ਪੜਚੋਲ ਕਰੋ
Advertisement
ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਕਿਉਂ ਸੀ ਭਾਰਤੀਆਂ ਤੋਂ ਨਫਰਤ?
ਅਮਰੀਕੀ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦੀ ਅੱਖ ਭਾਰਤੀ ਮੂਲ ਦੇ ਵੋਟਰਾਂ 'ਤੇ ਹੈ। ਅਜਿਹੇ ਵਿੱਚ ਨਸਲੀ ਹਿੰਸਾ ਦਾ ਮੁੱਦਾ ਵੀ ਅਹਿਮ ਰਹੇਗਾ। ਤਾਜ਼ਾ ਖੁਲਾਸਾ ਹੋਇਆ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਭਾਰਤੀਆਂ ਨੂੰ ਨਫਰਤ ਕਰਦੇ ਸੀ। ਇਹ ਮੁੱਦਾ ਅਮਰੀਕੀ ਅਖਬਾਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਨਿਊਯਾਰਕ: ਅਮਰੀਕੀ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦੀ ਅੱਖ ਭਾਰਤੀ ਮੂਲ ਦੇ ਵੋਟਰਾਂ 'ਤੇ ਹੈ। ਅਜਿਹੇ ਵਿੱਚ ਨਸਲੀ ਹਿੰਸਾ ਦਾ ਮੁੱਦਾ ਵੀ ਅਹਿਮ ਰਹੇਗਾ। ਤਾਜ਼ਾ ਖੁਲਾਸਾ ਹੋਇਆ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਭਾਰਤੀਆਂ ਨੂੰ ਨਫਰਤ ਕਰਦੇ ਸੀ। ਇਹ ਮੁੱਦਾ ਅਮਰੀਕੀ ਅਖਬਾਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ ਵਾਈਟ ਹਾਊਸ ਦੀ ਹਾਲ ਹੀ ਵਿੱਚ ਇੱਕ ਟੇਪ ਰਿਕਾਰਡਿੰਗ ਜਨਤਕ ਹੋਈ ਹੈ। ਇਸ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਭਾਰਤੀਆਂ ਬਾਰੇ ਅਪਮਾਨਜਨਕ ਢੰਗ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਟੇਪ ਵਿੱਚ ਨਿਕਸਨ ਤੇ ਉਸ ਦੇ ਕੌਮੀ ਸੁਰੱਖਿਆ ਸਲਾਹਕਾਰ ਹੈਨਰੀ ਕਿਸਿੰਜਰ ਦੀ ਕੱਟੜਵਾਦੀ ਪਹੁੰਚ ਵੀ ਝਲਕਦੀ ਹੈ। ਇਸ ਨੇ ਨਿਕਸਨ ਦੇ ਕਾਰਜਕਾਲ ਦੌਰਾਨ ਅਮਰੀਕਾ ਦੀ ਭਾਰਤ ਤੇ ਦੱਖਣੀ ਏਸ਼ੀਆ ਬਾਰੇ ਨੀਤੀ ਨੂੰ ਪ੍ਰਭਾਵਿਤ ਕੀਤਾ।
‘ਨਿਊਯਾਰਕ ਟਾਈਮਜ਼’ ਲਈ ਪ੍ਰਿੰਸਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਗੈਰੀ ਬਾਸ ਨੇ ਇੱਕ ਲੇਖ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਵਾਈਟ ਹਾਊਸ ਦੀਆਂ ਟੇਪਾਂ ਦਾ ਜ਼ਿਕਰ ਕੀਤਾ ਹੈ। ਗੈਰੀ ਨੇ ਲਿਖਿਆ ਹੈ ਕਿ ਜਿੱਥੇ ਅਮਰੀਕੀ ਨਸਲਵਾਦ ਤੇ ਸੱਤਾ ਜਿਹੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ, ਉੱਥੇ ਇਹ ਟੇਪ ਦਰਸਾਉਂਦੀ ਹੈ ਕਿ ਕਿਵੇਂ ਨਿਕਸਨ ਦੀ ਭਾਰਤੀਆਂ ਪ੍ਰਤੀ ਨਫ਼ਰਤ ਨੇ ਅਮਰੀਕੀ ਨੀਤੀਆਂ ਨੂੰ ਪ੍ਰਭਾਵਿਤ ਕੀਤਾ। ਇਹ ਲੇਖ ‘ਦ ਟੈਰੀਬਲ ਕੌਸਟ ਆਫ਼ ਪ੍ਰੈਜ਼ੀਡੈਂਸ਼ੀਅਲ ਰੇਸਿਜ਼ਮ’ ਦੇ ਸਿਰਲੇਖ ਹੇਠ ਛਪਿਆ ਹੈ।
ਯਾਦ ਰਹੇ ਨਿਕਸਨ ਰਿਪਬਲਿਕਨ ਸਨ ਤੇ ਅਮਰੀਕਾ ਦੇ 37ਵੇਂ (1969-74) ਰਾਸ਼ਟਰਪਤੀ ਸਨ। ਟੇਪ ਵਿੱਚ ਨਿਕਸਨ, ਕਿਸਿੰਜਰ ਤੇ ਚੀਫ਼ ਆਫ਼ ਸਟਾਫ਼ ਐਚਆਰ ਹਾਲਡੇਮਨ ਦੀ ਓਵਲ ਆਫ਼ਿਸ ਵਿੱਚ ਹੋਈ ਗੱਲਬਾਤ ਹੈ। ਨਿਕਸਨ ‘ਜ਼ਹਿਰੀਲੇ ਰੌਂਅ ’ਚ ਭਾਰਤੀ ਔਰਤਾਂ ਤੇ ਭਾਰਤੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਰਹੇ ਹਨ।’ ਟੇਪ 4 ਨਵੰਬਰ, 1971 ਦੀ ਹੈ ਤੇ ਉਸ ਵੇਲੇ ਇੰਦਰਾ ਗਾਂਧੀ ਅਮਰੀਕਾ ਦੇ ਦੌਰੇ ਉਤੇ ਸਨ। ਨਿਕਸਨ ਤੇ ਕਿਸਿੰਜਰ ਕੋਲ ਪਾਕਿਸਤਾਨ ਦੀ ਹਮਾਇਤ ਕਰਨ ਦਾ ਕਾਰਨ ਇਹ ਸੀ ਕਿ ਉਹ ਚੀਨ ਖ਼ਿਲਾਫ਼ ਅਮਰੀਕਾ ਦੀ ਮਦਦ ਕਰ ਰਿਹਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement