ਪੜਚੋਲ ਕਰੋ

ਭਿਆਨਕ ਝਟਕਿਆਂ ਨਾਲ ਕੰਬੀ ਧਰਤੀ, 8.7 ਦੀ ਤੀਬਰਤਾ ਨਾਲ ਆਇਆ ਭੂਚਾਲ, ਸੁਨਾਮੀ ਨੂੰ ਲੈ ਕੇ ਜਾਰੀ ਹੋਈ ਵਾਰਨਿੰਗ

ਅੱਜ 30 ਜੁਲਾਈ ਨੂੰ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 8.7 ਮਾਪੀ ਗਈ। ਯੂ.ਐੱਸ. ਜਿਓਲੋਜੀਕਲ ਸਰਵੇਅ ਦੇ ਅਨੁਸਾਰ, ਭੂਚਾਲ ਸਮੁੰਦਰ ਦੇ ਹੇਠਾਂ ਆਇਆ ਹੈ, ਜਿਸ ਤੋਂ ਬਾਅਦ ਸੁਨਾਮੀ ਦਾ ਖਤਰਾ...

ਰੂਸ ਦੇ ਕੈਮਚਾਟਕਾ ਵਿੱਚ ਬੁੱਧਵਾਰ ਯਾਨੀਕਿ ਅੱਜ 30 ਜੁਲਾਈ ਨੂੰ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 8.7 ਮਾਪੀ ਗਈ। ਯੂ.ਐੱਸ. ਜਿਓਲੋਜੀਕਲ ਸਰਵੇਅ ਦੇ ਅਨੁਸਾਰ, ਭੂਚਾਲ ਸਮੁੰਦਰ ਦੇ ਹੇਠਾਂ ਆਇਆ ਹੈ, ਜਿਸ ਤੋਂ ਬਾਅਦ ਸੁਨਾਮੀ ਦਾ ਖਤਰਾ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ। ਅਮਰੀਕਾ ਅਤੇ ਜਾਪਾਨ ਵਿੱਚ ਸੁਨਾਮੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਹਿਮ ਗੱਲ ਇਹ ਹੈ ਕਿ ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਵੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।

ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ, ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਹੈ ਕਿ ਜਾਪਾਨ ਦੇ ਤਟਵਰਤੀ ਖੇਤਰਾਂ ਤੱਕ ਲਗਭਗ 1 ਮੀਟਰ ਉੱਚੀਆਂ ਲਹਿਰਾਂ ਪਹੁੰਚ ਸਕਦੀਆਂ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਨੂੰ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਰਕਾਰ ਵੱਲੋਂ ਇਕ ਐਮਰਜੈਂਸੀ ਮੀਟਿੰਗ ਵੀ ਬੁਲਾਈ ਗਈ ਹੈ, ਜਿਸ 'ਚ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਚਰਚਾ ਕੀਤੀ ਗਈ ਹੈ। ਦੇਸ਼ ਵਿੱਚ ਇਸ ਸਬੰਧੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਰੂਸ ਵਿੱਚ ਹੁਣ ਤੱਕ ਕਈ ਵਾਰੀ ਆ ਚੁੱਕਾ ਹੈ ਭੂਚਾਲ

ਰੂਸ ਵਿੱਚ ਕਈ ਵਾਰ ਭੂਚਾਲ ਆ ਚੁੱਕੇ ਹਨ। ਕੈਮਚਾਟਕਾ ਵਿੱਚ ਇਸ ਸਾਲ 20 ਜੁਲਾਈ ਨੂੰ ਵੀ ਭਿਆਨਕ ਭੂਚਾਲ ਆਇਆ ਸੀ, ਜਿਸ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 7.4 ਮਾਪੀ ਗਈ ਸੀ। ਇਸੇ ਦਿਨ ਦੂਜਾ ਝਟਕਾ 6.7 ਦੀ ਤੀਬਰਤਾ ਨਾਲ ਕੈਮਚਾਟਕਾ ਪ੍ਰਾਇਦੀਪ 'ਤੇ ਆਇਆ ਸੀ।

ਸੁਨਾਮੀ ਨੂੰ ਲੈ ਕੇ ਜਾਰੀ ਹੋਈ ਚੇਤਾਵਨੀ

ਯੂ.ਐੱਸ. ਸੁਨਾਮੀ ਚੇਤਾਵਨੀ ਕੇਂਦਰ ਵੱਲੋਂ ਕਈ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਅਗਲੇ ਤਿੰਨ ਘੰਟਿਆਂ ਵਿੱਚ ਰੂਸ ਅਤੇ ਜਾਪਾਨ ਦੇ ਕੁਝ ਹਿੱਸਿਆਂ ਵਿੱਚ ਖ਼ਤਰਨਾਕ ਸੁਨਾਮੀ ਲਹਿਰਾਂ ਆ ਸਕਦੀਆਂ ਹਨ। ਫਿਲੀਪੀਨਸ, ਮਾਰਸ਼ਲ ਆਈਲੈਂਡਸ, ਪਲਾਉ ਅਤੇ ਹੋਰ ਟਾਪੂਆਂ 'ਤੇ ਵੀ ਹਲਕੀਆਂ ਲਹਿਰਾਂ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ।

ਇਹ ਵੀ ਦੱਸਣਾ ਜਰੂਰੀ ਹੈ ਕਿ 3 ਅਪ੍ਰੈਲ 2024 ਨੂੰ ਤਾਇਵਾਨ ਦੇ ਹੁਲਿਏਨ ਖੇਤਰ ਵਿੱਚ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸ ਭੂਚਾਲ ਕਾਰਨ ਛੋਟੀਆਂ ਸੁਨਾਮੀ ਲਹਿਰਾਂ ਉਠੀਆਂ, ਜਿਨ੍ਹਾਂ ਦਾ ਅਸਰ ਤਾਇਵਾਨ ਦੇ ਤਟਵਰਤੀ ਖੇਤਰਾਂ ਤੱਕ ਸੀਮਿਤ ਰਿਹਾ। ਇਸ ਘਟਨਾ ਵਿੱਚ 14 ਲੋਕਾਂ ਦੀ ਮੌਤ ਹੋਈ ਸੀ। ਉਸ ਤੋਂ ਇਲਾਵਾ, 28 ਜੂਨ 2024 ਨੂੰ ਪੇਰੂ ਦੇ ਅਰੇਕਵਿਪਾ ਖੇਤਰ ਵਿੱਚ ਵੀ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ।

ਟਾਪ ਹੈਡਲਾਈਨ

ਹੁਣ ਟਰੰਪ ਨੇ ਇਨ੍ਹਾਂ ਚੀਜ਼ਾਂ 'ਤੇ ਲਾਇਆ 100% ਟੈਕਸ, ਨਵੇਂ ਫੁਰਮਾਨ ਨਾਲ ਹਿੱਲ ਗਈ ਦੁਨੀਆ
ਹੁਣ ਟਰੰਪ ਨੇ ਇਨ੍ਹਾਂ ਚੀਜ਼ਾਂ 'ਤੇ ਲਾਇਆ 100% ਟੈਕਸ, ਨਵੇਂ ਫੁਰਮਾਨ ਨਾਲ ਹਿੱਲ ਗਈ ਦੁਨੀਆ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget