ਪੜਚੋਲ ਕਰੋ
Advertisement
ਅਮਰੀਕਾ ਤੋਂ ਭਾਰਤੀਆਂ ਲਈ ਚੰਗੀ ਖ਼ਬਰ! 1.1 ਕਰੋੜ ਪਰਵਾਸੀਆਂ ਨੂੰ ਮਿਲੇਗੀ ਰਾਹਤ
ਦੱਸ ਦਈਏ ਕਿ DACA ਲਈ ਯੋਗ ਕੁਲ 20,000 ਭਾਰਤੀਆਂ ਵਿੱਚੋਂ ਸਿਰਫ 13% ਨੇ ਪ੍ਰੋਗਰਾਮ ਲਈ ਅਰਜ਼ੀ ਦਿੱਤੀ। ਇਸ ਤਰ੍ਹਾਂ ਨਵਾਂ ਫੈਸਲਾ ਲੱਖਾਂ ਭਾਰਤੀਆਂ ਨੂੰ ਡੀਏਸੀਏ ਦੇ ਹੱਕਦਾਰ ਬਣਨ ਦੇ ਯੋਗ ਕਰੇਗਾ। ਅਮਰੀਕਾ ਵਿਚ ਡੀਏਸੀਏ ਪ੍ਰੋਗਰਾਮ ਵਿੱਚ ਹੁਣ ਤਕ 6.4 ਲੱਖ ਪ੍ਰਵਾਸੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪਾਕਿਸਤਾਨ ਤੋਂ 1300, ਬੰਗਲਾਦੇਸ਼ ਤੋਂ 470, ਸ੍ਰੀਲੰਕਾ ਤੋਂ 120 ਤੇ ਨੇਪਾਲ ਤੋਂ 60 ਡ੍ਰੀਮਰਸ ਨੂੰ ਡੀਏਸੀਏ ਦਾ ਅਧਿਕਾਰ ਹੈ।
ਵਾਸ਼ਿੰਗਟਨ: ਮੰਗਲਵਾਰ ਨੂੰ ਸੰਯੁਕਤ ਰਾਜ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ, "ਮੈਂ ਅਮਰੀਕੀ ਸੰਸਦ (ਕਾਂਗਰਸ) ਵਿੱਚ ਇੱਕ ਬਿੱਲ ਲਿਆਵਾਂਗੀ, ਜਿਸ ਨਾਲ 1.1 ਕਰੋੜ ਪ੍ਰਵਾਸੀਆਂ ਨੂੰ ਨਾਗਰਿਕਤਾ ਮਿਲੇਗੀ, ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹਨ।" ਦੱਸ ਦਈਏ ਕਿ ਅਮਰੀਕਾ ਵਿੱਚ 6.3 ਲੱਖ ਭਾਰਤੀ ਹਨ, ਜੋ ਬਗੈਰ ਦਸਤਾਵੇਜ਼ਾਂ ਦੇ ਇੱਥੇ ਰਹੀ ਰਹੇ ਹਨ। ਇਨ੍ਹਾਂ 'ਚ 2010 ਤੋਂ ਬਾਅਦ 72 ਪ੍ਰਤੀਸ਼ਤ ਵਾਧਾ ਹੋਇਆ ਹੈ।
ਟਵਿੱਟਰ 'ਤੇ ਕਮਲਾ ਨੇ ਕਿਹਾ, "ਅਹੁਦਾ ਸੰਭਾਲਦਿਆਂ ਹੀ ਮੇਰੀ ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੀ ਪਹਿਲੀ ਤਰਜੀਹ ਕੋਰੋਨਾਵਾਇਰਸ ਤੋਂ ਅਮਰੀਕੀ ਲੋਕਾਂ ਦੀ ਜਾਨ ਨੂੰ ਬਚਾਉਣਾ ਹੋਵੇਗਾ। ਪਹਿਲੇ ਦਿਨ ਤੋਂ ਮੈਂ ਤੇ ਬਾਇਡੇਨ ਕੋਰੋਨਾ ਨੂੰ ਕੰਟਰੋਲ ਕਰਨ ਲਈ ਕੰਮ ਕਰਾਂਗੇ। ਉਨ੍ਹਾਂ ਪੈਰਿਸ ਜਲਵਾਯੂ ਸਮਝੌਤੇ ਵਿੱਚ ਸ਼ਾਮਲ ਹੋਣ ਦੇ ਆਪਣੇ ਸੰਕਲਪ ਨੂੰ ਵੀ ਦੁਹਰਾਇਆ, ਜਿਸ ਤੋਂ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਆਪਣੇ ਹੱਥ ਖਿੱਚ ਲਏ ਸੀ।
ਹੈਰਿਸ ਨੇ ਕਿਹਾ, “ਅਸੀਂ ਡਰੀਮਰਜ਼ (ਨੌਜਵਾਨ ਪ੍ਰਵਾਸੀ) ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਕੰਮ ਕਰਾਂਗੇ। ਇਸ ਲਈ ਇੱਕ ਬਿੱਲ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਉਨ੍ਹਾਂ ਨੂੰ ਨਾਗਰਿਕਤਾ ਦੇਣ ਲਈ ਰੋਡਮੈਪ ਹੋਵੇਗਾ। ਇਹ ਸਿਰਫ ਸ਼ੁਰੂਆਤ ਹੈ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਆਪਣੇ ਪੂਰਵਗਾਮੀ ਬਰਾਕ ਓਬਾਮਾ ਪ੍ਰਸ਼ਾਸਨ ਵੱਲੋਂ ਲਿਆਂਦੇ ਡੀਏਸੀਏ ਪ੍ਰੋਗਰਾਮ ਨੂੰ ਰੋਕਣ ਦੀ ਯੋਜਨਾ ਬਣਾਈ ਸੀ। ਦੱਸ ਦਈਏ ਕਿ DACA ਲਈ ਯੋਗ ਕੁਲ 20,000 ਭਾਰਤੀਆਂ ਵਿੱਚੋਂ ਸਿਰਫ 13% ਨੇ ਪ੍ਰੋਗਰਾਮ ਲਈ ਅਰਜ਼ੀ ਦਿੱਤੀ। ਇਸ ਤਰ੍ਹਾਂ ਨਵਾਂ ਫੈਸਲਾ ਲੱਖਾਂ ਭਾਰਤੀਆਂ ਨੂੰ ਡੀਏਸੀਏ ਦੇ ਹੱਕਦਾਰ ਬਣਨ ਦੇ ਯੋਗ ਕਰੇਗਾ। ਅਮਰੀਕਾ ਵਿਚ ਡੀਏਸੀਏ ਪ੍ਰੋਗਰਾਮ ਵਿੱਚ ਹੁਣ ਤਕ 6.4 ਲੱਖ ਪ੍ਰਵਾਸੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪਾਕਿਸਤਾਨ ਤੋਂ 1300, ਬੰਗਲਾਦੇਸ਼ ਤੋਂ 470, ਸ੍ਰੀਲੰਕਾ ਤੋਂ 120 ਤੇ ਨੇਪਾਲ ਤੋਂ 60 ਡ੍ਰੀਮਰਸ ਨੂੰ ਡੀਏਸੀਏ ਦਾ ਅਧਿਕਾਰ ਹੈ। ਹੁਣ ਜਾਣੋ ਕੀ ਹੁੰਦਾ ਡ੍ਰੀਮਰਜ਼ ਐਕਟ ਡ੍ਰੀਮਰਜ਼ ਐਕਟ ਤਹਿਤ ਇੱਥੇ ਬਹੁਤ ਸਾਰੇ ਨੌਜਵਾਨ ਪ੍ਰਵਾਸੀ ਜੋ ਅਮਰੀਕਾ ਦੇ ਵਿਕਾਸ ਵਿਚ ਭਾਗੀਦਾਰੀ ਤੇ ਰਾਹਤ ਦੇ ਯੋਗ ਹਨ ਤੇ ਜਿਨ੍ਹਾਂ ਦੇ ਬੱਚੇ ਸਿੱਖਿਆ ਦੇ ਹੱਕਦਾਰ ਹਨ, ਇਸ ਪ੍ਰੋਗਰਾਮ ਤਹਿਤ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਬਗੈਰ ਕਿਸੇ ਦਸਤਾਵੇਜ਼ਾਂ ਦੇ ਆਰਜ਼ੀ ਸੁਰੱਖਿਆ ਪ੍ਰਦਾਨ ਕਰਨ ਦਾ ਪ੍ਰਬੰਧ ਹੁੰਦਾ ਹੈ, ਜਿਹੜੇ ਅਮਰੀਕਾ ਆਪਣੇ ਬਚਪਨ 'ਚ ਆਏ ਸਾ। ਅਜਿਹੇ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢੇ ਜਾਣ ਦੇ ਡਰ ਤੋਂ ਬਗੈਰ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ। Breaking- ਭਾਰਤ 'ਚ ਪੈਰ ਪਸਾਰ ਰਿਹਾ ਕੋਰੋਨਾ ਦਾ ਨਵਾਂ ਸਟ੍ਰੇਨ, UK ਦੀਆਂ ਉਡਾਣਾਂ 'ਤੇ ਰੋਕ ਵਧੀ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Day one @JoeBiden and I will act to get COVID-19 under control and save American lives. We’ll take action to protect Dreamers and send a bill to Congress with a roadmap to citizenship for 11M undocumented people. And we’ll rejoin the Paris Agreement. This is just the beginning.
— Kamala Harris (@KamalaHarris) December 29, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪਟਿਆਲਾ
ਲਾਈਫਸਟਾਈਲ
ਵਿਸ਼ਵ
Advertisement