Ukraine Russia War: ਜੰਗ ਦਾ ਭਿਆਨਕ ਚਿਹਰਾ, 13 ਦਿਨਾਂ 'ਚ 20 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਜਾਨ ਬਚਾਉਣ ਲਈ ਇਨ੍ਹਾਂ ਦੇਸ਼ਾਂ 'ਚ ਭੱਜੇ
Russia Ukraine War: ਰੂਸ ਦੇ ਹਮਲੇ ਦਾ ਸਭ ਤੋਂ ਵੱਧ ਅਸਰ ਆਮ ਯੂਕਰੇਨੀ ਨਾਗਰਿਕਾਂ 'ਤੇ ਪਿਆ ਹੈ। ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਆਪਣਾ ਦੇਸ਼ ਅਤੇ ਘਰ ਛੱਡ ਕੇ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀ ਬਣਨ ਲਈ ਮਜ਼ਬੂਰ ਕੀਤਾ ਗਿਆ।
More than 2 million people have left Ukraine since the war began says UN
Russia Ukraine War: ਰੂਸ ਦੇ ਹਮਲੇ ਦਾ ਸਭ ਤੋਂ ਵੱਧ ਨੁਕਸਾਨ ਆਮ ਯੂਕਰੇਨ ਦੇ ਨਾਗਰਿਕਾਂ ਨੂੰ ਹੋਇਆ ਹੈ। ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਦੇਸ਼ ਅਤੇ ਘਰ ਛੱਡ ਕੇ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀ ਬਣਨ ਲਈ ਮਜ਼ਬੂਰ ਕੀਤਾ ਗਿਆ। ਹੁਣ ਤੱਕ 20 ਲੱਖ ਤੋਂ ਵੱਧ ਲੋਕ ਯੂਕਰੇਨ ਤੋਂ ਭੱਜ ਚੁੱਕੇ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਮੁਤਾਬਕ ਪੋਲੈਂਡ ਵਿੱਚ 12 ਲੱਖ ਲੋਕਾਂ ਨੇ ਸ਼ਰਨ ਲਈ ਹੈ, ਜਦੋਂ ਕਿ 1,90,000 ਲੋਕ ਹੰਗਰੀ ਅਤੇ 140,000 ਲੋਕ ਸਲੋਵਾਕੀਆ ਪਹੁੰਚ ਚੁੱਕੇ ਹਨ। ਜਦੋਂਕਿ ਲਗਪਗ 99,000 ਲੋਕ ਰੂਸ ਛੱਡ ਚੁੱਕੇ ਹਨ।
ਇਸ ਦੌਰਾਨ ਯੂਕਰੇਨ ਨੇ ਰੂਸ 'ਤੇ ਵੱਡੇ ਦੋਸ਼ ਲਾਏ ਹਨ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ ਨੇ Mariupol ਵਿੱਚ 300,000 ਨਾਗਰਿਕਾਂ ਨੂੰ ਬੰਧਕ ਬਣਿਆ ਹੈ। ਯੂਕਰੇਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਦਿਮਿਤਰੋ ਕੁਲੇਬਾ ਨੇ ਟਵੀਟ ਕੀਤਾ, "ਰੂਸ ਨੇ ਮਾਰੀਉਪੋਲ ਵਿੱਚ 300,000 ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਆਈਸੀਆਰਸੀ ਦੀ ਵਿਚੋਲਗੀ ਨਾਲ ਸਮਝੌਤਿਆਂ ਦੇ ਬਾਵਜੂਦ, ਉਹ ਲੋਕਾਂ ਨੂੰ ਸ਼ਹਿਰ ਛੱਡਣ ਤੋਂ ਰੋਕ ਰਿਹਾ ਹੈ। ਡੀਹਾਈਡ੍ਰੇਸ਼ਨ ਕਾਰਨ ਕੱਲ੍ਹ ਇੱਕ ਬੱਚੇ ਦੀ ਮੌਤ ਹੋ ਗਈ।"
ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ, 'ਜੰਗਬੰਦੀ ਦੀ ਉਲੰਘਣਾ! ਰੂਸੀ ਫੌਜ ਹੁਣ ਜ਼ਾਪੋਰੀਝਿਆ ਤੋਂ ਮਾਰੀਉਪੋਲ ਤੱਕ ਮਾਨਵਤਾਵਾਦੀ ਗਲਿਆਰੇ 'ਤੇ ਗੋਲਾਬਾਰੀ ਕਰ ਰਹੀ ਹੈ। ਟਰੱਕ ਅਤੇ ਬੱਸਾਂ ਜ਼ਾਪੋਰੀਝਿਆ ਤੋਂ ਨਾਗਰਿਕਾਂ ਨੂੰ ਕੱਢਣ ਲਈ ਤਿਆਰ ਹਨ। ਰੂਸ ਨੂੰ ਆਪਣੀਆਂ ਵਚਨਬੱਧਤਾਵਾਂ ਨੂੰ ਕਾਇਮ ਰੱਖਣ ਲਈ ਵਧੇ ਹੋਏ ਦਬਾਅ ਹੇਠ ਹੋਣਾ ਚਾਹੀਦਾ ਹੈ।"
ਦੱਸ ਦੇਈਏ ਕਿ ਰੂਸ ਨੇ ਮੰਗਲਵਾਰ ਨੂੰ ਜੰਗਬੰਦੀ ਦਾ ਐਲਾਨ ਕੀਤਾ ਹੈ। ਯੂਕਰੇਨ ਦੇ ਚੇਰਨੀਹਾਈਵ, ਕੀਵ, ਸੁਮੀ, ਖਾਰਕੀਵ ਅਤੇ ਮਾਰੀਉਪੋਲ ਤੋਂ ਨਾਗਰਿਕਾਂ ਨੂੰ ਕੱਢਣ ਲਈ ਮਾਸਕੋ ਦੇ ਸਮੇਂ ਮੁਿਤਾਬਕ ਸਵੇਰੇ 10 ਵਜੇ ਤੋਂ ਜੰਗਬੰਦੀ ਲਾਗੂ ਕੀਤੀ ਗਈ ਸੀ। ਰੂਸ ਨੇ ਇਹ ਕਦਮ ਸੋਮਵਾਰ ਨੂੰ ਯੂਕਰੇਨ ਨਾਲ ਤੀਜੇ ਦੌਰ ਦੀ ਗੱਲਬਾਤ ਤੋਂ ਬਾਅਦ ਚੁੱਕਿਆ। ਹਾਲਾਂਕਿ ਇਹ ਗੱਲਬਾਤ ਵੀ ਬੇਕਾਰ ਰਹੀ।
ਇਹ ਵੀ ਪੜ੍ਹੋ: ਵਿੱਤ ਮੰਤਰੀ ਨੇ ਡਿਜੀਟਲ ਰੁਪਏ ਅਤੇ ਕ੍ਰਿਪਟੋਕਰੰਸੀ 'ਤੇ ਦਿੱਤੀ ਵੱਡੀ ਜਾਣਕਾਰੀ, ਜਾਣੋ ਨਿਵੇਸ਼ਕਾਂ ਨੂੰ ਕੀ ਕਰਨਾ ਚਾਹੀਦਾ ਹੈ?