ਪੜਚੋਲ ਕਰੋ

ਮੈਗਾ-ਸੁਨਾਮੀ ਦੀ ਚੇਤਾਵਨੀ ਨਾਲ ਦਹਿਸ਼ਤ! 1,000 ਫੁੱਟ ਉੱਚੀਆਂ ਲਹਿਰਾਂ ਉੱਠਣਗੀਆਂ! ਵਿਗਿਆਨੀਆਂ ਦੀ ਡਰਾਉਣੀ ਭਵਿੱਖਬਾਣੀ

ਇਹ ਜ਼ੋਨ 600 ਮੀਲ ਲੰਬਾ ਹੈ, ਜੋ ਉੱਤਰੀ ਕੈਲੀਫ਼ੋਰਨੀਆ ਤੋਂ ਲੈ ਕੇ ਕੈਨੇਡਾ ਦੇ ਵੈਨਕੂਵਰ ਟਾਪੂ ਤੱਕ ਫੈਲਿਆ ਹੋਇਆ ਹੈ। ਇੱਥੇ ਜੁਆਨ ਡੀ ਫੁਕਾ ਪਲੇਟ ਨਾਂ ਦੀ ਸਮੁੰਦਰੀ ਪਲੇਟ ਉੱਤਰੀ ਅਮਰੀਕੀ ਪਲੇਟ ਦੇ ਹੇਠਾਂ ਸਰਕਦੀ ਹੈ। ਇਸ ਪਲੇਟ ਦੀ ਹਲਚਲ

ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਦੇ ਕੈਸਕੇਡੀਆ ਸਬਡਕਸ਼ਨ ਜ਼ੋਨ (Cascadia Subduction Zone - CSZ) ਵਿੱਚ ਕਦੇ ਵੱਡਾ ਭੂਚਾਲ ਆ ਗਿਆ, ਤਾਂ ਇਹ 1000 ਫੁੱਟ ਤੱਕ ਉੱਚੀਆਂ ਸੁਨਾਮੀ ਲਹਿਰਾਂ ਪੈਦਾ ਕਰ ਸਕਦਾ ਹੈ, ਜੋ ਅਮਰੀਕਾ ਦੇ ਪੱਛਮੀ ਤੱਟ ਦੇ ਕਈ ਹਿੱਸਿਆਂ ਨੂੰ ਤਬਾਹ ਕਰ ਸਕਦੀਆਂ ਹਨ।

ਸਭ ਤੋਂ ਵੱਧ ਖ਼ਤਰੇ ‘ਚ ਕਿਹੜੇ-ਕਿਹੜੇ ਰਾਜ ਹਨ?

ਵਾਸ਼ਿੰਗਟਨ (Washington)

ਓਰੇਗਨ (Oregon)

ਉੱਤਰੀ ਕੈਲੀਫ਼ੋਰਨੀਆ (Northern California)

ਇਨ੍ਹਾਂ ਤਿੰਨੋ ਰਾਜਾਂ ਵਿੱਚ ਸੁਨਾਮੀ ਨਾਲ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ। ਜਦਕਿ ਅਲਾਸਕਾ ਅਤੇ ਹਵਾਈ (Hawaii) ਵੀ ਖ਼ਤਰੇ ‘ਚ ਹਨ, ਪਰ CSZ ਤੋਂ ਦੂਰੀ ਹੋਣ ਕਰਕੇ ਉੱਥੇ ਇਸਦਾ ਅਸਰ ਕੁਝ ਘੱਟ ਰਹੇਗਾ।

ਕੈਸਕੇਡੀਆ ਸਬਡਕਸ਼ਨ ਜ਼ੋਨ ਕੀ ਹੈ?
ਇਹ ਜ਼ੋਨ 600 ਮੀਲ ਲੰਬਾ ਹੈ, ਜੋ ਉੱਤਰੀ ਕੈਲੀਫ਼ੋਰਨੀਆ ਤੋਂ ਲੈ ਕੇ ਕੈਨੇਡਾ ਦੇ ਵੈਨਕੂਵਰ ਟਾਪੂ ਤੱਕ ਫੈਲਿਆ ਹੋਇਆ ਹੈ। ਇੱਥੇ ਜੁਆਨ ਡੀ ਫੁਕਾ ਪਲੇਟ (Juan de Fuca Plate) ਨਾਂ ਦੀ ਸਮੁੰਦਰੀ ਪਲੇਟ ਉੱਤਰੀ ਅਮਰੀਕੀ ਪਲੇਟ ਦੇ ਹੇਠਾਂ ਸਰਕਦੀ ਹੈ। ਇਸ ਪਲੇਟ ਦੀ ਹਲਚਲ ਨਾਲ ਬਹੁਤ ਜ਼ਿਆਦਾ tectonic stress ਪੈਦਾ ਹੁੰਦਾ ਹੈ। ਜਦੋਂ ਇਹ ਤਣਾਅ ਇਕੱਠੇ ਨਿਕਲਦਾ ਹੈ, ਤਾਂ ਭਿਆਨਕ ਭੂਚਾਲ ਅਤੇ ਸੁਨਾਮੀ ਆਉਂਦੀ ਹੈ।

ਰਿਸਰਚ ਕੀ ਕਹਿੰਦੀ ਹੈ?

ਵਰਜੀਨੀਆ ਟੈਕ ਯੂਨੀਵਰਸਿਟੀ ਦੀ ਜਿਓਲੋਜਿਸਟ ਟੀਨਾ ਡੂਰਾ ਦੀ ਅਗਵਾਈ ਵਿੱਚ ਹੋਈ ਰਿਸਰਚ ਮੁਤਾਬਕ, ਅਗਲੇ 50 ਸਾਲਾਂ ਵਿੱਚ 15% ਸੰਭਾਵਨਾ ਹੈ ਕਿ ਕੈਸਕੇਡੀਆ ਸਬਡਕਸ਼ਨ ਜ਼ੋਨ (CSZ) ਵਿੱਚ 8.0 ਜਾਂ ਇਸ ਤੋਂ ਵੱਡਾ ਭੂਚਾਲ ਆ ਸਕਦਾ ਹੈ। ਇਸ ਭੂਚਾਲ ਨਾਲ ਧਰਤੀ ਲਗਭਗ 6.5 ਫੁੱਟ ਤੱਕ ਧੱਸ ਸਕਦੀ ਹੈ, 1,000 ਫੁੱਟ ਤੱਕ ਉੱਚੀਆਂ ਸੁਨਾਮੀ ਲਹਿਰਾਂ ਉੱਠ ਸਕਦੀਆਂ ਹਨ ਅਤੇ ਕੁਝ ਹੀ ਮਿੰਟਾਂ ਵਿੱਚ ਸ਼ਹਿਰ ਪਾਣੀ ਨਾਲ ਡੁੱਬ ਸਕਦੇ ਹਨ।

ਕਿੰਨਾ ਨੁਕਸਾਨ ਹੋ ਸਕਦਾ ਹੈ?

ਰਿਸਰਚ ਅਨੁਸਾਰ, ਜੇ ਅਜਿਹਾ ਭੂਚਾਲ ਤੇ ਸੁਨਾਮੀ ਆਉਂਦਾ ਹੈ ਤਾਂ 1,70,000 ਤੋਂ ਵੱਧ ਇਮਾਰਤਾਂ ਤਬਾਹ ਹੋ ਸਕਦੀਆਂ ਹਨ, 30,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਸਕਦੀ ਹੈ ਅਤੇ 81 ਅਰਬ ਡਾਲਰ ਤੋਂ ਵੱਧ ਦਾ ਆਰਥਿਕ ਨੁਕਸਾਨ ਹੋ ਸਕਦਾ ਹੈ। ਸਿਐਟਲ, ਪੋਰਟਲੈਂਡ ਅਤੇ ਉੱਤਰੀ ਕੈਲੀਫੋਰਨੀਆ ਦੇ ਸਮੁੰਦਰੀ ਕਸਬੇ ਕੁਝ ਮਿੰਟਾਂ ਵਿੱਚ ਪਾਣੀ ਹੇਠਾਂ ਆ ਸਕਦੇ ਹਨ। ਸੜਕਾਂ, ਬਿਜਲੀ, ਪਾਣੀ ਅਤੇ ਆਵਾਜਾਈ ਸਾਰੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ।

ਪਿਛਲੀ ਵਾਰ ਕਦੋਂ ਆਇਆ ਸੀ ਇੰਨਾ ਵੱਡਾ ਭੂਚਾਲ?
ਸਾਲ 1700 ਵਿੱਚ ਇਸ ਜ਼ੋਨ ਵਿੱਚ ਇਕ ਭਿਆਨਕ ਭੂਚਾਲ ਆਇਆ ਸੀ, ਜਿਸ ਨਾਲ ਸੁਨਾਮੀ ਦੀਆਂ ਲਹਿਰਾਂ ਜਾਪਾਨ ਤੱਕ ਪਹੁੰਚ ਗਈਆਂ ਸਨ। ਪਰ ਉਸ ਵੇਲੇ ਆਬਾਦੀ ਘੱਟ ਸੀ ਅਤੇ ਸ਼ਹਿਰ ਵੀ ਘੱਟ ਵਿਕਸਿਤ ਸਨ। ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦਾ ਨੁਕਸਾਨ ਕਈ ਗੁਣਾ ਵੱਧ ਹੋ ਸਕਦਾ ਹੈ।

ਰਿਸਰਚ 'ਚ ਚਿੰਤਾ ਕਿਉਂ ਜ਼ਾਹਰ ਹੋਈ ਹੈ?
ਟੀਨਾ ਡੂਰਾ ਅਤੇ ਉਸਦੀ ਟੀਮ ਨੇ ਹਜ਼ਾਰਾਂ ਕੰਪਿਊਟਰ ਮਾਡਲਾਂ ਦੀ ਮਦਦ ਨਾਲ ਖਤਰੇ ਦਾ ਅੰਦਾਜ਼ਾ ਲਾਇਆ ਤੇ ਪਾਇਆ ਕਿ:

ਮੌਜੂਦਾ ਹੈਜ਼ਰਡ ਮੈਪ ਖਤਰੇ ਨੂੰ ਅਸਲ ਨਾਲੋਂ ਘੱਟ ਦਿਖਾ ਰਹੇ ਹਨ।

ਕਈ ਸ਼ਹਿਰ, ਘਰ, ਸੜਕਾਂ ਅਤੇ ਇਨਫ੍ਰਾਸਟ੍ਰਕਚਰ ਅਸਲ ਵਿੱਚ ਕਿਤੇ ਵੱਧ ਜੋਖਿਮ ਵਿੱਚ ਹਨ।

ਜੇ ਜਲਦੀ ਇਵੈਕੂਏਸ਼ਨ ਪਲਾਨ, ਅਰਲੀ ਵਾਰਨਿੰਗ ਸਿਸਟਮ ਅਤੇ ਮਜ਼ਬੂਤ ਇਮਾਰਤਾਂ ਦੀ ਤਿਆਰੀ ਨਾ ਹੋਈ, ਤਾਂ ਨੁਕਸਾਨ ਕਲਪਨਾ ਤੋਂ ਵੀ ਵੱਧ ਹੋ ਸਕਦਾ ਹੈ।

ਟਾਪ ਹੈਡਲਾਈਨ

Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
Plane Crash: ਅਚਾਨਕ ਕ੍ਰੈਸ਼ ਹੋਇਆ ਹੈਲੀਕਾਪਟਰ, ਫਿਰ ਪੈ ਗਿਆ ਚੀਕ-ਚਿਹਾੜਾ, ਦੋ ਪਾਇਲਟਾਂ ਦੀ ਦਰਦਨਾਕ ਮੌਤ...
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ
ਭਾਰਤੀ ਨਾਬਾਲਗ ਨੇ ਅਮਰੀਕਾ ਵਿੱਚ ਮਾਂ ਅਤੇ ਭਰਾ ਦੀ ਹੱਤਿਆ ਕੀਤੀ, ChatGPT 'ਤੇ ਭਿਆਨਕ ਤਲਾਸ਼ੀ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਅਗਲੇ 6 ਦਿਨਾਂ ਲਈ ਬਾਰਿਸ਼ ਨੂੰ ਲੈਕੇ ਅਲਰਟ ਜਾਰੀ, ਪਵੇਗਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਸੋਨਾ ਖਰੀਦਣ ਦਾ ਵਧੀਆ ਮੌਕਾ! ਇੱਕ ਦਿਨ 'ਚ 2800 ਰੁਪਏ ਸਸਤਾ ਹੋਇਆ ਸੋਨਾ; ਜਾਣੋ ਅੱਜ ਦੇ ਰੇਟ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
15 ਅਗਸਤ ਤੋਂ ਪਹਿਲਾਂ ਅੱਜ ਕਿੰਨੇ ਦਾ ਵਿੱਕ ਰਿਹਾ ਪੈਟਰੋਲ-ਡੀਜ਼ਲ? ਇੱਥੇ ਜਾਣ ਲਓ ਰੇਟ
15 ਅਗਸਤ ਤੋਂ ਪਹਿਲਾਂ ਅੱਜ ਕਿੰਨੇ ਦਾ ਵਿੱਕ ਰਿਹਾ ਪੈਟਰੋਲ-ਡੀਜ਼ਲ? ਇੱਥੇ ਜਾਣ ਲਓ ਰੇਟ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 46 ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਅਗਸਤ 2026
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Embed widget