Sri Lanka Motor Race: ਸ਼੍ਰੀਲੰਕਾ 'ਚ ਕਾਰ ਰੇਸਿੰਗ ਈਵੈਂਟ ਦੌਰਾਨ ਵੱਡਾ ਹਾਦਸਾ, ਕਾਰ ਨੇ ਦਰਸ਼ਕਾਂ ਨੂੰ ਕੁਚਲਿਆ; 7 ਦੀ ਮੌਤ, 23 ਜ਼ਖਮੀ
Viral Video: ਸ਼੍ਰੀਲੰਕਾ ਦੇ ਉਵਾ ਸੂਬੇ ਵਿੱਚ ਐਤਵਾਰ ਨੂੰ ਇੱਕ ਮੋਟਰ ਕਾਰ ਰੇਸਿੰਗ ਈਵੈਂਟ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਜਿਸ ਵਿੱਚ ਸੱਤ ਲੋਕਾਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ।
Sri Lanka Motor Race: ਸ਼੍ਰੀਲੰਕਾ ਦੇ ਉਵਾ ਸੂਬੇ ਵਿੱਚ ਐਤਵਾਰ ਨੂੰ ਇੱਕ ਮੋਟਰ ਕਾਰ ਰੇਸਿੰਗ ਈਵੈਂਟ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਕਾਰ ਨੇ ਦਰਸ਼ਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਇਕ ਬੱਚੇ ਸਮੇਤ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 23 ਹੋਰ ਲੋਕ ਵੀ ਗੰਭੀਰ ਜ਼ਖਮੀ ਹੋ ਗਏ।
At least seven people were killed and over 20 others sustained injuries when a car went off track and crashed into a group of spectators at the Fox Hill Super Cross race in Diyatalawa today.#Srilanka #Foxhill #Diyatalawaaccidemt pic.twitter.com/AFeoYGwCQY
— Easwaran Christian Rutnam (@easwaranrutnam) April 21, 2024
ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ
ਪੁਲਿਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦਿਆਥਲਾਵਾ ਦੇ ਸੈਂਟਰਲ ਹਿੱਲ ਰਿਜ਼ੋਰਟ ਵਿੱਚ ਇੱਕ ਰੇਸਿੰਗ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪ੍ਰਤੀਭਾਗੀ ਇਕ ਵਾਰ ਟਰੈਕ ਤੋਂ ਉਤਰ ਗਿਆ ਅਤੇ ਦਰਸ਼ਕਾਂ ਨੂੰ ਕੁਚਲਦਾ ਹੋਇਆ ਅੱਗੇ ਵਧਿਆ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਹਾਦਸੇ 'ਚ 23 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਬੁਲਾਰੇ ਨਿਹਾਲ ਥਲਦੁਵਾ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ ਅੱਠ ਸਾਲਾ ਲੜਕਾ ਅਤੇ ਚਾਰ ਟਰੈਕ ਸਹਾਇਕ ਸ਼ਾਮਲ ਹਨ। ਕੁੱਲ 23 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਰਵਾਇਤੀ ਨਵੇਂ ਸਾਲ ਦੇ ਜਸ਼ਨਾਂ ਦੇ ਹਿੱਸੇ ਵਜੋਂ ਸਾਲਾਨਾ ਸਮਾਗਮ 2019 ਵਿੱਚ ਈਸਟਰ ਸੰਡੇ ਦੇ ਹਮਲੇ ਦੇ ਨਾਲ ਰੁਕ ਗਿਆ ਸੀ। ਇੱਥੇ ਆਤਮਘਾਤੀ ਬੰਬ ਹਮਲਿਆਂ ਵਿੱਚ 270 ਲੋਕ ਮਾਰੇ ਗਏ ਸਨ। ਇਸ ਨੂੰ ਹਮਲੇ ਦੀ ਪੰਜਵੀਂ ਬਰਸੀ ਦੇ ਮੌਕੇ 'ਤੇ ਐਤਵਾਰ ਨੂੰ ਦੁਬਾਰਾ ਇਸ ਸਮਾਗਮ ਨੂੰ ਲਾਂਚ ਕੀਤਾ ਗਿਆ ਸੀ, ਪਰ ਸੱਤ ਮੌਤਾਂ ਦੇ ਦੁਖਾਂਤ ਕਾਰਨ ਇਸ ਨੂੰ ਰੋਕ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।