ਪੜਚੋਲ ਕਰੋ

ਹੁਣ ਮੰਗਲ ਦੇ ਖੁੱਲ੍ਹਣਗੇ ਰਾਜ਼! ਨਾਸਾ ਨੇ ਰਚਿਆ ਇਤਿਹਾਸ 

ਨਵੀਂ ਦਿੱਲੀ: ਨਾਸਾ ਨੇ ਰੋਬੋਟਿਕ ਮਾਰਸ ਲੈਂਡਰ ਸੋਮਵਾਰ ਰਾਤ 1:24 ਵਜੇ ਮੰਗਲ ਗ੍ਰਹਿ ‘ਤੇ ਉਤਾਰਿਆ ਹੈ। ਨਾਸਾ ਮੁਤਾਬਕ, ਪਹਿਲੀ ਵਾਰ ਦੋ ਐਕਸਪੈਰੀਮੈਂਟ ਸੈਟੇਲਾਈਟ ਨੇ ਸਪੇਸਕ੍ਰਾਫਟ ਦਾ ਪਿੱਛਾ ਕਰਦੇ ਹੋਏ ਉਸ ‘ਤੇ ਨਜ਼ਰ ਰੱਖੀ। ਇਸ ਪੂਰੇ ਮਿਸ਼ਨ ‘ਚ 99.3 ਕਰੋੜ ਡਾਲਰ ਕਰੀਬ 7044 ਕਰੋੜ ਰੁਪਏ ਦਾ ਖਰਚ ਆਇਆ ਹੈ। ਇਹ ਦੋਵੇਂ ਸੈਟੇਲਾਈਟ ਮੰਗਲ ‘ਤੇ ਪਹੁੰਚ ਰਹੇ ਸਪੇਸਕ੍ਰਾਫਟ ਤੋਂ 6 ਹਜ਼ਾਰ ਮੀਲ ਪਿੱਛੇ ਚਲ ਰਹੇ ਸੀ। ਨਾਸਾ ਨੇ ਇਸੇ ਸਾਲ 5 ਮਈ ਨੂੰ ਕੈਲੀਫੋਰਨੀਆ ਦੇ ਵੰਡੇਨਬਰਗ ਏਅਰਫੋਰਸ ਸਟੇਸ਼ਨ ਤੋਂ ਰਾਕੇਟ ਰਾਹੀਂ ਮਾਰਸ ਲੈਂਡਰ ਲੌਂਚ ਕੀਤਾ ਸੀ। ਇਨਸਾਈਟ ਲਈ ਲੈਂਡਿੰਗ ‘ਚ ਲੱਗਣ ਵਾਲਾ 6 ਤੋਂ 7 ਮਿੰਟ ਦਾ ਸਮਾਂ ਬੇਹੱਦ ਅਹਿਮ ਰਿਹਾ। ਇਸ ਦੌਰਾਨ ਇਸ ਦਾ ਪਿੱਛਾ ਕਰ ਰਹੇ ਦੋਨੋਂ ਸੈਟੇਲਾਈਟਸ ਰਾਹੀਂ ਦੁਨੀਆ ਭਰ ਦੇ ਵਿਗਿਆਨੀਆਂ ਦੀਆਂ ਨਜ਼ਰਾਂ ਇਨਸਾਈਟ ‘ਤੇ ਰਹੀਆਂ। ਡਿਜ਼ਨੀ ਦੇ ਕਿਰਦਾਰਾਂ ਦੇ ਨਾਂ ਵਾਲੇ ਇਹ ਸੈਟਲਾਈਟਸ ‘ਵਾਲ-ਈ ਉੱਤੇ ‘ਈਵ’ ਨੇ ਅੱਠ ਮਿੰਟ ‘ਚ ਇਨਸਾਈਟ ਦੇ ਮੰਗਲ ‘ਤੇ ਉਤਰਣ ਦੀ ਜਾਣਕਾਰੀ ਧਰਤੀ ‘ਤੇ ਪਹੁੰਚਾ ਦਿੱਤੀ। ਨਾਸਾ ਨੇ ਇਸ ਮਿਸ਼ਨ ਦੀ ਪੂਰੀ ਲਾਈਵ ਕਵਰੇਜ ਕੀਤੀ। ਹੁਣ ਤੁਹਾਨੂੰ ਦੱਸਦੇ ਹਾਂ ਇਨਸਾਈਟ ਨਾਲ ਜੁੜੀਆਂ ਕੁਝ ਅਹਿਮ ਗੱਲਾਂ
  1. 358 ਕਿਲੋ ਦੇ ਇਸ ਇਨਸਾਈਟ ਦਾ ਪੂਰਾ ਨਾਂ ‘ਇੰਟੀਰੀਅਰ ਐਕਸਪਲੋਰੇਸ਼ਨ ਯੂਜਿੰਗ ਸਿਸਮਿਕ ਇੰਵੈਸਟੀਗੇਸ਼ਨਸ’ ਹੈ। ਸੌਰ ਐਨਰਜੀ ਨਾਲ ਚੱਲਣ ਵਾਲਾ ਇਹ ਯਾਨ 26 ਮਹੀਨੇ ਕੰਮ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
 
  1. 7000 ਕਰੋੜ ਦੇ ਇਸ ਮਿਸ਼ਨ ‘ਚ ਯੂਐਸ, ਜਰਮਨੀ, ਫ੍ਰਾਂਸ ਤੇ ਯੂਰਪ ਸਮੇਤ 10 ਤੋਂ ਜ਼ਿਆਦਾ ਦੇਸ਼ਾਂ ਦੇ ਵਿਗਿਆਨੀ ਸ਼ਾਮਲ ਹਨ।
  1. ਇਨਸਾਈਟ ਪ੍ਰੋਜੈਕਟ ਦੇ ਮੁੱਖ ਵਿਗਿਆਨੀ ਬਰੂਸ ਬੈਨਰਟ ਨੇ ਕਿਹਾ ਕਿ ਇਹ ਟਾਈਮ ਮਸ਼ੀਨ ਹੈ, ਜੋ ਇਹ ਪਤਾ ਲਾਵੇਗੀ ਕਿ 4.5 ਅਰਬ ਸਾਲ ਪਹਿਲਾਂ ਮੰਗਲ, ਧਰਤੀ ਤੇ ਚੰਨ ਜਿਹੇ ਪੱਥਰੀਲੇ ਗ੍ਰਹਿ ਕਿਹੋ ਜਿਹੇ ਸੀ।
 
  1. ਇਸ ਦਾ ਮੁੱਖ ਉਪਕਰਣ ਸਿਸਮੋਮੀਟਰ ਹੈ, ਜਿਸ ਨੂੰ ਫ੍ਰਾਂਸੀਸੀ ਸਪੇਸ ਏਜੰਸੀ ਨੇ ਬਣਾਇਆ ਹੈ। ਲੈਂਡਿੰਗ ਤੋਂ ਬਾਅਦ ‘ਰੋਬੋਟਿਕ ਆਰਮ’ ਸਤ੍ਹਾ ‘ਤੇ ਸਿਸਮੋਮੀਟਰ ਲਾਵੇਗਾ। ਦੂਜਾ ਮੁੱਖ ਟੂਲ ‘ਸੈਲਫ ਹੈਮਰਿੰਗ ਹੈ, ਜੋ ਗ੍ਰਹਿ ਦੀ ਸਤ੍ਹਾ ‘ਚ ਗਰਮੀ ਦੇ ਵਹਾਅ ਨੂੰ ਦਰਜ ਕਰੇਗਾ।
 
  1. ਨਾਸਾ ਨੇ ਇਨਸਾਈਟ ਨੂੰ ਲੈਂਡ ਕਰਵਾਉਣ ਲਈ ਇਲੀਸ਼ਿਅਮ ਪਲੈਨਿਸ਼ਿਆ ਨਾਂ ਦੀ ਲੈਂਡਿੰਗ ਸਾਈਟ ਚੁਣੀ ਜਿਸ ਦੀ ਸਤ੍ਹਾ ਫਲੈਟ ਸੀ। ਇਸ ਨਾਲ ਸਿਸਮੋਮੀਟਰ ਲਾਉਣ ਤੇ ਸਤ੍ਹਾ ਨੂੰ ਡ੍ਰਿਲ ਕਰਨਾ ਅਸਾਨ ਰਿਹਾ।
 
  1. ਇਨਸਾਈਟ ਦੀ ਮੰਗਲ ਦੇ ਵਾਤਾਵਰਣ ‘ਚ ਪ੍ਰਵੇਸ਼ ਦੌਰਾਨ ਅੰਦਾਜ਼ਨ ਸਪੀਡ 12 ਹਜ਼ਾਰ 300 ਮੀਲ ਪ੍ਰਤੀ ਘੰਟਾ ਰਹੀ।
 
  1. ਭੂਚਾਲ ਤੋਂ ਪੈਦਾ ਹੋਣ ਵਾਲੀ ਸਿਸਮੀਕ ਵੇਵ ਨਾਲ ਬਣਾਇਆ ਜਾਵੇਗਾ ਮੰਗਲ ਦਾ ਸਪੇਸ ਨਕਸ਼ਾ। ਪਹਿਲੇ ਭੇਜੇ ਗਏ ਕਿਊਰੋਸਿਟੀ ਸਪੇਸਕ੍ਰਾਫਟ ਦਾ ਫੋਕਸ ਪਾਣੀ ‘ਤੇ ਸੀ, ਇਹ ਸੈਟੇਲਾਈਟ ਮੰਗਲ ਦੀ ਬਨਾਵਟ ਦਾ ਜਾਇਜ਼ਾ ਲਵੇਗਾ।
ਮੰਗਲ ਗ੍ਰਹਿ ਕਈ ਮਾਮਲਿਆਂ ‘ਚ ਧਰਤੀ ਜਿਹਾ ਹੀ ਹੈ। ਦੋਨਾਂ ‘ਤੇ ਪਹਾੜ ਹਨ। ਜਦਕਿ ਧਰਤੀ ਦੀ ਤੁਲਨਾ ‘ਚ ਇਸ ਦੀ ਚੌੜਾਈ ਅੱਧੀ, ਭਾਰ ਇੱਕ ਤਿਹਾਈ ਤੇ ਘਣਤਾ 30% ਤੋਂ ਘੱਟ ਹੈ।

ਟਾਪ ਹੈਡਲਾਈਨ

Nor’easter Storm: ਅਗਲੇ 8 ਘੰਟੇ ਭਾਰੀ, ਤਬਾਹੀ ਬਣ ਕੇ ਟੁੱਟੇਗਾ ਤੇਜ਼ ਤੂਫ਼ਾਨ ਅਤੇ ਮੀਂਹ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ, ਹਾਈ ਅਲਰਟ ਜਾਰੀ...
ਅਗਲੇ 8 ਘੰਟੇ ਭਾਰੀ, ਤਬਾਹੀ ਬਣ ਕੇ ਟੁੱਟੇਗਾ ਤੇਜ਼ ਤੂਫ਼ਾਨ ਅਤੇ ਮੀਂਹ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ, ਹਾਈ ਅਲਰਟ ਜਾਰੀ...
ਵਾਪਰਿਆ ਵੱਡਾ ਜਹਾਜ ਹਾਦਸਾ, 2 ਫੌਜ ਅਧਿਕਾਰੀ ਸਣੇ 14 ਦੀ ਮੌਤ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਜਹਾਜ ਹਾਦਸਾ, 2 ਫੌਜ ਅਧਿਕਾਰੀ ਸਣੇ 14 ਦੀ ਮੌਤ; ਮੱਚਿਆ ਚੀਕ ਚੀਹਾੜਾ
ਧੂੰਆਂ-ਧੂੰਆਂ ਹੋਇਆ ਕੰਧਾਰ, ਪਾਕਿ ਦਾ ਅਫਗਾਨਿਸਤਾਨ ਦੇ ਖਤਰਨਾਕ ਹਮਲਾ, 10 ਥਾਵਾਂ ਨੂੰ ਬਣਾਇਆ ਨਿਸ਼ਾਨਾ
ਧੂੰਆਂ-ਧੂੰਆਂ ਹੋਇਆ ਕੰਧਾਰ, ਪਾਕਿ ਦਾ ਅਫਗਾਨਿਸਤਾਨ ਦੇ ਖਤਰਨਾਕ ਹਮਲਾ, 10 ਥਾਵਾਂ ਨੂੰ ਬਣਾਇਆ ਨਿਸ਼ਾਨਾ
Hormuz Torpedo Attack : ਹੋਰਮੁਜ਼ 'ਚ ਜਹਾਜ਼ ’ਤੇ ਟੌਰਪੀਡੋ ਹਮਲਾ, ਭਾਰਤੀ ਨੌਜਵਾਨ ਦੀ ਮੌਤ
Hormuz Torpedo Attack : ਹੋਰਮੁਜ਼ 'ਚ ਜਹਾਜ਼ ’ਤੇ ਟੌਰਪੀਡੋ ਹਮਲਾ, ਭਾਰਤੀ ਨੌਜਵਾਨ ਦੀ ਮੌਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
Embed widget