ਪੜਚੋਲ ਕਰੋ
Advertisement
ਕੈਨੇਡਾ ਦੇ ਏਅਰਪੋਰਟਾਂ ਤੋਂ ਵੱਡੀ ਗਿਣਤੀ 'ਚ ਪੰਜਾਬੀ ਮੋੜੇ ਜਾ ਰਹੇ ਬੇਰੰਗ, ਵਿਦਿਆਰਥੀਆਂ ਦੀ ਅੰਗ੍ਰੇਜ਼ੀ ਵੀ ਹੋ ਰਹੀ ਚੈੱਕ
ਟੋਰੰਟੋ: ਕੈਨੇਡਾ ਘੁੰਮਣ ਜਾਣ ਦੇ ਚਾਹਵਾਨਾਂ ਲਈ ਬੁਰੀ ਖ਼ਬਰ ਹੈ। ਵਿਜ਼ੀਟਰ ਵੀਜ਼ੇ ਦੀ ਹੋ ਰਹੀ ਦੁਰਵਰਤੋਂ ਰੋਕਣ ਲਈ ਕੈਨੇਡਾ ਤੋਂ ਬੇਰੰਗ ਮੋੜਨ ਵਾਲੇ ਪੰਜਾਬੀਆਂ ਦੀ ਗਿਣਤੀ ਕਾਫੀ ਵਧ ਗਈ ਹੈ। ਭੋਰਾ ਕੁ ਸ਼ੱਕ ਹੋਣ 'ਤੇ ਕੈਨੇਡਾ ਦੀ ਬਾਰਡਰ ਏਜੰਸੀ ਦੇ ਅਧਿਕਾਰੀ ਸੈਲਾਨੀ ਵੀਜ਼ਾ ਧਾਰਕਾਂ ਨੂੰ ਹਵਾਈ ਅੱਡੇ ਤੋਂ ਝਟਪਟ ਵਾਪਸ ਭੇਜ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਮਾਮਲਿਆਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।
ਕੈਨੇਡੀਅਨ ਬਾਰਡਰ ਸਰਵਿਸ ਦੇ ਅਧਿਕਾਰੀ ਹਵਾਈ ਅੱਡੇ ’ਤੇ ਉਨ੍ਹਾਂ ਦੇ ਦੇਸ਼ ਵਿੱਚ ਦਾਖ਼ਲ ਹੋਣ ਵੇਲੇ ਸੈਲਾਨੀਆਂ ਨੂੰ ਉਨ੍ਹਾਂ ਦੀ ਆਮਦ ਦੇ ਮਕਸਦ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਇਸ ਦੌਰਾਨ ਜੋ ਵਿਅਕਤੀ ਵਾਜਬ ਜਵਾਬ ਨਹੀਂ ਦੇ ਪਾ ਰਹੇ ਤਾਂ ਉਨ੍ਹਾਂ ਨੂੰ ਹਵਾਈ ਅੱਡਿਆਂ ਤੋਂ ਹੀ ਵਾਪਸ ਭਾਰਤ ਮੋੜਿਆ ਜਾ ਰਿਹਾ ਹੈ।
ਇੰਨਾ ਹੀ ਨਹੀਂ ਸਟੱਡੀ ਵੀਜ਼ਾ 'ਤੇ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ’ਤੇ ਵੀ ਸਖ਼ਤੀ ਵਰਤੀ ਜਾਣ ਲੱਗੀ ਹੈ। ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਉਣ ਵਾਲਿਆਂ ਦਾ ਅੰਗ੍ਰੇਜ਼ੀ ਭਾਸ਼ਾ ’ਤੇ ਪਕੜ ਵੀ ਪਰਖੀ ਜਾ ਰਹੀ ਹੈ। ਹਾਲਾਂਕਿ, ਬਾਰਡਰ ਏਜੰਸੀ ਇਸ ਸਬੰਧੀ ਕੋਈ ਅੰਕੜੇ ਜਾਰੀ ਨਹੀਂ ਕਰ ਰਹੀ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਹੀ ਇੱਕੋ ਦਿਨ 'ਚ ਅੱਠ ਪੰਜਾਬੀਆਂ ਨੂੰ ਵਾਪਸ ਭੇਜਣ ਦਾ ਪ੍ਰਚਾਰ ਹੋ ਰਿਹਾ ਹੈ, ਪਰ ਇਹ ਅੰਕੜੇ ਕੈਨੇਡਾ ਵੱਲੋਂ ਜਾਰੀ ਨਹੀਂ ਕੀਤੀ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਨਵੰਬਰ ’ਚ ਵੈਨਕੂਵਰ ਤੋਂ ਸਿਰਫ਼ ਇੱਕ ਵਿਦਿਆਰਥੀ ਦਾ ਅੰਗ੍ਰੇਜ਼ੀ 'ਚ ਹੱਥ ਤੰਗ ਹੋਣ ਕਾਰਨ ਭਾਰਤ ਵਾਪਸ ਮੋੜਿਆ ਗਿਆ ਸੀ। ਦਸੰਬਰ ’ਚ ਹੁਣ ਤਕ ਅਜਿਹੇ ਪੰਜ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਸੈਲਾਨੀ ਵੀਜ਼ੇ ਜਾਂ ਕਿਸੇ ਰਿਸ਼ਤੇਦਾਰ ਦੇ ਸਮਾਗਮ ’ਚ ਸ਼ਾਮਲ ਹੋਣ ਆਏ ਲੋਕਾਂ ਤੋਂ ਵੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਆਦਾਤਰ ਲੋਕਾਂ ਨੂੰ 10 ਸਾਲਾਂ ਲਈ ਵੀ-1 ਵੀਜ਼ਾ ਮਿਲ ਜਾਂਦਾ ਹੈ, ਜਿਸ ਤਹਿਤ ਵੀਜ਼ਾ ਧਾਰਕ ਇੱਕ ਵਾਰ 'ਚ ਲਗਾਤਾਰ ਛੇ ਕੈਨੇਡਾ 'ਚ ਰਹਿ ਸਕਦਾ ਹੈ। ਪਰ ਬਾਰਡਰ ਏਜੰਸੀ ਹੁਣ ਛੇ ਮਹੀਨੇ ਦੀ ਥਾਂ ਕੁਝ ਦਿਨਾਂ ਜਾਂ ਮਹੀਨੇ-ਦੋ ਮਹੀਨੇ ਦਾ ਦਾਖ਼ਲਾ ਹੀ ਦੇ ਰਹੀ ਹੈ। ਪਹਿਲੀ ਵਾਰ ਪੰਜ ਮਹੀਨੇ ਜਾਂ ਵੱਧ ਰਹਿ ਕੇ ਮੁੜਨ ਵਾਲੇ ਸੈਲਾਨੀਆਂ ਨੂੰ ਦੂਜੀ ਵਾਰ ਦਾਖ਼ਲਾ ਲੈਣਾ ਵੀ ਹੁਣ ਸੁਖਾਲਾ ਨਹੀਂ ਰਹਿ ਗਿਆ। ਮੋਟੇ ਜਿਹੇ ਹਿਸਾਬ ਨਾਲ ਰੋਜ਼ਾਨਾ ਇੱਕ ਵਿਅਕਤੀ ਨੂੰ ਹਵਾਈ ਅੱਡੇ ਤੋਂ ਵਾਪਸ ਮੋੜਿਆ ਜਾ ਰਿਹਾ ਹੈ। ਇਸੇ ਸਾਲ ਜੁਲਾਈ ਵਿੱਚ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਅਮਰਜੀਤ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾਂ ਨੂੰ ਕੈਨੇਡਾ ਨੇ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਅਜਿਹੇ ਮਾਮਲੇ ਲਗਾਤਾਰ ਵਧ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement