਾਅਵਾ ਕੀਤਾ। ਰਿਪੋਰਟ ਮੁਤਾਬਕ ਇਨ੍ਹਾਂ ਸਾਲਾਂ ਵਿੱਚ ਖਿਡਾਰੀਆਂ ਦੇ ਵਾਪਸ ਆਪਣੇ ਦੇਸ਼ ਪਰਤਣ ਦੀ ਦਰ ਵਧੀ ਹੈ ਯਾਨੀ ਸਾਲ 2015 'ਚ 42% ਖਿਡਾਰੀ ਹੀ ਭਾਰਤ ਪਰਤੇ ਸਨ ਪਰ ਸਾਲ 2017 'ਚ 62% ਖਿਡਾਰੀ ਕੈਨੇਡਾ ਛੱਡ ਗਏ। ਉੱਧਰ, ਆਪਣੇ ਪੇਸ਼ੇ ਦੇ ਉਲਟ ਕੰਮਕਾਜੀ ਵੀਜ਼ੇ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ ਵੀ 21% ਤੋਂ 30% ਤਕ ਵਧੀ ਹੈ। ਕੈਨੇਡਾ ਆਧਾਰਤ ਚਾਰ ਵੱਡੀਆਂ ਕਬੱਡੀ ਫੈਡਰੇਸ਼ਨਜ਼ ਇਨ੍ਹਾਂ ਖਿਡਾਰੀਆਂ ਨੂੰ ਵੱਡੀ ਗਿਣਤੀ ਵਿੱਚ ਮੌਜੂਦ ਭਾਰਤੀ ਲੋਕਾਂ ਦੇ ਮਨੋਰੰਜਨ ਲਈ ਉੱਥੇ ਖੇਡਣ ਲਈ ਬੁਲਾਉਂਦੀਆਂ ਹਨ। ਅੰਕੜੇ ਦੱਸਦੇ ਹਨ ਕਿ ਚਾਰ ਵਿੱਚੋਂ ਦੋ ਕਬੱਡੀ ਫੈਡਰੇਸ਼ਨਜ਼ ਵੱਲੋਂ ਸੱਦੇ ਗਏ ਖਿਡਾਰੀਆਂ ਵਿੱਚੋਂ 29% ਹੀ ਵਾਪਸ ਜਾਂਦੇ ਹਨ। ਚੰਡੀਗੜ੍ਹ ਸਥਿਤ ਵੀਜ਼ਾ ਦਫ਼ਤਰ ਮੁਤਾਬਕ ਵੱਡੀ ਗਿਣਤੀ ਵਿੱਚ ਕਬੱਡੀ ਖਿਡਾਰੀ ਕੈਨੇਡਾ ਜਾਣ ਲਈ ਬਿਨੈ ਕਰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰ ਅਣਵਿਆਹੇ ਪੁਰਸ਼ ਹੁੰਦੇ ਹਨ ਜਿਨ੍ਹਾਂ ਕੋਲ ਕੋਈ ਖ਼ਾਸ ਆਰਥਕ ਵਸੀਲੇ ਵੀ ਨਹੀਂ ਹੁੰਦੇ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਗ਼ਲਤਬਿਆਨੀ, ਧੋਖਾਧੜ੍ਹੀ ਤੇ ਜਾਅਲੀ ਦਸਤਾਵੇਜ਼ਾਂ ਜਿਵੇਂ ਕਿ ਟੂਰਨਾਮੈਂਟ ਦੇ ਜਾਅਲੀ ਸਬੂਤ ਤੇ ਫ਼ੋਟੋਗ੍ਰਾਫ ਆਦਿ ਨਾਲ ਕਬੱਡੀ ਖੇਡਣ ਲਈ ਵੀਜ਼ਾ ਹਾਸਲ ਕੀਤੇ ਜਾ ਰਹੇ ਹਨ। ਇਹ ਰਿਪੋਰਟ ਕੈਨੇਡਾ ਸਰਕਾਰ ਕੋਲ ਹੈ ਅਤੇ ਇਸ 'ਤੇ ਜਲਦ ਹੀ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ

ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ

ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ

ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Advertisement
ABP Premium

ਵੀਡੀਓਜ਼

Punjab Weather Update | ਚੰਡੀਗੜ੍ਹ ਤੇ ਪੰਜਾਬ ਦੇ 23 ਜਿਲ੍ਹਿਆਂ ਲਈ ਮੋਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟਮਰਹੂਮ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਬੁੱਤ 'ਚ ਪਾਈ ਜਾਨ, ਕਲਾਕਾਰ ਨੇ ਕਰਤੀ ਕਮਾਲWomen Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ

Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ

ਸਰਦੀਆਂ 'ਚ ਜੋੜਾਂ ਦੇ ਦਰਦ ਤੋਂ ਰਹਿੰਦੇ ਪਰੇਸ਼ਾਨ ਤਾਂ ਅਪਣਾਓ ਆਹ ਤਰੀਕੇ, ਮਿਲੇਗਾ ਆਰਾਮ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8-1-2025

Embed widget