Russia News : ਕਿਮ ਜੋਂਗ ਉਨ ਪਹੁੰਚੇ ਰੂਸ, ਕੀਤਾ ਗਿਆ ਰਸਮੀ ਸਵਾਗਤ
North Korea - ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਪਹੁੰਚ ਗਏ ਹਨ। ਇਥੇ ਦੌਰੇ ’ਤੇ ਉਨ੍ਹਾਂ ਦਾ ਰਸਮੀ
Russia News - ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਪਹੁੰਚ ਗਏ ਹਨ। ਇਥੇ ਦੌਰੇ ’ਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਪਿਛਲੇ ਚਾਰ ਸਾਲਾਂ ਵਿੱਚ ਕਿਮ ਜੋਂਗ ਉਨ ਦੀ ਇਹ ਪਹਿਲੀ ਰੂਸ ਯਾਤਰਾ ਹੈ। ਆਪਣੇ ਰੂਸ ਦੌਰੇ 'ਤੇ ਕਿਮ ਜੋਂਗ ਉਨ ਨੇ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਰਣਨੀਤਕ ਮਹੱਤਵ ਨੂੰ ਦਰਸਾਉਂਦਾ ਹੈ।
ਦੱਸ ਦਈਏ ਕਿ ਕਿਮ ਜੋਂਗ-ਉਨ ਦੀ ਯਾਤਰਾ ਉੱਤਰੀ ਕੋਰੀਆ ਅਤੇ ਉਸਦੀ ਕਮਿਊਨਿਸਟ ਵਰਕਰਜ਼ ਪਾਰਟੀ ਆਫ ਕੋਰੀਆ (ਡਬਲਯੂਪੀਕੇ) ਦੇ ਵਿਚਕਾਰ ਸਬੰਧਾਂ ਦੇ ਰਣਨੀਤਕ ਮਹੱਤਵ ਨੂੰ ਤਰਜੀਹ ਦੇਣ ਲਈ ਯੂਕਰੇਨ ਨਾਲ ਰੂਸ ਦੇ ਚੱਲ ਰਹੇ ਯੁੱਧ ਦੇ ਵਿਚਕਾਰ ਆਈ ਹੈ।
ਅਮਰੀਕੀ ਅਧਿਕਾਰੀਆਂ ਨੇ ਪਿਛਲੇ ਹਫਤੇ ਖੁਫੀਆ ਜਾਣਕਾਰੀ ਦਿੱਤੀ ਸੀ ਕਿ ਪੁਤਿਨ ਅਤੇ ਕਿਮ ਜੋਂਗ ਛੇਤੀ ਹੀ ਹਥਿਆਰਾਂ ਦੇ ਸੌਦੇ ਨੂੰ ਲੈ ਕੇ ਪੂਰਬੀ ਰੂਸੀ ਸ਼ਹਿਰ ਵਲਾਦੀਵੋਸਤੋਕ ਵਿਚ ਮੁਲਾਕਾਤ ਕਰਨਗੇ। ਰਿਪੋਰਟਾਂ ਮੁਤਾਬਕ ਉੱਤਰੀ ਕੋਰੀਆ ਯੂਕਰੇਨ ਯੁੱਧ 'ਚ ਰੂਸ ਨੂੰ ਹਥਿਆਰਾਂ ਦੀ ਸਪਲਾਈ ਕਰ ਸਕਦਾ ਹੈ। ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਪਿਛਲੇ ਸਾਲ ਵੀ ਉੱਤਰੀ ਕੋਰੀਆ ਨੇ ਰੂਸ ਨੂੰ ਮਿਜ਼ਾਈਲਾਂ ਅਤੇ ਰਾਕੇਟ ਸਪਲਾਈ ਕੀਤੇ ਸਨ।
ਵੈਗਨਰ ਗਰੁੱਪ ਨੇ ਯੂਕਰੇਨ ਯੁੱਧ ਵਿੱਚ ਇਸ ਹਥਿਆਰ ਦੀ ਵਰਤੋਂ ਕੀਤੀ ਸੀ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸੋਇਗੂ ਨੇ ਵੀ ਪਿਛਲੇ ਮਹੀਨੇ ਉੱਤਰੀ ਕੋਰੀਆ ਦਾ ਦੌਰਾ ਕੀਤਾ ਸੀ।
ਕੋਵਿਡ-19 ਤੋਂ ਬਾਅਦ ਕਿਮ ਜੋਂਗ ਉਨ ਦਾ ਇਹ ਪਹਿਲਾ ਵਿਦੇਸ਼ੀ ਦੌਰਾ ਹੈ। ਮੰਗਲਵਾਰ ਸਵੇਰੇ ਕਿਮ ਰੂਸ ਦੇ ਸਰਹੱਦੀ ਸ਼ਹਿਰ ਖਾਸਨ ਪਹੁੰਚੇ। ਉਥੇ ਰੇਲਵੇ ਸਟੇਸ਼ਨ 'ਤੇ ਮਾਸਕੋ ਅਤੇ ਸਥਾਨਕ ਖੇਤਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਉਸਨੇ ਰੂਸ ਦਾ ਸਫਰ ਨਿਰਧਾਰਤ ਕਰਨ ਲਈ ਆਪਣੀ ਬਖਤਰਬੰਦ ਸ਼ਾਹੀ ਰੇਲਗੱਡੀ ਦੀ ਵਰਤੋਂ ਕੀਤੀ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਯਾਤਰਾ DPRK ਅਤੇ ਰੂਸ ਵਿਚਾਲੇ ਦੋਸਤੀ ਅਤੇ ਸਹਿਯੋਗ ਦੇ ਸਬੰਧਾਂ ਨੂੰ ਉੱਚ ਪੱਧਰ 'ਤੇ ਲੈ ਜਾ ਸਕਦੀ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ