ਨਾਸਾ ਦੀ ਭਵਿੱਖਬਾਣੀ: 2030 'ਚ ਚੰਨ 'ਤੇ ਹੋਵੇਗੀ ਹਲਚਲ ਤੇ ਧਰਤੀ 'ਤੇ ਆਵੇਗਾ ਵਿਨਾਸ਼ਕਾਰੀ ਹੜ੍ਹ
ਨਾਸਾ ਦਾ ਇਹ ਅਧਿਐਨ ਕਲਾਈਮੇਟ ਚੇਂਜ 'ਤੇ ਆਧਾਰਿਤ ਜਨਰਲ ਨੇਚਰ 'ਚ 21 ਜੂਨ ਨੂੰ ਪ੍ਰਕਾਸ਼ਿਤ ਹੋਇਆ ਹੈ। ਅਧਿਐਨ 'ਚ ਚੰਦਰਮਾ 'ਤੇ ਹੋਣ ਵਾਲੀ ਹਲਚਲ ਕਾਰਨ ਧਰਤੀ 'ਤੇ ਆਉਣ ਵਾਲੇ ਹੜ੍ਹਾਂ ਨੂੰ 'ਵਿਨਾਸ਼ਕਾਰੀ ਹੜ੍ਹ' ਕਿਹਾ ਗਿਆ ਹੈ।
ਨਾਸਾ ਦੀ ਭਵਿੱਖਬਾਣੀ: ਮੌਸਮ 'ਚ ਤਬਦੀਲੀ ਕਾਰਨ ਧਰਤੀ ਉੱਤੇ ਮੌਸਮ 'ਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਇਸ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਤੇ ਕਈ ਦੇਸ਼ਾਂ 'ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਧਿਐਨ 'ਚ ਦਾਅਵਾ ਕੀਤਾ ਹੈ ਕਿ ਮੌਸਮ 'ਚ ਬਦਲਾਅ ਦਾ ਕਾਰਨ ਚੰਨ ਵੀ ਹੋ ਸਕਦਾ ਹੈ। ਨਾਸਾ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਸਾਲ 2030 'ਚ ਜਲਵਾਯੂ ਪਰਿਵਰਤਨ ਕਾਰਨ ਸਮੁੰਦਰ ਦੇ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਚੰਨ ਆਪਣੇ ਆਰਬਿਟ 'ਚ ਹਿਲਜੁਲ ਕਰੇਗਾ, ਜਿਸ ਨਾਲ ਧਰਤੀ ਉੱਤੇ ਵਿਨਾਸ਼ਕਾਰੀ ਹੜ੍ਹ ਆਉਣਗੇ।
ਨਾਸਾ ਦਾ ਇਹ ਅਧਿਐਨ ਕਲਾਈਮੇਟ ਚੇਂਜ 'ਤੇ ਆਧਾਰਿਤ ਜਨਰਲ ਨੇਚਰ 'ਚ 21 ਜੂਨ ਨੂੰ ਪ੍ਰਕਾਸ਼ਿਤ ਹੋਇਆ ਹੈ। ਅਧਿਐਨ 'ਚ ਚੰਦਰਮਾ 'ਤੇ ਹੋਣ ਵਾਲੀ ਹਲਚਲ ਕਾਰਨ ਧਰਤੀ 'ਤੇ ਆਉਣ ਵਾਲੇ ਹੜ੍ਹਾਂ ਨੂੰ 'ਵਿਨਾਸ਼ਕਾਰੀ ਹੜ੍ਹ' ਕਿਹਾ ਗਿਆ ਹੈ। ਇਸ ਤਰ੍ਹਾਂ ਦੇ ਹੜ੍ਹ ਤਟੀ ਇਲਾਕਿਆਂ 'ਚ ਆਉਂਦੇ ਹਨ, ਜਦੋਂ ਸਮੁੰਦਰੀ ਲਹਿਰਾਂ ਔਸਤ ਉਚਾਈ ਦੇ ਮੁਕਾਬਲੇ 2 ਫੁੱਟ ਉੱਚੀਆਂ ਉਠਦੀਆਂ ਹਨ। ਘਰ ਅਤੇ ਸੜਕਾਂ ਸਭ ਕੁੱਝ ਡੁੱਬ ਜਾਂਦੇ ਹਨ ਤੇ ਰੋਜ਼ਾਨਾ ਰੁਟੀਨ ਪ੍ਰਭਾਵਿਤ ਹੁੰਦੀ ਹੈ।
ਨਾਸਾ ਦੇ ਇਕ ਅਧਿਐਨ ਅਨੁਸਾਰ ਸਾਲ 2030 ਦੇ ਦਹਾਕੇ ਦੇ ਮੱਧ ਤਕ ਵਿਨਾਸ਼ਕਾਰੀ ਹੜ੍ਹ ਦੇ ਹਾਲਾਤ ਲਗਾਤਾਰ ਬਣੇ ਰਹਿਣਗੇ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਹੋਣਗੀਆਂ। ਅਧਿਐਨ 'ਚ ਕਿਹਾ ਗਿਆ ਹੈ ਕਿ ਅਮਰੀਕੀ ਤਟੀ ਇਲਾਕਇਆਂ 'ਚ ਸਮੁੰਦਰ ਦੀਆਂ ਲਹਿਰਾਂ ਆਪਣੀ ਆਮ ਉੱਚਾਈ ਦੇ ਮੁਕਾਬਲੇ ਤਿੰਨ ਤੋਂ ਚਾਰ ਫੁੱਟ ਉੱਚੀਆਂ ਉੱਠਣਗੀਆਂ ਤੇ ਇਹ ਸਿਲਸਿਲਾ ਇਕ ਦਹਾਕੇ ਤਕ ਜਾਰੀ ਰਹੇਗਾ। ਅਧਿਐਨ 'ਚ ਇਹ ਵੀ ਕਿਹਾ ਕਿ ਹੜ੍ਹਾਂ ਦੀ ਇਹ ਸਥਿਤੀ ਸਾਲ ਭਰ ਨਿਯਮਿਤ ਨਹੀਂ ਰਹੇਗੀ। ਸਿਰਫ ਕੁਝ ਮਹੀਨਿਆਂ 'ਚ ਭਿਆਨਕ ਹਾਲਾਤ ਬਣਨਗੇ, ਜਿਸ ਨਾਲ ਖਤਰਾ ਹੋਰ ਵੱਧ ਜਾਵੇਗਾ।
ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਕਿਹਾ ਕਿ ਸਮੁੰਦਰੀ ਪਾਣੀ ਦੇ ਵੱਧਦੇ ਪੱਧਰ ਕਾਰਨ ਨੀਵੇਂ ਇਲਾਕਿਆਂ 'ਚ ਹੜ੍ਹਾਂ ਦਾ ਖਤਰਾ ਵੱਧ ਰਿਹਾ ਹੈ। ਲਗਾਤਾਰ ਆ ਰਹੇ ਹੜ੍ਹਾਂ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧਦੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਮੁਸ਼ਕਲਾਂ ਹੋਰ ਵਧਣਗੀਆਂ। ਉਨ੍ਹਾਂ ਕਿਹਾ ਕਿ ਆਪਣੇ ਆਰਬਿਟ 'ਚ ਚੰਦਰਮਾ ਦੀ ਸਥਿਤੀ ਬਦਲਣ ਨਾਲ ਗੁਰਤਕਰਸ਼ਣ ਖਿਚਾਵ, ਸਮੁੰਦਰੀ ਪਾਣੀ ਦਾ ਵੱਧ ਰਿਹਾ ਪੱਧਰ ਅਤੇ ਮੌਸਮ ਦੀ ਤਬਦੀਲੀ ਇਕੱਠੇ ਮਿਲ ਕੇ ਸਮੁੰਦਰੀ ਤੱਟੀ ਇਲਾਕਿਆਂ 'ਚ ਆਲਮੀ ਪੱਧਰ 'ਤੇ ਹੜ੍ਹਾਂ ਵਾਲੀ ਸਥਿਤੀ ਪੈਦਾ ਕਰਨਗੇ, ਜਿਸ ਕਾਰਨ ਵੱਡੀ ਤਬਾਹੀ ਆ ਸਕਦੀ ਹੈ।
ਯੂਨੀਵਰਸਿਟੀ ਆਫ਼ ਹਵਾਈ 'ਚ ਸਹਾਇਕ ਪ੍ਰੋਫੈਸਰ ਅਤੇ ਅਧਿਐਨ ਦੇ ਪ੍ਰਮੁੱਖ ਲੇਖਕ ਫਿਲ ਥੌਮਸਨ ਨੇ ਧਰਤੀ ਉੱਤੇ ਚੰਦਰਮਾ ਦੇ ਪ੍ਰਭਾਵ ਕਾਰਨ ਹੜ੍ਹ ਆਉਣ ਬਾਰੇ ਕਿਹਾ ਕਿ ਜਦੋਂ ਚੰਦਰਮਾ ਆਪਣੇ ਆਰਬਿਟ 'ਚ ਘੁੰਮਦਾ ਹੈ ਤਾਂ ਇਸ ਨੂੰ ਪੂਰਾ ਹੋਣ 'ਚ 18.6 ਸਾਲ ਲੱਗ ਜਾਂਦੇ ਹਨ। ਪਰ ਧਰਤੀ ਉੱਤੇ ਵੱਧ ਰਹੀ ਗਰਮੀ ਕਾਰਨ ਸਮੁੰਦਰੀ ਪੱਧਰ ਨਾਲ ਮਿਲ ਕੇ ਇਹ ਖ਼ਤਰਨਾਕ ਹੋ ਜਾਂਦਾ ਹੈ।