Meta ਵ੍ਹਿਸਲਬਲੋਅਰ ਦਾ ਵੱਡਾ ਅਲਰਟ, ਸੋਸ਼ਲ ਮੀਡੀਆ ਨਾ ਸੁਧਰਿਆ ਤਾਂ ਲੱਖਾਂ ਲੋਕਾਂ ਦੀ ਹੋ ਸਕਦੀ ਮੌਤ
ਮੈਟਾ ਵ੍ਹਿਸਲਬਲੋਅਰ ਫ੍ਰਾਂਸਿਸ ਹੌਗੇਨ ਦਾ ਕਹਿਣਾ ਹੈ ਕਿ ਜੇਕਰ ਸੋਸ਼ਲ ਮੀਡੀਆ 'ਚ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ 'ਚ ਲੱਖਾਂ ਲੋਕ (1 ਕਰੋੜ ਤੋਂ ਵੱਧ) ਮਰ ਸਕਦੇ ਹਨ।
Meta whistleblower Frances Haugen: ਮੈਟਾ ਵ੍ਹਿਸਲਬਲੋਅਰ ਫ੍ਰਾਂਸਿਸ ਹੌਗੇਨ ਦਾ ਕਹਿਣਾ ਹੈ ਕਿ ਜੇਕਰ ਸੋਸ਼ਲ ਮੀਡੀਆ 'ਚ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ 'ਚ ਲੱਖਾਂ ਲੋਕ (1 ਕਰੋੜ ਤੋਂ ਵੱਧ) ਮਰ ਸਕਦੇ ਹਨ। ਬਿਜ਼ਨੈੱਸ ਇਨਸਾਈਡਰ ਇੰਡੀਆ ਦੀ ਖਬਰ ਮੁਤਾਬਕ ਹੌਗੇਨ ਨੇ ਸੰਡੇ ਟਾਈਮਜ਼ ਨੂੰ ਇਹ ਗੱਲ ਕਹੀ ਹੈ। ਹੌਗੇਨ ਨੇ ਸਾਲ 2021 ਤੱਕ ਫੇਸਬੁੱਕ ਵਿੱਚ ਕੰਮ ਕੀਤਾ ਹੈ। ਉਸ ਨੇ ਦ ਫੇਸਬੁੱਕ ਫਾਈਲਜ਼ ਨਾਮਕ ਇੱਕ ਦਸਤਾਵੇਜ਼ ਨੂੰ ਲੀਕ ਕਰ ਦਿੱਤਾ ਸੀ, ਜੋ ਵਾਲ ਸਟਰੀਟ ਜਰਨਲ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਵਿੱਚ ਖੋਜ ਰਿਪੋਰਟਾਂ ਤੇ ਕਰਮਚਾਰੀਆਂ ਵਿਚਾਲੇ ਹੋਈ ਚਰਚਾ ਵੀ ਸ਼ਾਮਲ ਹੈ।
ਇੰਸਟਾਗ੍ਰਾਮ ਦੇ ਪ੍ਰਭਾਵਾਂ ਨੂੰ ਘੱਟ ਅਹਿਮੀਅਤ ਦਿੱਤੀ
ਰਿਪੋਰਟ ਵਿੱਚ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਜਰਨਲ ਨੇ ਕਿਹਾ ਕਿ ਮੇਟਾ ਨੇ ਕਿਸ਼ੋਰਾਂ ਦੀ ਮਾਨਸਿਕ ਸਿਹਤ 'ਤੇ ਇੰਸਟਾਗ੍ਰਾਮ ਦੇ ਪ੍ਰਭਾਵਾਂ ਨੂੰ ਘੱਟ ਸਮਝਿਆ ਹੈ। ਫੇਸਬੁੱਕ ਨੇ ਭਾਰਤ ਵਿੱਚ ਧਾਰਮਿਕ ਨਫ਼ਰਤ ਫੈਲਾਉਣ ਵਿੱਚ ਮਦਦ ਕੀਤੀ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫ੍ਰਾਂਸਿਸ ਹੌਗੇਨ ਨੇ ਇੱਕ ਲੇਖ ਲਿਖਿਆ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਅਜੇ ਵੀ ਪਾਰਦਰਸ਼ਤਾ ਦੀ ਘਾਟ ਕਾਰਨ ਡੈਮੇਜ਼ ਹੋ ਰਿਹਾ ਹੈ। ਉਹ ਲਿਖਦੀ ਹੈ ਕਿ ਮੈਟਾ ਦਾ ਮੁਨਾਫ਼ਾ "ਕੋਈ ਨਹੀਂ ਜਾਣਦਾ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਜਨਤਕ ਬਿਰਤਾਂਤਾਂ ਤੇ ਸੱਚਾਈ ਵਿਚਕਾਰ ਕਿੰਨਾ ਵੱਡਾ ਪਾੜਾ ਹੈ" 'ਤੇ ਨਿਰਭਰ ਸੀ।
ਸੋਸ਼ਲ ਮੀਡੀਆ ਵਿੱਚ ਸੁਧਾਰ ਦੀ ਲੋੜ
ਹੌਗੇਨ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਵਿੱਚ ਸੁਧਾਰ ਦੀ ਲੋੜ ਹੈ ਤੇ ਇਸ ਦੇ ਨਾਲ ਹੀ ਸਾਨੂੰ ਸੋਸ਼ਲ ਮੀਡੀਆ ਨੂੰ ਸਮਝਣ ਦੇ ਤਰੀਕੇ ਵਿੱਚ ਸੁਧਾਰ ਕਰਨਾ ਹੋਵੇਗਾ। ਅਸਲੀਅਤ ਇਹ ਹੈ ਕਿ ਸੱਭਿਆਚਾਰ ਬਦਲਣਾ ਆਸਾਨ ਨਹੀਂ। ਉਸ ਨੇ (ਮੈਟਾ ਵ੍ਹਿਸਲਬਲੋਅਰ ਫਰਾਂਸਿਸ ਹੌਗੇਨ) ਨੇ ਸੰਡੇ ਟਾਈਮਜ਼ ਨੂੰ ਦੱਸਿਆ ਕਿ ਮੈਂ ਇਸ ਲਿਖਤ ਬਿਰਤਾਂਤ ਨੂੰ ਇੰਝ ਦੇਖਦੀ ਹਾਂ ਕਿ ਅਸੀਂ ਇਸ 'ਤੇ ਕਿਵੇਂ ਸਹਿਮਤ ਹੋ ਸਕਦੇ ਹਾਂ। ਜੇਕਰ ਅਸੀਂ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਅਗਲੇ 20 ਸਾਲਾਂ ਵਿੱਚ ਬਹੁਤ ਸਾਰੇ ਲੋਕ ਮਰ ਜਾਣਗੇ।
ਮਿਆਂਮਾਰ ਵਿੱਚ ਨਸਲਕੁਸ਼ੀ ਵਿੱਚ ਫੇਸਬੁੱਕ ਦਾ ਯੋਗਦਾਨ
ਰਾਇਟਰਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2018 ਵਿੱਚ ਸੰਯੁਕਤ ਰਾਸ਼ਟਰ ਦੇ ਜਾਂਚਕਰਤਾਵਾਂ ਨੇ ਕਿਹਾ ਕਿ ਫੇਸਬੁੱਕ ਨੇ ਮਿਆਂਮਾਰ ਵਿੱਚ ਨਸਲਕੁਸ਼ੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇੱਕ ਬ੍ਰਿਟਿਸ਼ ਨੌਜਵਾਨ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਹੋਣ ਤੋਂ ਬਾਅਦ Instagram ਨੇ ਕਈ ਨੀਤੀਗਤ ਤਬਦੀਲੀਆਂ ਕੀਤੀਆਂ। ਦੁਨੀਆ ਭਰ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਉਸ ਘਟਨਾ ਦਾ ਕਾਰਨ ਸੋਸ਼ਲ ਮੀਡੀਆ ਸੀ।