ਪੜਚੋਲ ਕਰੋ
Advertisement
ਉੱਤਰੀ ਕੋਰੀਆ ਦੇ ਤਾਨਾਸ਼ਾਹ ਦੀ ਨਵੀਂ ਤਸਵੀਰ ਆਈ ਸਾਹਮਣੇ, ਕੌਮਾ 'ਚ ਹੋਣ ਦਾ ਕੀਤਾ ਗਿਆ ਸੀ ਦਾਅਵਾ
ਕਿਮ ਜੋਂਗ ਉਨ ਦੀ ਖਰਾਬ ਸਿਹਤ ਬਾਰੇ ਅਟਕਲਾਂ ਦੇ ਵਿਚਕਾਰ ਉੱਤਰੀ ਕੋਰੀਆ ਨੇ ਆਪਣੇ ਨੇਤਾ ਦੀ ਇੱਕ ਨਵੀਂ ਤਸਵੀਰ ਜਾਰੀ ਕੀਤੀ ਹੈ। ਤਸਵੀਰ ਵਿੱਚ ਕਿਮ ਜੋਂਗ ਉਨ ਪੋਲੀਟਬੁਰੋ ਮੀਟਿੰਗਾਂ ਵਿੱਚ ਸ਼ਿਰਕਤ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਨਵੀਂ ਦਿੱਲੀ: ਕਿਮ ਜੋਂਗ ਉਨ ਦੀ ਖਰਾਬ ਸਿਹਤ ਬਾਰੇ ਅਟਕਲਾਂ ਦੇ ਵਿਚਕਾਰ ਉੱਤਰੀ ਕੋਰੀਆ ਨੇ ਆਪਣੇ ਨੇਤਾ ਦੀ ਇੱਕ ਨਵੀਂ ਤਸਵੀਰ ਜਾਰੀ ਕੀਤੀ ਹੈ। ਤਸਵੀਰ ਵਿੱਚ ਕਿਮ ਜੋਂਗ ਉਨ ਪੋਲੀਟਬੁਰੋ ਮੀਟਿੰਗਾਂ ਵਿੱਚ ਸ਼ਿਰਕਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਮੰਗਲਵਾਰ ਨੂੰ ਉਸਨੇ ਕੋਰੋਨਾ ਵਾਇਰਸ ਅਤੇ ਤੂਫਾਨ ਚੱਕਰਵਾਤ ਨੂੰ ਰੋਕਣ ਲਈ ਇੱਕ ਮੀਟਿੰਗ ਸੱਦੀ ਸੀ।ਇਸ ਮੌਕੇ ਉਨ੍ਹਾਂ ਮਹਾਮਾਰੀ ਅਤੇ ਤੂਫਾਨ ਨਾਲ ਨਜਿੱਠਣ ਵਿਰੁੱਧ ਚਿਤਾਵਨੀ ਦਿੱਤੀ ਜਿਸ ਨੇ ਵੀਰਵਾਰ ਨੂੰ ਦਸਤਕ ਦਿੱਤੀ ਸੀ।
ਤਾਨਾਸ਼ਾਹ ਦੀ ਤਸਵੀਰ ਆਈ ਸਾਹਮਣੇ
ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੀ ਜੁੰਗ ਦੇ ਕਰੀਬੀ ਸਾਥੀ ਦੇ ਹਵਾਲੇ ਨਾਲ ਇਕ ਸਨਸਨੀਖੇਜ਼ ਦਾਅਵਾ ਕੀਤਾ ਗਿਆ ਸੀ। ਉਸਨੇ ਉੱਤਰ ਕੋਰੀਆ ਦੇ ਤਾਨਾਸ਼ਾਹ ਦੇ ਕੋਮਾ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਸੀ। ਚਾਂਗ ਸੌਂਗ ਮਿਨ ਨੇ ਦੱਖਣੀ ਕੋਰੀਆ ਦੇ ਮੀਡੀਆ ਨੂੰ ਦੱਸਿਆ ਕਿ ਤਾਨਾਸ਼ਾਹ ਦੀ ਗੈਰਹਾਜ਼ਰੀ ਵਿਚ ਉਤਰਾਅਧਿਕਾਰੀ ਦੀ ਯੋਜਨਾ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਇਸ ਲਈ, ਉਸਦੀ ਗ਼ੈਰਹਾਜ਼ਰੀ ਨੂੰ ਵੇਖਦੇ ਹੋਏ, ਉਸਦੀ ਭੈਣ ਕਿਮ ਯੋਂ ਜੋਂਗ ਨੂੰ ਫਿਲਹਾਲ ਸੱਤਾ ਦੀ ਵਾਗਡੋਰ ਦਿੱਤੀ ਗਈ ਹੈ।
ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਤਾਨਾਸ਼ਾਹ ਦੀ ਮਾੜੀ ਸਿਹਤ ਬਾਰੇ ਅਟਕਲਾਂ ਲਾਈਆਂ ਜਾ ਰਹੀਆਂ ਸੀ। ਸਤੰਬਰ 2014 ਵਿਚ ਵੀ ਕਿਮ 40 ਦਿਨਾਂ ਲਈ ਗਾਇਬ ਸੀ। ਉਸਦੀ ਗੈਰ ਹਾਜ਼ਰੀ 'ਚ ਉਸਦੀ ਬਿਮਾਰੀ ਦੀਆਂ ਅਫਵਾਹਾਂ ਵੀ ਉੱਡਦੀਆਂ ਰਹੀਆਂ ਸੀ। ਇਕ ਰਿਪੋਰਟ ਵਿਚ ਉਸ ਦੀ ਸਰਜਰੀ ਬਾਰੇ ਵੀ ਕਿਹਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement