Corona Death: ਨਿਊਜ਼ੀਲੈਂਡ 'ਚ ਛੇ ਮਹੀਨਿਆਂ ਬਾਅਦ ਕੋਵਿਡ ਨਾਲ ਪਹਿਲੀ ਮੌਤ, 90 ਸਾਲਾ ਔਰਤ ਦੀ ਮੌਤ
Newzeland 'ਚ ਛੇ ਮਹੀਨਿਆਂ ਬਾਅਦ ਕੋਵਿਡ ਸਬੰਧਿਤ ਮੌਤ ਹੋਈ ਹੈ। ਸ਼ਨੀਵਾਰ ਨੂੰ ਇੱਕ 90 ਸਾਲਾ ਔਰਤ ਦੀ ਕੋਵਿਡ ਕਾਰਨਾਂ ਕਰਕੇ ਮੌਤ ਹੋ ਗਈ। ਤੇਜ਼ੀ ਨਾਲ ਫੈਲ ਰਹੀ ਡੈਲਟਾ ਲਾਗ ਦਾ ਪ੍ਰਕੋਪ ਹੁਣ ਕੰਟ੍ਰੋਲ 'ਚ ਆ ਰਿਹਾ ਹੈ।

ਨਿਊਜ਼ੀਲੈਂਡ ਵਿੱਚ ਛੇ ਮਹੀਨਿਆਂ ਬਾਅਦ ਕੋਵਿਡ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਇੱਕ 90 ਸਾਲਾ ਔਰਤ ਦੀ ਕੋਵਿਡ ਕਾਰਨਾਂ ਕਰਕੇ ਮੌਤ ਹੋ ਗਈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਤੇਜ਼ੀ ਨਾਲ ਫੈਲ ਰਹੀ ਡੈਲਟਾ ਲਾਗ ਦਾ ਪ੍ਰਕੋਪ ਹੁਣ ਕਾਬੂ ਵਿੱਚ ਆ ਰਿਹਾ ਹੈ।
ਕੋਵਿਡ ਕਾਰਨਾਂ ਕਰਕੇ ਆਪਣੀ ਜਾਨ ਗੁਆਉਣ ਵਾਲੀ ਔਰਤ ਪਹਿਲਾਂ ਹੀ ਕਈ ਬਿਮਾਰੀਆਂ ਤੋਂ ਪੀੜਤ ਸੀ। ਗੁੰਝਲਦਾਰ ਬਿਮਾਰੀਆਂ ਦੇ ਕਾਰਨ ਉਸਨੂੰ ਵੈਂਟੀਲੇਟਰ ਅਤੇ ਵਧੇਰੇ ਦੇਖਭਾਲ ਨਹੀਂ ਦਿੱਤੀ ਜਾ ਸਕਦੀ। ਬਜ਼ੁਰਗ ਔਰਤ ਦੀ ਸ਼ੁੱਕਰਵਾਰ ਰਾਤ ਆਕਲੈਂਡ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।
ਉਹ ਨਿਊਜ਼ੀਲੈਂਡ ਵਿੱਚ ਕੋਵਿਡ ਨਾਲ ਮਰਨ ਵਾਲੀ 27ਵੀਂ ਵਿਅਕਤੀ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਨੇ ਕੋਰੋਨਾ 'ਤੇ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੈ। ਨਿਊਜ਼ੀਲੈਂਡ ਵਿੱਚ ਕੋਰੋਨਾ ਤੋਂ ਪਹਿਲੀ ਮੌਤ 16 ਫਰਵਰੀ ਨੂੰ ਹੋਈ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਉਸ ਵਿਅਕਤੀ ਦੇ ਸੰਪਰਕ ਵਿੱਚ ਸੀ ਜੋ ਪਹਿਲਾਂ ਹੀ ਕੋਰੋਨਾ ਸੰਕਰਮਿਤ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਜ਼ਰੂਰੀ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਇਸ ਔਰਤ ਦੀ ਮੌਤ ਇੱਕ ਚਿਤਾਵਨੀ ਹੈ ਕਿ ਅਸੀਂ ਹੁਣ ਜੋ ਉਪਾਅ ਕਰ ਰਹੇ ਹਾਂ ਉਹ ਇੰਨੇ ਮਹੱਤਵਪੂਰਨ ਕਿਉਂ ਹਨ। ਸਾਡੇ ਬਜ਼ੁਰਗ ਨਿਊਜ਼ੀਲੈਂਡ ਵਾਸੀ ਅਤੇ ਜਿਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਵਾਇਰਸ ਦਾ ਸਭ ਤੋਂ ਵੱਧ ਖ਼ਤਰਾ ਹੈ। ਇਸ ਦੇ ਫੈਲਣ ਨੂੰ ਰੋਕਣ ਲਈ ਲੌਕਡਾਉਨ ਇੱਕ ਮਹੱਤਵਪੂਰਨ ਸਾਧਨ ਹੈ।”
ਆਕਲੈਂਡ ਵਿੱਚ ਕੋਰੋਨਾ ਦੇ ਕੇਸ ਪਾਏ ਜਾਣ ਤੋਂ ਬਾਅਦ ਹੁਣ ਤੱਕ ਆਕਲੈਂਡ ਵਿੱਚ ਕੋਰੋਨਾ ਦੇ 782 ਮਾਮਲੇ ਪਾਏ ਗਏ ਹਨ। ਆਕਲੈਂਡ ਵਿੱਚ ਸ਼ਨੀਵਾਰ ਨੂੰ 20 ਨਵੇਂ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਆਕਲੈਂਡ ਨਿਊਜ਼ੀਲੈਂਡ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ, ਇੱਥੇ ਲਗਪਗ 1.7 ਮਿਲੀਅਨ ਲੋਕ ਰਹਿੰਦੇ ਹਨ। 16 ਫਰਵਰੀ ਨੂੰ ਜਦੋਂ ਇੱਥੇ ਕੋਰੋਨਾ ਦੇ ਕੇਸ ਦੀ ਪੁਸ਼ਟੀ ਹੋਈ, ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇੱਥੇ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਕਿਹੜੇ ਬੈਂਕ ਬਚਤ ਖਾਤੇ ਵਿੱਚ ਸਭ ਤੋਂ ਵੱਧ ਵਿਆਜ਼ ਦੇ ਰਹੇ ਹਨ, ਇੱਥੇ ਜਾਣੋ ਫ਼ਾਇਦੇ ਦੀ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















