Mehul Choksi Arrest: ਭਾਰਤ ਨੂੰ ਸੌਂਪਣ ਦੀ ਬਜਾਇ ਭਗੌੜੇ ਮੇਹੁਲ ਚੌਕਸੀ ਨੂੰ ਵਾਪਸ ਐਂਟੀਗੁਆ ਭੇਜੇਗੀ ਡੋਮਿਨਿਕਾ ਸਰਕਾਰ
Mehul Choksi Arrest: ਮੇਹੁਲ ਚੌਕਸੀ ਹਾਲ ਹੀ 'ਚ ਐਂਟੀਗੁਆ ਤੇ ਬਾਰਬੁਡਾ ਤੋਂ ਫਰਾਰ ਹੋ ਗਿਆ ਸੀ। ਉਸ ਖਿਲਾਫ ਇੰਟਰਪੋਲ ਦੇ ਯੈਲੋ ਨੋਟਿਸ ਦੇ ਮੱਦੇਨਜ਼ਰ ਗਵਾਂਡੀ ਡੋਮਿਨਿਕਾ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਡੇਮਿਨਕਾ ਸਰਕਾਰ ਵਾਪਸ ਐਂਟੀਗੁਆ-ਬਾਰਬੁਡਾ ਭੇਜੇਗੀ। ਐਂਟੀਗੁਈ-ਬਾਰਬੁਡਾ ਦੀ ਪ੍ਰਧਾਨ ਮੰਤਰੀ ਗੇਸਟਨ ਬ੍ਰਾਊਨ ਨੇ ਕਿਹਾ ਇਹ ਬਹੁਤ ਮੰਦਭਾਗਾ ਫੈਸਲਾ ਹੈ। ਇਸ ਦਰਮਿਆਨ ਡੋਮੇਨਿਕਾ 'ਚ ਮੇਹੁਲ ਦੇ ਵਕੀਲ ਮਾਰਸ਼ ਵੇਨ ਨੇ ਏਬੀਪੀ ਨਿਊਜ਼ ਨਾਲ ਗੱਲਬਾਤ 'ਚ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਦੀ ਮੇਹੁਲ ਚੌਕਸੀ ਨਾਲ ਪੁਲਿਸ ਸਟੇਸ਼ਨ 'ਚ ਮੁਲਾਕਾਤ ਹੋਈ। ਵਕੀਲ ਦੇ ਮੁਤਾਬਕ ਮੇਹੁਲ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਡੋਮੇਨਿਕਾ 'ਚ ਅਗਵਾ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮਾਰਕੁੱਟ ਕੀਤੀ ਗਈ ਹੈ। ਇਸ ਮਾਮਲੇ 'ਚ ਮੇਹੁਲ ਦੇ ਵਕੀਲ ਰਾਹਤ ਲਈ ਉਹ ਅਦਾਲਤ 'ਚ ਅਪੀਲ ਕਰ ਰਹੇ ਹਨ।
ਮੇਹੁਲ ਚੌਕਸੀ ਹਾਲ ਹੀ 'ਚ ਐਂਟੀਗੁਆ ਤੇ ਬਾਰਬੁਡਾ ਤੋਂ ਫਰਾਰ ਹੋ ਗਿਆ ਸੀ। ਉਸ ਖਿਲਾਫ ਇੰਟਰਪੋਲ ਦੇ ਯੈਲੋ ਨੋਟਿਸ ਦੇ ਮੱਦੇਨਜ਼ਰ ਗਵਾਂਡੀ ਡੋਮਿਨਿਕਾ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਐਂਟੀਗੁਆ ਦੇ ਮੀਡੀਆ 'ਚ ਬੁੱਧਵਾਰ ਇਹ ਖ਼ਬਰ ਆਈ। ਐਂਟੀਗੁਆ ਤੇ ਬਾਰਬੁਡਾ ਦੇ ਪ੍ਰਧਾਨ ਮੰਤਰੀ ਗੇਸਟੌਨ ਬ੍ਰਾਊਨੀ ਨੇ ਕਿਹਾ ਕਿ ਉਨ੍ਹਾਂ ਡੋਮਿਨਿਕਾ ਨੂੰ ਹੀਰਾ ਕਾਰੋਬਾਰੀ ਨੂੰ ਸਿੱਧਾ ਭਾਰਤ ਨੂੰ ਸੌਂਪਣ ਲਈ ਕਿਹਾ ਹੈ।
ਮੰਗਲਵਾਰ ਰਾਤ ਡੋਮਿਨਿਕਾ 'ਚ ਚੌਕਸੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਆਉਣ ਤੋਂ ਬਾਅਦ ਬ੍ਰਾਊਨੀ ਨੇ ਮੀਡੀਆ ਨੂੰ ਕਿਹਾ ਸੀ ਕਿ ਉਨ੍ਹਾਂ ਚੌਕਸੀ ਨੂੰ ਭਾਰਤ ਭੇਜਣ ਸਬੰਧੀ ਡੋਮਿਨਿਕਾ ਪ੍ਰਸ਼ਾਸਨ ਨੂੰ ਸਪਸ਼ਟ ਕਿਹਾ ਹੈ। ਐਂਟੀਗੁਆ ਨਿਊਜ਼ ਨੇ ਬ੍ਰਾਊਨੀ ਦੇ ਹਵਾਲੇ ਨਾਲ ਕਿਹਾ, 'ਅਸੀਂ ਉਨ੍ਹਾਂ ਨੂੰ ਚੌਕਸੀ ਨੂੰ ਐਂਟੀਗੁਆ ਨੂੰ ਨਾ ਭੇਜਣ ਲਈ ਕਿਹਾ ਹੈ। ਉਸ ਨੂੰ ਭਾਰਤ ਭੇਜਣ ਦੀ ਲੋੜ ਹੈ। ਜਿੱਥੇ ਉਸ ਨੇ ਆਪਣੇ ਖਿਲਾਫ ਅਪਰਾਧਕ ਇਲਜ਼ਾਮਾਂ ਦਾ ਸਾਹਮਣਾ ਕਰਨਾ ਹੈ।'
ਚੌਕਸੀ ਪੰਜਾਬ ਨੈਸ਼ਨਲ ਬੈਂਕ 'ਚ 13,500 ਕਰੋੜ ਰੁਪਏ ਦੇ ਕਰਜ਼ ਧੋਖਾਧੜੀ ਮਾਮਲੇ 'ਚ ਲੋੜੀਂਦਾ ਹੈ। ਇਸ ਮਾਮਲੇ 'ਚ ਉਸ ਦੇ ਰਿਸ਼ਤੇਦਾਰ ਨੀਰਵ ਮੋਦੀ 'ਤੇ ਵੀ ਧੋਖਾਧੜੀ ਦਾ ਇਲਜ਼ਾਮ ਹੈ। ਨੀਰਵ ਮੋਦੀ ਅਜੇ ਲੰਡਨ ਦੀ ਜੇਲ੍ਹ 'ਚ ਹੈ।